ਦਾਦੂਵਾਲ ਦੀ ਨਾਰਾਜ਼ਗੀ 'ਤੇ ਦੇਖੋ ਕੀ ਬੋਲੇ ਧਿਆਨ ਸਿੰਘ ਮੰਡ

12/12/2018 7:00:48 PM

ਫਿਰੋਜ਼ਪੁਰ (ਕੁਮਾਰ) : ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਕਿਸੇ ਵੀ ਤਰ੍ਹਾਂ ਦੇ ਮਤਭੇਦਾਂ ਤੋਂ ਇਨਕਾਰ ਕੀਤਾ ਹੈ। ਫਿਰੋਜ਼ਪੁਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਡ ਨੇ ਕਿਹਾ ਕਿ ਛੋਟੀਆਂ-ਮੋਟੀਆਂ ਗੱਲੀਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਇਹ ਸਾਡਾ ਅੰਦਰੂਨੀ ਮਾਮਲਾ ਹੈ, ਇਸ ਨੂੰ ਮਿਲ ਬੈਠ ਕੇ ਸੁਲਝਾ ਲਿਆ ਜਾਵੇਗਾ। ਮੰਡ ਨੇ ਕਿਹਾ ਕਿ ਦਾਦੂਵਾਲ ਉਨ੍ਹਾਂ ਤੋਂ ਨਾਰਾਜ਼ ਨਹੀਂ ਹਨ, ਰੋਜ਼ਾਨਾ ਉਨ੍ਹਾਂ ਨਾਲ ਗੱਲਬਾਤ ਹੁੰਦੀ ਹੈ ਅਤੇ 20 ਤਰੀਕ ਨੂੰ ਹੋਣ ਵਾਲੀ ਮੀਟਿੰਗ ਵਿਚ ਵੀ ਦਾਦੂਵਾਲ ਸ਼ਾਮਲ ਜ਼ਰੂਰ ਹੋਣਗੇ। 

PunjabKesari
ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਕ ਹੋਣ ਦੌਰਾਨ ਭਾਈ ਦਾਦੂਵਾਲ ਦੀ ਗੈਰ-ਮੌਜੂਦਗੀ ਦੇ ਪੁੱਛੇ ਸਵਾਲ 'ਤੇ ਮੰਡ ਨੇ ਕਿਹਾ ਕਿ ਦਾਦੂਵਾਲ ਦੀਵਾਨਾਂ ਵਿਚ ਰੁੱਝੇ ਹੋਏ ਸਨ, ਇਸ ਲਈ ਉਹ ਉਨ੍ਹਾਂ ਦੇ ਨਾਲ ਨਹੀਂ ਆਏ, ਬਾਅਦ ਵਿਚ ਉਨ੍ਹਾਂ ਨੂੰ ਲੱਗਾ ਕਿ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਣਾ ਚਾਹੀਦਾ ਹੈ, ਇਸ ਲਈ ਉਹ ਪਿੱਛੋਂ ਉਥੇ ਪਹੁੰਚੇ ਸਨ। 

PunjabKesari
ਦੱਸਣਯੋਗ ਹੈ ਕਿ ਬੀਤੇ ਦਿਨੀਂ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਭਾਈ ਧਿਆਨ ਸਿੰਘ ਮੰਡ ਦੇ ਬਰਗਾੜੀ ਮੋਰਚੇ 'ਤੇ ਲਏ ਫੈਸਲੇ ਨੂੰ ਤਾਨਸ਼ਾਹੀ ਕਰਾਰ ਦਿੱਤਾ ਸੀ। ਦਾਦੂਵਾਲ ਨੇ ਮੰਡ ਦੇ ਫੈਸਲੇ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਸੰਗਤ ਦੇ ਸਹਿਯੋਗ ਅਤੇ ਸਲਾਹ ਨਾਲ ਕੋਈ ਫੈਸਲਾ ਲੈਣਾ ਚਾਹੀਦਾ ਸੀ।


Gurminder Singh

Content Editor

Related News