ਦਿੱਲੀ ਧਰਨੇ ਤੋਂ ਵਾਪਸ ਪਰਤੇ ‘ਧੌਲਾ’ ਦੇ ਕਿਸਾਨ ਵੱਲੋਂ ਖੁਦਕੁਸ਼ੀ

Monday, Jan 11, 2021 - 10:31 PM (IST)

ਦਿੱਲੀ ਧਰਨੇ ਤੋਂ ਵਾਪਸ ਪਰਤੇ ‘ਧੌਲਾ’ ਦੇ ਕਿਸਾਨ ਵੱਲੋਂ ਖੁਦਕੁਸ਼ੀ

ਰੂੜੇਕੇ ਕਲਾਂ/ਪੱਖੋ ਕਲਾਂ,(ਮੁਖਤਿਆਰ)- ਕੱਲ ਸ਼ਾਮ ਦਿੱਲੀ ਕਿਸਾਨੀ ਧਰਨੇ ਤੋਂ ਵਾਪਸ ਪਰਤੇ ਪਿੰਡ ਧੌਲਾ ਦੇ ਇਕ ਕਿਸਾਨ ਵੱਲੋਂ ਰਾਤ ਨੂੰ ਫਾਹਾ ਲੈ ਕੇ ਖ਼ੁਦਕਸ਼ੀ ਕਰ ਲਈ ਗਈ।
ਜਾਣਕਾਰੀ ਅਨੁਸਾਰ ਪਿੰਡ ਧੌਲਾ ਦਾ ਕਿਸਾਨ ਨਿਰਮਲ ਸਿੰਘ (ਉਮਰ 45 ਸਾਲ) ਪੁੱਤਰ ਕੇਹਰ ਸਿੰਘ ਵਾਸੀ ਧੌਲਾ ਪਿਛਲੇ 15 ਦਿਨਾਂ ਤੋਂ ਧਰਨੇ ’ਤੇ ਆ ਜਾ ਰਿਹਾ ਸੀ। ਉਹ ਬੀ. ਕੇ. ਯੂ. ਡਕੌਂਦਾ ਦਾ ਸਰਗਰਮ ਮੈਂਬਰ ਸੀ ਅਤੇ ਦਿੱਲੀ ਧਰਨੇ ਲਈ ਪਿੰਡ ਤੋਂ ਰਾਸ਼ਨ ਲੈ ਕੇ ਜਾਣ ਲਈ ਕੱਲ ਸ਼ਾਮ ਘਰ ਆਇਆ ਸੀ ਤਾਂ ਰਾਤ ਨੂੰ ਛੱਤ ਦੇ ਗਾਡਰ ਨਾਲ ਰੱਸਾ ਪਾ ਕੇ ਉਸਨੇ ਫਾਹਾ ਲੈ ਲਿਆ। ਮ੍ਰਿਤਕ ਕਿਸਾਨ ਦਿੱਲੀ ਧਰਨੇ ਕਾਰਣ ਕਾਫੀ ਪ੍ਰੇਸ਼ਾਨ ਸੀ ਅਤੇ ਮ੍ਰਿਤਕ ਦੇ ਸਿਰ 5 ਲੱਖ ਦਾ ਕਰਜ਼ਾ ਵੀ ਸੀ।


author

Bharat Thapa

Content Editor

Related News