ਜਲ ਸਪਲਾਈ ਐਂਡ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਧਰਨਾ

Saturday, May 05, 2018 - 12:09 AM (IST)

ਬਟਾਲਾ, (ਬੇਰੀ)- ਅੱਜ ਜਲ ਸਪਲਾਈ ਐਂਡ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਬ੍ਰਾਂਚ ਬਟਾਲਾ ਵਲੋਂ ਬ੍ਰਾਂਚ ਪ੍ਰਧਾਨ ਮਨਦੀਪ ਸਿੰਘ ਖੱਖ ਦੀ ਅਗਵਾਈ ਹੇਠ ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਬ੍ਰਾਂਚ ਬਟਾਲਾ ਦੇ ਉਪਮੰਡਲ ਦਫਤਰ ਨੰ. 2 ਦੇ ਸਾਹਮਣੇ ਧਰਨਾ ਲਾਇਆ ਗਿਆ। 
ਇਸ ਮੌਕੇ ਪ੍ਰਧਾਨ ਮਨਦੀਪ ਸਿੰਘ ਖੱਖ ਨੇ ਕਿਹਾ ਕਿ ਉਪਮੰਡਲ ਦਫਤਰ ਨੰ. 2 ਦੇ ਐੱਸ. ਡੀ. ਓ. ਵਲੋਂ ਕੰਟਰੈਕਟ ਵਰਕਰਾਂ ਦੀਆਂ ਕੁਟੇਸ਼ਨਾਂ ਪਹਿਲੇ ਰੇਟ ਨਾਲ ਪਾਸ ਕਰ ਕੇ ਭੇਜ ਦਿੱਤੀਆਂ ਗਈਆਂ ਹਨ, ਜਦਕਿ ਸਰਕਾਰ ਵਲੋਂ ਵਧਾਏ ਨਵੇਂ ਰੇਟ ਨਾਲ ਕੁਟੇਸ਼ਨਾਂ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ, ਜਿਸ ਦੇ ਰੋਸ ਵਜੋਂ ਵਰਕਰਾਂ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਬ੍ਰਾਂਚ ਬਟਾਲਾ ਦੇ ਉਪ ਮੰਡਲ ਦਫਤਰ ਨੰ. 2 ਦੇ ਸਾਹਮਣੇ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ। 
ਆਗੂਆਂ ਮੰਗ ਕੀਤੀ ਕਿ ਵਧੇ ਹੋਏ ਰੇਟ ਡੀ. ਸੀ. ਰੇਟ ਨਾਲ ਵਰਕਰਾਂ ਦੀਆਂ ਕੁਟੇਸ਼ਨਾਂ ਪਾਸ ਕੀਤੀਆਂ ਜਾਣ, ਰੁਕੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ, ਵਿਭਾਗ ਵਲੋਂ ਸਕੀਮਾਂ 'ਤੇ ਕੰਮ ਕਰਦੇ ਵਰਕਰਾਂ ਦੇ ਪਛਾਣ ਪੱਤਰ ਜਾਰੀ ਕੀਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ 7 ਮਈ ਨੂੰ ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਬ੍ਰਾਂਚ ਬਟਾਲਾ ਦੇ ਮੁਖ ਦਫਤਰ ਸਾਹਮਣੇ ਪਰਿਵਾਰਾਂ ਸਮੇਤ ਲਗਾਤਾਰ ਧਰਨਾ ਲਗਾਇਆ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਬ੍ਰਾਂਚ ਬਟਾਲਾ ਅਤੇ ਕਾਰਜਕਾਰੀ ਇੰਜੀਨੀਅਰ ਦੀ ਹੋਵੇਗੀ। 
ਧਰਨੇ ਵਿਚ ਬਲਕਾਰ ਸਿੰਘ, ਮਹਿੰਦਰ ਸਿੰਘ, ਜਸਪਾਲ ਸਿੰਘ, ਨਿਸ਼ਾਨ ਸਿੰਘ, ਸੰਦੀਪ ਸਿੰਘ, ਅਵਤਾਰ ਸਿੰਘ, ਸੁਖਰਾਜ ਸਿੰਘ, ਜਗਤਾਰ ਸਿੰਘ, ਸ਼ਸ਼ੀ, ਬਲਵੰਤ ਸਿੰਘ, ਜਤਿੰਦਰ ਸਿੰਘ, ਕੁਲਵਿੰਦਰ ਸਿੰਘ ਆਦਿ ਮੌਜੂਦ ਸਨ।


Related News