ਸੀ. ਏ. ਏ. ਖਿਲਾਫ ''ਜਲੰਧਰ-ਲੁਧਿਆਣਾ ਬਾਈਪਾਸ'' ''ਤੇ ਲੱਗੇਗਾ ਪੱਕਾ ਧਰਨਾ!

02/10/2020 3:12:46 PM

ਲੁਧਿਆਣਾ (ਨਰਿੰਦਰ) : 'ਨਾਗਰਿਕਤਾ ਸੋਧ ਐਕਟ' ਦੇ ਖਿਲਾਫ ਸ਼ਾਹੀਨ ਬਾਗ ਦੀ ਤਰਜ਼ 'ਤੇ ਜਲੰਧਰ-ਲੁਧਿਆਣਾ ਬਾਈਪਾਸ 'ਤੇ ਵੀ ਪੱਕਾ ਧਰਨਾ ਲੱਗਣ ਜਾ ਰਿਹਾ ਹੈ। ਇਸ ਬਾਰੇ ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਬਿਆਨ ਦਿੰਦਿਆਂ ਕਿਹਾ ਕਿ ਜਲੰਧਰ-ਲੁਧਿਆਣਾ ਬਾਈਪਾਸ 'ਤੇ 12 ਫਰਵਰੀ ਤੋਂ ਪੱਕੇ ਤੌਰ 'ਤੇ ਧਰਨਾ ਲਾਇਆ ਜਾਵੇਗਾ, ਜੋ ਕਿ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗਾ। ਇਸ ਧਰਨੇ 'ਚ ਸ਼ਾਹੀ ਇਮਾਮ ਵਲੋਂ ਸਭ ਧਰਮਾਂ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ।

ਸ਼ਾਹੀ ਇਮਾਮ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖ, ਹਿੰਦੂ, ਵਾਲਮੀਕ ਸਮੇਤ ਸਾਰੇ ਭਾਈਚਾਰਿਆਂ ਵਲੋਂ ਸਮਰਥਨ ਦਿੱਤਾ ਜਾਵੇਗਾ ਅਤੇ ਇਸ ਧਰਨੇ ਦੌਰਾਨ ਟ੍ਰੈਫਿਕ 'ਚ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪੈਣ ਦਿੱਤਾ ਜਾਵੇਗਾ ਅਤੇ ਧਰਨਾ ਬਿਲਕੁਲ ਸ਼ਾਂਤਮਈ ਢੰਗ ਨਾਲ ਹੋਵੇਗਾ। ਇਸ ਮੌਕੇ ਸ਼ਾਹੀ ਇਮਾਮ ਵਲੋਂ ਤਾੜਨਾ ਕੀਤੀ ਗਈ ਕਿ ਸ਼ਾਹੀਨ ਬਾਗ 'ਚ ਲੱਗੇ ਧਰਨੇ 'ਤੇ ਜਿਹੜੇ ਲੋਕ ਸਵਾਲ ਚੁੱਕ ਰਹੇ ਹਨ, ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ।


Babita

Content Editor

Related News