ਡਾ. ਧਰਮਵੀਰ ਗਾਂਧੀ ਬਨਾਉਣਗੇ ਨਵਾਂ ਸਿਆਸੀ ਫਰੰਟ
Tuesday, Jul 18, 2017 - 09:20 PM (IST)
ਪਟਿਆਲਾ — ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੀ ਅਗਵਾਈ 'ਚ ਪੰਜਾਬ 'ਚ ਨਵਾਂ ਸਿਆਸੀ ਫਰੰਟ ਬਣਨ ਜਾ ਰਿਹਾ ਹੈ, ਜੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਸ਼ੁਰੂ ਕਰ ਦੇਣਗੇ। ਇਸ ਦਾ ਮਕਸਦ ਪੰਜਾਬੀਆਂ ਨੂੰ ਇੱਕਜੁਟ ਕਰਨਾ ਹੈ। ਡਾ. ਗਾਂਧੀ ਵਲੋਂ ਪਹਿਲੇ 'ਪੰਜਾਬ ਫਰੰਟ' ਦੇ ਨਾਂ 'ਤੇ ਸਿਆਸਤੀ ਸਰਗਰਮੀਆਂ ਚਲਾਈਆਂ ਜਾ ਰਹੀਆਂ ਹਨ ਪਰ ਹੁਣ ਉਹ ਨਵੇਂ ਸਿਆਸੀ ਮੰਚ ਲਈ ਖਾਕਾ ਤਿਆਰ ਕਰ ਰਹੇ ਹਨ।
ਇਸ ਸਬੰਧਿਤ ਡਾ. ਗਾਂਧੀ ਨੇ ਪੰਜਾਬ ਦੇ ਪ੍ਰਸਿੱਧ ਬੁੱਧੀਜੀਵੀਆਂ ਦੇ ਨਾਲ ਮੀਟਿੰਗ ਵੀ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਸੂਬੇ 'ਚ ਅਜਿਹਾ ਸਿਆਸੀ ਮੰਚ ਖੜਾ ਕਰਨ ਦੀ ਇੱਛਾ ਰੱਖਦੇ ਹਨ, ਜੋ ਸਿੱਖਾਂ ਤੇ ਹਿੰਦੂਆਂ ਦੇ ਨਾਲ - ਨਾਲ ਦਲਿਤਾਂ ਦੀ ਵੀ ਸਹੀ ਪ੍ਰਤੀਨਿਧੀਤਾ ਕਰਨ ਦੇ ਸਮਰਥਕ ਹੋਣ।
ਇਹ ਪੰਚ ਪੰਜਾਬੀ ਕੌਮ ਦੀ ਗੱਲ ਕਰੇ ਤੇ ਇਸ 'ਚ ਪੰਜਾਬੀਅਤ ਦੀ ਖੁਸ਼ਬੂ ਆਵੇ। ਨਵੀਂ ਸਿਆਸੀ ਵਿਰੋਧੀ ਧਿਰ ਸਿਰਫ ਪੰਜਾਬ, ਪੰਜਾਬ ਤੇ ਪੰਜਾਬੀਅਤ ਸਬੰਧਿਤ ਮਸਲਿਆਂ 'ਤੇ ਆਧਾਰਿਤ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਪੰਜਾਬੀ ਕੌਮ ਦੇ ਨਾਂ 'ਤੇ ਅੱਗੇ ਵਧਾਉਣ ਤੇ ਉਭਾਰਨ ਦੀ ਜ਼ਰੂਰਤ ਹੈ। ਹੁਣ ਤਕ ਸਾਰੇ ਸਿਆਸੀ ਪੱਖ ਅਜਿਹਾ ਕਰਨ 'ਚ ਨਾਕਾਮ ਰਹੇ ਹਨ।
