ਸਿਹਤ ਵਿਭਾਗ ਦੀ ਟੀਮ ਵਲੋਂ ਕੱਪੜਾ ਵਪਾਰੀਆਂ ਦੇ ਲਏ ਗਏ ਨਮੂਨੇ
Monday, Jun 15, 2020 - 12:24 PM (IST)
ਧਰਮਕੋਟ (ਸਤੀਸ਼) : ਬੀਤੇ ਦਿਨੀਂ ਮੋਗਾ ਦੇ ਇਕ ਕੱਪੜਾ ਵਪਾਰੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ 'ਤੇ ਧਰਮਕੋਟ ਦੇ ਕਈ ਕੱਪੜਾ ਦੁਕਾਨਦਾਰਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਸੀ ਕਿਉਂਕਿ ਉਕਤ ਕੱਪੜਾ ਵਪਾਰੀ ਧਰਮਕੋਟ ਵਿਖੇ ਕਈ ਦੁਕਾਨਾਂ 'ਤੇ ਕੱਪੜੇ ਦੀ ਸਪਲਾਈ ਕਰਕੇ ਗਿਆ ਸੀ। ਇਸ ਉਪਰੰਤ ਡਾ. ਨਰਿੰਦਰ ਸਿੰਘ ਧਾਲੀਵਾਲ ਐੱਸ.ਡੀ.ਐੱਮ. ਧਰਮਕੋਟ ਦੀਆਂ ਹਦਾਇਤਾਂ 'ਤੇ ਡਾਕਟਰ ਰਾਕੇਸ਼ ਬਾਲੀ ਐੱਸ. ਐੱਮ. ਓ. ਕੋਟ ਈਸੇ ਖਾਂ ਵਲੋਂ ਸਿਵਲ ਹਸਪਤਾਲ ਧਰਮਕੋਟ ਵਿਖੇ ਭੇਜੀ ਗਈ ਡਾਕਟਰਾਂ ਦੀ ਟੀਮ ਜਿਸ 'ਚ ਡਾ ਸਿਮਰਜੀਤ ਕੌਰ, ਮਨਵੀਰ ਕੌਰ, ਰਾਜਿੰਦਰ ਕੌਰ ,ਪਰਮਿੰਦਰ ਸਿੰਘ, ਜਤਿੰਦਰ ਸੂਦ, ਬਲਰਾਜ ਸਿੰਘ, ਜਗਮੀਤ ਸਿੰਘ ਵਲੋਂ ਸ਼ਹਿਰ ਦੇ ਕੱਪੜਾ ਦੁਕਾਨਦਾਰਾਂ ਦੇ ਨਮੂਨੇ ਲਏ ਗਏ।
ਇਹ ਵੀ ਪੜ੍ਹੋਂ : ਅੰਮ੍ਰਿਤਸਰ 'ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਇਕ ਹੋਰ ਵਿਅਕਤੀ ਨੇ ਤੋੜਿਆ ਦਮ
ਇਸ ਮੌਕੇ ਜਾਣਕਾਰੀ ਦਿੰਦਿਆਂ ਜਤਿੰਦਰ ਸੂਦ ਨੇ ਦੱਸਿਆ ਕਿ ਸ਼ਹਿਰ ਦੇ 62 ਦੇ ਕਰੀਬ ਦੁਕਾਨਦਾਰਾਂ ਦੇ ਨਮੂਨੇ ਲੈ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਫ਼ਰੀਦਕੋਟ ਵਿਖੇ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਥਾਨਕ ਸ਼ਹਿਰ ਦੇ ਸਮੂਹ ਸਰਕਾਰੀ ਵਿਭਾਗਾਂ 'ਚ ਕੰਮ ਕਰਦੇ ਸਰਕਾਰੀ ਮੁਲਾਜ਼ਮਾਂ ਅਤੇ ਪੁਲਸ ਮੁਲਾਜ਼ਮਾਂ ਦੇ ਵੀ ਨਮੂਨੇ ਲਏ ਗਏ। ਇਸ ਮੌਕੇ ਤੇ ਸੈਂਪਲਿੰਗ ਕਰਨ ਵਾਲੀ ਟੀਮ ਨੂੰ ਨਗਰ ਕਾਸਲ ਧਰਮਕੋਟ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ।
ਇਹ ਵੀ ਪੜ੍ਹੋਂ : ਆਸ਼ਾ ਵਰਕਰ ਨੂੰ ਡਿਊਟੀ ਕਰਨੀ ਪਈ ਮਹਿੰਗੀ, ਗੁਆਂਢੀਆਂ ਨੇ ਕੀਤਾ ਹਮਲਾ