ਮੋਗਾ : ਧਰਮਕੋਟ ਹਲਕੇ ਦੇ 3 ਪਿੰਡਾਂ ’ਚੋਂ ਮਿਲੇ 3 ਕੋਰੋਨਾ ਪਾਜ਼ੇਟਿਵ ਮਰੀਜ਼
Thursday, Jul 16, 2020 - 06:25 PM (IST)
ਧਰਮਕੋਟ (ਸਤੀਸ਼) - ਧਰਮਕੋਟ ਹਲਕੇ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਧਰਮਕੋਟ ਸ਼ਹਿਰ ਵਿਚ ਪਿਛਲੇ ਦਿਨੀਂ ਕਰਿਆਣਾ ਵਿਕਰੇਤਾ ਦੋ ਪਿਉ-ਪੁੱਤਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਬਾਘਾ ਪੁਰਾਣਾ ਵਿਖੇ ਇਕਾਤਵਾਸ ਕੀਤਾ ਗਿਆ। ਉਥੇ ਹੀ ਅੱਜ ਧਰਮਕੋਟ ਹਲਕੇ ਦੇ ਪਿੰਡ ਫਲਾਹਗੜ੍ਹ ਦਾ ਇਕ ਵਿਅਕਤੀ ਕਰਮਜੀਤ ਸਿੰਘ, ਜੋ ਪੁਲਸ ਕਰਮਚਾਰੀ ਹੈ, ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਇਸ ਤੋਂ ਇਲਾਵਾ ਪਿੰਡ ਜਲਾਲਾਬਾਦ ਦਾ ਇਕ ਵਿਅਕਤੀ ਲਾਲ ਸਿੰਘ ਅਤੇ ਪਿੰਡ ਕੜਿਆਲ ਦਾ ਇਕ ਵਿਅਕਤੀ ਵਿਕੀ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ।
ਜਦੋਂ ਇਕ ਰੰਗ-ਬਰੰਗੀ ਕਾਰ ਨੇ ਜਿੱਤੀ ਕਾਨੂੰਨੀ ਲੜਾਈ...(ਵੀਡੀਓ)
ਇਸ ਮਾਮਲੇ ਦੇ ਸਬੰਧ ਵਿਚ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਜਤਿੰਦਰ ਸਿੰਘ ਸੁਪਰਵਾਈਜ਼ਰ, ਬਲਰਾਜ ਸਿੰਘ, ਪਰਮਿੰਦਰ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਸਿਹਤ ਵਿਭਾਗ ਦੇ ਹੁਕਮਾਂ ਮੁਤਾਬਕ ਬਾਘਾਪੁਰਾਣਾ ਵਿਖੇ ਇਕਾਂਤਵਾਸ ਕੀਤਾ ਜਾ ਰਿਹਾ ਹੈ। ਜਦ ਕਿ ਪਿੰਡ ਕਡਿਆਲ ਦੇ ਵਿਅਕਤੀ ਨੂੰ ਉਸ ਦੇ ਘਰ ਵਿਚ ਹੀ ਇਕਾਂਤਵਾਸ ਕੀਤਾ ਗਿਆ ਹੈ।
‘ਗੋਲਡਨ ਬਰਡਵਿੰਗ’ ਐਲਾਨੀ ਗਈ ਭਾਰਤ ਦੀ ਸਭ ਤੋਂ ਵੱਡੀ ਤਿੱਤਲੀ (ਵੀਡੀਓ)