ਦੀਵਾਲੀ ਦਾ ਆਗਾਜ਼, ਧਨਤੇਰਸ ਅੱਜ
Monday, Nov 05, 2018 - 12:49 PM (IST)

ਲੁਧਿਆਣਾ (ਮੀਨੂ) : ਧਨਤੇਰਸ ਨੂੰ ਲੈ ਕੇ ਮਾਰਕਿਟ 'ਚ ਖੂਬ ਰੌਣਕ ਦੇਖਣ ਨੂੰ ਮਿਲ ਰਹੀ ਹੈ। ਬੁੱਧਵਾਰ ਦੀ ਦੀਵਾਲੀ ਹੈ ਤਾਂ ਇਸ ਦੌਰਾਨ ਹਰ ਕੋਈ ਸ਼ਾਪਿੰਗ 'ਚ ਰੁੱਝਿਆ ਹੋਇਆ ਹੈ। ਐਤਵਾਰ ਦੇ ਦਿਨ ਲੋਕਾਂ ਨੇ ਖੂਬ ਖਰੀਦਦਾਰੀ ਕੀਤੀ। ਕੁੰਦਨ ਜਿਊਲਰਜ਼ ਦੇ ਜਸਦੀਪ ਨੇ ਦੱਸਿਆ ਕਿ ਕੁੰਦਨ ਪੋਲਕੀ ਤੇ ਡਾਇਮੰਡ ਦੇ ਸੈੱਟ ਔਰਤਾਂ ਦੀ ਸ਼ਾਪਿੰਗ ਦੇ ਅਟ੍ਰੈਕਸ਼ਨ ਰਹੇ। ਉਥੇ ਯੁਵੀ ਇੰਟਰਪ੍ਰਾਈਜ਼ ਦੇ ਸੰਜੇ ਭੰਡੂਲਾ ਨੇ ਦੱਸਿਆ ਕਿ ਗੋਲਡ ਪਲੇਟਿਡ ਕ੍ਰੋਕਰੀ ਨੂੰ ਕਾਫੀ ਪਸੰਦ ਕੀਤਾ ਗਿਆ।