ਪਿੰਡ ਢੱਡੇ ’ਚ ਧੰਨਾ ਸਿੰਘ ਦੀ ਹੋ ਗਈ ''ਧੰਨ-ਧੰਨ'', ਬਣੇ ਸਰਪੰਚ, ਮਨਾਇਆ ਗਿਆ ਜਸ਼ਨ

Wednesday, Oct 16, 2024 - 03:50 PM (IST)

ਅੰਮਿਤਸਰ (ਬਿਊਰੋ)- ਪੰਜਾਬ ਭਰ ’ਚ 15 ਅਕਤੂਬਰ ਨੂੰ ਹੋਈਆਂ ਪੰਚਾਇਤੀ ਚੋਣਾਂ ’ਚ ਅੰਮ੍ਰਿਤਸਰ ਜ਼ਿਲ੍ਹੇ ਦੇ ਧਾਰਮਿਕ ਪੱਖ ਤੋਂ ਮੋਹਰੀ ਗਿਣੇ ਜਾਣ ਵਾਲੇ ਪਿੰਡ ਢੱਡੇ ’ਚ ਸਰਪੰਚੀ ਦੇ ਉਮੀਦਵਾਰ ਧੰਨਾ ਸਿੰਘ ਨੇ ਆਪਣੀ ਕਾਮਯਾਬੀ ਦੇ ਝੰਡੇ ਗੱਡਦਿਆਂ ਇਕ ਵਾਰ ‘ਧੰਨ-ਧੰਨ’ਕਰਵਾ ਛੱਡੀ ਹੈ। ਮਜੀਠਾ ਹਲਕੇ ਦੇ ਇਸ ਚਰਚਿਤ ਪਿੰਡ ਢੱਡੇ ’ਚ ਧੰਨਾ ਸਿੰਘ ਨੇ ਆਪਣੇ ਵਿਰੋਧੀ ਸਰਪੰਚੀ ਦੇ ਉਮੀਦਵਾਰ ਸਤਪਾਲ ਸਿੰਘ ਢੱਡੇ ਨੂੰ 220 ਵੋਟਾਂ ਦੇ ਫਰਕ ਨਾਲ ਹਰਾ ਕੇ ਸਰਪੰਚੀ ਦਾ ਪਰਚਮ ਲਹਿਰਾਇਆ। 

ਇਹ ਵੀ ਪੜ੍ਹੋ- Mahindra ਦੀ ਗੱਡੀ ਲੈ ਕੇ ਪਛਤਾਇਆ ਪਰਿਵਾਰ, ਚਲਦੀ XUV 'ਚ ਮਚੇ ਅੱਗ ਦੇ ਭਾਂਬੜ, ਸੜ ਕੇ ਹੋਈ ਸੁਆਹ

ਇਸ ਤੋਂ ਇਲਾਵਾ ਉਨ੍ਹਾਂ ਦੇ ਸਮਰਥਕ 5 ਪੰਚਾਇਤ ਮੈਂਬਰ ਵੀ ਆਪਣੇ ਵਿਰੋਧੀਆਂ ਨੂੰ ਹਰਾ ਕੇ ਜੇਤੂ ਰਹੇ। ਪੂਰੇ ਢੱਡੇ ਪਿੰਡ ’ਚ ਸਰਪੰਚ ਧੰਨਾ ਸਿੰਘ ਅਤੇ ਉਨ੍ਹਾਂ ਦੇ ਸਮਰੱਥਕਾਂ ਵੱਲੋਂ ਦੇਰ ਰਾਤ ਤੱਕ ਜਸ਼ਨ ਮਨਾਉਣ ਅਤੇ ਭੰਗੜੇ ਪਾਉਣ ਦਾ ਸਿਲਸਿਲਾ ਜਾਰੀ ਰਿਹਾ। ਧੰਨਾ ਸਿੰਘ ਅਤੇ ਉਨ੍ਹਾਂ ਦੇ ਸਾਥੀ ਪੰਚਾਇਤ, ਮੈਂਬਰਾਂ ਵੱਲੋਂ ਆਪਣੀ ਜਿੱਤ ’ਤੇ ਸਮੁੱਚੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਪਿੰਡ ਦੇ ਵਿਕਾਸ ਨੂੰ ਨਵੀਆਂ ਲੀਹਾਂ ’ਤੇ ਤੋਰਨ ਦੇ ਨਾਲ-ਨਾਲ ਪਿੰਡ ’ਚੋਂ ਧੜੇਬੰਦੀ ਖ਼ਤਮ ਕਰਵਾਉਣ ਦੀ ਨਵੀਂ ਪਿਰਤ ਪਾਉਣ ਦਾ ਪ੍ਰਣ ਵੀ ਦੁਹਰਾਇਆ ਗਿਆ। 
ਇਹ ਵੀ ਪੜ੍ਹੋ- ਜਲੰਧਰ ਸ਼ਹਿਰ 'ਚ ਅੱਜ ਸ਼ੋਭਾ ਯਾਤਰਾ, ਆਵਾਜਾਈ ਲਈ ਇਹ ਰਸਤੇ ਰਹਿਣਗੇ ਬੰਦ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News