ਗਿਆਨੀ ਗੁਰਬਖਸ਼ ਸਿੰਘ ਅੱਜ ਕਰਨਗੇ ਹੁਕਮਨਾਮੇ ਦੀ ਪਵਿੱਤਰ ਕਥਾ

Thursday, Mar 05, 2026 - 10:11 PM (IST)

ਗਿਆਨੀ ਗੁਰਬਖਸ਼ ਸਿੰਘ ਅੱਜ ਕਰਨਗੇ ਹੁਕਮਨਾਮੇ ਦੀ ਪਵਿੱਤਰ ਕਥਾ

ਅੰਮ੍ਰਿਤਸਰ (ਸਰਬਜੀਤ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੱਖ ਪੰਥ ਦੇ ਉੱਘੇ ਵਿਦਵਾਨ, ਪ੍ਰਚਾਰਕ ਅਤੇ ਲੇਖਕ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਯੂ.ਕੇ ਵਾਲਿਆਂ ਵੱਲੋਂ ਅੱਜ ਕਥਾ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ 6 ਮਾਰਚ ਨੂੰ ਪਵਿੱਤਰ ਹੁਕਮਨਾਮੇ ਦੀ ਕਥਾ ਵਿਚਾਰ ਸੰਗਤਾਂ ਨਾਲ ਸਾਂਝੀ ਕਰਨਗੇ। ਦੱਸਣਯੋਗ ਹੈ ਕਿ ਗਿਆਨੀ ਗੁਰਬਖ਼ਸ਼ ਸਿੰਘ ਗੁਰਬਾਣੀ ਦੇ ਗੂੜ੍ਹੇ ਅਰਥ ਬਹੁਤ ਹੀ ਸਰਲ ਅਤੇ ਪ੍ਰੇਰਕ ਢੰਗ ਨਾਲ ਸੰਗਤਾਂ ਨੂੰ ਸਮਝਾਉਣ ਲਈ ਜਾਣੇ ਜਾਂਦੇ ਹਨ। ਇਥੇ ਇਹ ਵੀ ਦੱਸਣ ਯੋਗ ਹੈ ਕਿ ਪਿਛਲੇ ਸਮੇਂ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਸਮੇਂ ਤੋਂ ਪਹਿਲਾਂ ਹੀ ਰਿਟਾਇਰਮੈਂਟ ਦਿੱਤੇ ਜਾਣ ਤੋਂ ਬਾਅਦ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਯੂ.ਕੇ. ਵਾਲਿਆਂ ਵੱਲੋਂ ਇਹ ਕਥਾ ਦੇ ਵਿਚਾਰ ਸੰਗਤਾਂ ਵਿਚ ਸੁਣਾਏ ਜਾਣਗੇ ਅਤੇ ਇਹ ਵੀ ਚਰਚਾ ਹੈ ਕਿ ਆਉਣ ਵਾਲੇ ਸਮੇਂ ਵਿਚ ਸ਼ਾਇਦ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਯੂ.ਕੇ. ਵਾਲਿਆਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਹੈੱਡ ਗ੍ਰੰਥੀ ਦੀ ਪਦਵੀ ਦਿੱਤੀ ਜਾ ਸਕਦੀ ਹੈ।
 


author

Inder Prajapati

Content Editor

Related News