ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਦਿੱਤਾ ਧਰਨਾ

Sunday, Oct 29, 2017 - 07:28 AM (IST)

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਦਿੱਤਾ ਧਰਨਾ

ਤਰਨਤਾਰਨ,   (ਆਹਲੂਵਾਲੀਆ)-  ਆਂਗਣਵਾੜੀ ਮੁਲਾਜ਼ਮ ਯੂਨੀਅਨ ਤਰਨਤਾਰਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਰੈਲੀ ਜ਼ਿਲਾ ਪ੍ਰਧਾਨ ਜਸਵਿੰਦਰ ਕੌਰ, ਬਲਾਕ ਪ੍ਰਧਾਨ ਬੇਅੰਤ ਕੌਰ ਪੱਟੀ, ਜਤਿੰਦਰ ਕੌਰ, ਰਾਜਬੀਰ ਕੌਰ, ਸੁਖਵਿੰਦਰ ਕੌਰ ਵਲਟੋਹਾ, ਪਰਮਜੀਤ ਕੌਰ ਤਰਨਤਾਰਨ ਦੀ ਅਗਵਾਈ ਹੇਠ ਕੀਤੀ। ਆਗੂਆਂ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਰੋਸ ਜ਼ਾਹਿਰ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ਨੂੰ ਬੰਦ ਕਰ ਕੇ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ 'ਚ ਭੇਜਣ ਦਾ ਫੈਸਲਾ ਕੀਤਾ ਗਿਆ ਹੈ, ਉਹ ਬਿਲਕੁਲ ਉਨ੍ਹਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। 
ਉਨ੍ਹਾਂ ਅੱਗੇ ਕਿਹਾ ਕਿ ਈ. ਜੀ. ਐੱਸ. ਅਧਿਆਪਕ ਜੋ ਆਖ ਰਹੇ ਹਨ, ਉਹ ਗਲਤ ਹੈ ਬਲਕਿ ਜ਼ਿਆਦਾਤਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਉੱਚ ਯੋਗਤਾਵਾਂ ਜਿਵੇਂ ਕਿ ਐੱਮ. ਏ., ਬੀ. ਐੱਡ, ਪੀ. ਜੀ. ਡੀ. ਸੀ. ਏ., ਈ. ਟੀ. ਟੀ., ਗ੍ਰੈਜੂਏਟ ਤੇ ਡਿਪਲੋਮਾ ਹੋਲਡਰ ਆਦਿ ਹਨ ਪਰ ਬਹੁਤ ਹੀ ਨਿਗੂਣੀ ਜਿਹੀ ਤਨਖਾਹ 'ਤੇ 35 ਸਾਲ ਤੋਂ ਕੰਮ ਕਰ ਰਹੀਆਂ ਹਨ ਅਤੇ ਮਹਿਕਮੇ ਵੱਲੋਂ ਮੈਰਿਟ ਬਣਾ ਕੇ ਇਹ ਅਸਾਮੀਆਂ ਭਰੀਆਂ ਹੋਈਆਂ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪਹਿਲਾਂ ਦੀ ਤਰ੍ਹਾਂ ਹੀ 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿਚ ਦਾਖਲ ਕੀਤਾ ਜਾਵੇ ਨਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ। ਇਸ ਮੌਕੇ ਮਨਜੀਤ ਕੌਰ, ਪਰਮਜੀਤ ਕੌਰ, ਕੰਵਲਜੀਤ ਕੌਰ, ਗੁਰਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ 'ਚ ਵਰਕਰਾਂ ਤੇ ਹੈਲਪਰਾਂ ਹਾਜ਼ਰ ਸਨ। 
ਪੱਟੀ,  (ਸੌਰਭ)- ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਰਕਾਰ ਵੱਲੋਂ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਕਰਨ ਦੇ ਵਿਰੋਧ ਵਜੋਂ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੂੰ ਮੰਗ ਪੱਤਰ ਦੇਣ ਲਈ ਰੈਸਟ ਹਾਉਸ ਪੱਟੀ ਅੱਗੇ ਧਰਨਾ ਦਿੱਤਾ ਅਤੇ ਸਰਕਾਰ ਖਿਲਾਫ  ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਤਿੰਨ ਤੋਂ ਛੇ ਸਾਲ ਦੇ ਬੱਚੇ ਆਂਗਨਵਾੜੀ ਸੈਂਟਰਾਂ ਵਿਚ ਹੀ ਰਹਿਣ ਦਿੱਤੇ ਜਾਣ। ਵਰਕਰਾਂ ਤੇ ਹੈਲਪਰਾਂ ਨੇ ਕਿਹਾ ਕੇ ਅਸੀ ਸਿਰ 'ਤੇ ਕਫਨ ਬੰਨ੍ਹੇ ਹਨ ਤੇ ਕਦੀ ਵੀ ਪ੍ਰੀ-ਨਰਸਰੀ ਕਲਾਸਾਂ ਨਹੀਂ ਜਾਣ ਦੇਵਾਂਗੇ। ਸਮੂਹ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਕਿਹਾ ਕੇ 25 ਅਕਤੂਬਰ ਨੂੰ ਡੀ.ਸੀ ਦਫਤਰ ਤਰਨਤਾਰਨ ਅੱਗੇ ਦਿੱਤੇ ਜਾ ਰਹੇ ਸ਼ਾਤਮਈ ਧਰਨੇ ਵਿਚ ਪੁਲਸ ਮੁਲਾਜ਼ਮਾਂ ਵੱਲੋਂ ਕੁਝ ਵਰਕਰਾਂ ਤੇ ਹੈਲਪਰਾਂ ਨੂੰ ਧੱਕੇ ਮਾਰ ਕੇ ਦਫਤਰ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ ਜਿਸ ਦੇ ਰੋਸ ਵਜੋਂ ਸਾਨੂੰ ਹਾਈਵੇ ਉਪਰ ਚੱਕਾਜਾਮ ਕਰਨਾ ਪਿਆ ਜਿਸ 'ਤੇ ਪੁਲਸ ਨੇ ਵਰਕਰਾਂ ਤੇ ਹੈਲਪਰਾਂ ਉਪਰ ਪਰਚੇ ਦਰਜ ਕਰ ਦਿੱਤੇ ਹਨ, ਜੇਕਰ ਪੁਲਸ ਨੇ ਇਹ ਪਰਚੇ ਰੱਦ ਨਾ ਕੀਤੇ ਤਾਂ 31 ਅਕਤੂਬਰ ਨੂੰ ਐੱਸ.ਐੱਸ.ਪੀ ਦਰਸ਼ਨ ਸਿੰਘ ਮਾਨ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਨਹੀਂ ਤਾਂ ਇਹ ਧਰਨੇ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਜ਼ਿਲਾ ਸੈਕਟਰੀ ਬੇਅੰਤ ਕੌਰ, ਵੀਰ ਕੌਰ, ਸਰਬਜੀਤ ਕੌਰ,ਰਾਜਪਾਲ ਕੌਰ, ਨਰਿੰਦਰ ਕੌਰ, ਗੁਰਜੀਤ ਕੌਰ, ਪ੍ਰਮਜੀਤ ਕੌਰ, ਹਰਜਿੰਦਰ ਕੌਰ, ਹਰਜਿੰਦਰਪਾਲ ਕੌਰ, ਰਵਿੰਦਰ ਕੌਰ, ਦਵਿੰਦਰ ਕੌਰ ਕਲਸੀ, ਪ੍ਰਭਜੀਤ ਕੌਰ, ਕੁਲਦੀਪ ਕੌਰ, ਰਾਜਵਿੰਦਰ ਕੌਰ, ਰਜਵੰਤ ਕੌਰ, ਊਸ਼ਾ ਲਾਲ ਪੁਰਾ, ਸੁਖਵਿੰਦਰ ਕੌਰ, ਸਰਬਜੀਤ ਕੌਰ, ਦਲਜੀਤ ਕੌਰ, ਮਨਵੀਰ ਕੌਰ ਹਾਜ਼ਰ ਸਨ।


Related News