ਪੰਜਾਬ ’ਚੋਂ ਗੈਂਗਸਟਰਵਾਦ ਨੂੰ ਕੀਤਾ ਜਾਵੇਗਾ ਖ਼ਤਮ : DGP ਗੌਰਵ ਯਾਦਵ

11/21/2022 10:11:52 PM

ਤਰਨਤਾਰਨ (ਵਿਜੇ ਕੁਮਾਰ) : ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਅੱਜ ਤਰਨਤਾਰਨ ਪੁਲਸ ਲਾਈਨ ਪਹੁੰਚੇ, ਜਿੱਥੇ ਉਨ੍ਹਾਂ ਨਵੀਂ ਬਣਾਈ ਗਈ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੈਂਗਸਟਰਵਾਦ ਬਾਰੇ ਬੋਲਦਿਆਂ ਡੀ. ਜੀ. ਪੀ. ਨੇ ਕਿਹਾ ਕਿ ਪੰਜਾਬ ’ਚੋਂ ਗੈਂਗਸਟਰਵਾਦ ਨੂੰ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੱਲ ਜੈਪੁਰ ’ਚ ਸਾਡੀ ਏ. ਜੀ. ਟੀ. ਐੱਫ. ਦੀ ਟੀਮ ਵੱਲੋਂ ਲਾਈਵ ਐਨਕਾਊਂਟਰ ਕੀਤਾ ਗਿਆ। ਪੱਛਮੀ ਬੰਗਾਲ ਤੋਂ ਗੈਂਗਸਟਰ ਫੜੇ ਗਏ ਹਨ। ਅਸੀਂ ਸਾਰੀਆਂ ਪੁਲਸ ਫੋਰਸਿਜ਼ ਨਾਲ ਤਾਲਮੇਲ ਬਣਾ ਕੇ ਪੰਜਾਬ ’ਚੋਂ ਗੈਂਗਸਟਰਵਾਦ ਦਾ ਖ਼ਾਤਮਾ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ’ਚ ਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : CIA ਸਟਾਫ਼ ਫ਼ਰੀਦਕੋਟ ਦੀ ਵੱਡੀ ਕਾਰਵਾਈ, ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦਾ ਕਰੀਬੀ ਗ੍ਰਿਫ਼ਤਾਰ

ਇਸ ਦੌਰਾਨ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਨੂੰ ਲੈ ਕੇ ਪੰਜਾਬ ਪੁਲਸ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਸਾਲ 500 ਕਿਲੋ ਤੋਂ ਜ਼ਿਆਦਾ ਦੀ ਹੈਰੋਇਨ ਰਿਕਵਰ ਕੀਤੀ ਗਈ ਹੈ। ਪੰਜਾਬ ਪੁਲਸ ਵੱਲੋਂ ਗੁਜਰਾਤ ਜਾ ਕੇ 75 ਕਿਲੋ ਦੀਆਂ ਖੇਪਾਂ ਫੜੀਆਂ ਗਈਆਂ। ਅੱਜ ਵੀ ਕਾਊਂਟਰ ਇੰਟੈਲੀਜੈਂਸ ਨੇ 13 ਕਿਲੋ ਦੀ ਰਿਕਵਰੀ ਅੰਮ੍ਰਿਤਸਰ ਤੋਂ ਕੀਤੀ ਹੈ। ਨਸ਼ੇ ਇਕ ਸਮਾਜਿਕ ਸਮੱਸਿਆ ਹੈ ਤੇ ਅਸੀਂ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ’ਤੇ ਨੱਥ ਪਾਵਾਂਗੇ। ਇਹ ਸਕਿਓਰਿਟੀ ਚੈਲੰਜ ਹੈ। ਉਨ੍ਹਾਂ ਕਿਹਾ ਕਿ ਸਤੰਬਰ 2019 ’ਚ ਸਰਹੱਦ ਪਾਰੋਂ ਪਹਿਲੀ ਵਾਰ ਡ੍ਰੋਨ ਆਏ ਸਨ। ਜਦੋਂ ਰਿਵਰਾਈਵ ਰੂਟ ਤੋਂ ਆਉਂਦੇ ਸਨ, ਉਥੇ ਸਖ਼ਤੀ ਹੋਈ ਹੈ। ਹੁਣ ਜਦੋਂ ਪੰਜਾਬ ਸੈਕਟਰ ’ਤੇ ਸਖ਼ਤੀ ਹੋ ਰਹੀ ਹੈ ਤਾਂ ਰਾਜਸਥਾਨ ਤੇ ਜੰਮੂ-ਕਸ਼ਮੀਰ ਸੈਕਟਰ ਦੀ ਵਰਤੋਂ ਕੀਤੀ ਜਾ ਰਹੀ ਹੈ। ਡੀ. ਜੀ. ਪੀ. ਨੇ ਕਿਹਾ ਕਿ ਡ੍ਰੋਨਜ਼ ਲਈ ਐਂਟੀ ਡ੍ਰੋਨ ਤਕਨਾਲੋਜੀ ਵੀ ਬੀ. ਐੱਸ. ਐੱਫ਼. ਤਿਆਰ ਕਰ ਰਹੀ ਹੈ। ਕਾਫ਼ੀ ਡ੍ਰੋਨਜ਼ ਨੂੰ ਹੇਠਾਂ ਸੁੱਟ ਲਿਆ ਜਾਂਦਾ ਹੈ। ਇਸ ਦੌਰਾਨ ਅਸਲਾ ਲਾਇਸੈਂਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਫ਼ ਹੁਕਮ ਹੈ ਕਿ 90 ਦਿਨਾਂ ’ਚ ਪੂਰੇ ਸੂਬੇ ’ਚ ਇਕ ਡ੍ਰਾਈਵ ਲਾਂਚ ਕਰਕੇ ਸਾਰੇ ਅਸਲਾ ਲਾਇਸੈਂਸਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਫੇਕ ਪਤੇ ਤੇ ਜੋ ਅਸਲਾ ਲਾਇਸੈਂਸ ਲੈਣ ਦੇ ਯੋਗ ਨਹੀਂ ਹਨ, ਉਸ ਤਰ੍ਹਾਂ ਦੇ ਲਾਇਸੈਂਸਾਂ ਨੂੰ ਰੱਦ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਰਿੰਦਾ ਦੇ ਸਾਥੀ ਹੈਪੀ ਸੰਘੇੜਾ ਦਾ ਫਰਾਂਸ ’ਚ ਕਤਲ, ਲੰਡਾ ਦੇ ਡਰੋਂ ਇਟਲੀ ਤੋਂ ਭੱਜਿਆ ਸੀ


Manoj

Content Editor

Related News