ਲੁਧਿਆਣਾ ਗੈਂਗਰੇਪ ਮਾਮਲੇ ਵਿਚ ਦਵਿੰਦਰ ਬੰਬੀਹਾ ਗਰੁੱਪ ਦੀ ਦੋਸ਼ੀਆਂ ਨੂੰ ਧਮਕੀ

Wednesday, Feb 13, 2019 - 11:33 PM (IST)

ਲੁਧਿਆਣਾ ਗੈਂਗਰੇਪ ਮਾਮਲੇ ਵਿਚ ਦਵਿੰਦਰ ਬੰਬੀਹਾ ਗਰੁੱਪ ਦੀ ਦੋਸ਼ੀਆਂ ਨੂੰ ਧਮਕੀ

ਲੁਧਿਆਣਾ (ਵੈਬ ਡੈਸਕ)-ਲੁਧਿਆਣਾ ਦੇ ਈਸੇਵਾਲ ਵਿਚ ਵਾਪਰੀ ਗੈਂਗਰੇਪ ਦੀ ਘਟਨਾ ਵਿਚ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਚੁੱਕੀ ਪੁਲਸ 3 ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਇਸੇ ਦੌਰਾਨ ਨਾਮੀ ਗੈਂਗਸਟਰ ਰਹਿ ਚੁੱਕੇ ਦਵਿੰਦਰ ਬੰਬੀਹਾ ਦੇ ਨਾਮ ਉਤੇ ਬਣੇ ਫੇਸਬੁੱਕ ਪੇਜ਼ ਤੋਂ ਗੈਂਗਰੇਪ ਦੇ ਦੋਸ਼ੀਆਂ ਲਈ ਸਿੱਧੀ ਧਮਕੀ ਪੋਸਟ ਕੀਤੀ ਗਈ ਹੈ। ਜਿਕਰਯੋਗ ਹੈ ਕਿ ਦਵਿੰਦਰ ਸਿੰਘ ਬੰਬੀਹਾ ਨੂੰ ਪੁਲਸ ਵਲੋਂ 2016 ਵਿਚ ਐਨਕਾਉਂਟਰ ਦੌਰਾਨ ਮਾਰ ਦਿੱਤਾ ਗਿਆ ਸੀ।

ਬੰਬੀਹਾ ਦੇ ਨਾਮ ਉਤੇ ਬਣੇ ਦਵਿੰਦਰ ਬੰਬੀਹਾ (ਗਰੁੱਪ) ਨਾਮੀ ਇਕ ਫੇਸਬੁਕ ਅਕਾਊਂਟ ਉਤੇ ਇਕ ਪੋਸਟ ਪਾਈ ਗਈ ਹੈ। ਜਿਸ ਵਿਚ ਪੋਸਟ ਪਾਉਣ ਵਾਲੇ ਨੇ ਲਿਖਿਆ ਹੈ, ‘’ਜੋ ਲੁਧਿਆਣੇ ਜਿਲੇ ‘ਚ ਬੀਤੀ ਸ਼ਨੀਵਾਰ ਦੀ ਰਾਤ ਨੂੰ ਇਕ ਕੁੜੀ ਨਾਲ ਹੈਵਾਨੀਆਤ ਹੋਈ, ਆਹ ਉਹ ਮਾਮਲੇ ‘ਚ ਜਿਹਨਾਂ ਦੇ ਵੀ ਨਾਮ ਸਾਹਮਣੇ ਆਹ ਗਏ, ਜੇ ਪੁਲਸ ਤੋਂ ਪਹਿਲਾਂ ਸਾਡੇ ਗਰੁੱਪ ਦੇ ਹੱਥ ਆਹ ਗਏ ਤਾਂ ਉਨ੍ਹਾਂ ਲਗਾੜਿਆਂ ਦੀ ਨਰਕਾਂ ਦੀ ਟਿਕਟ ਪੱਕੀ ਆ, ਉਨ੍ਹਾਂ ਵਿਚ ਭਾਵੇ ਕੋਈ ਸਾਡਾ ਮਿੱਤਰ ਵੀ ਹੋਵੇ ਉਹ ਵੀ ਠੋਕਣਾਂ ਕਿਉਂ ਕੀ ਜੋ ਬੰਦਾ ਔਰਤ ਦੀ ਇਜਤ ਨੀ ਕਰਦਾ ਉਹ ਸਾਡਾ ਕੁਝ ਨੀ ਲੱਗਦਾ। ਤੇ ਪੁਲਸ ਵੀ ਆਪਣਾ ਕੰਮ ਧਿਆਨ ਨਾਲ ਕਰੇ ਇਸ ਕੇਸ ਵਿਚ।
ਜੇ ਕੋਈ ਵਿਧਾਇਕ, ਸਰਪੰਚ ਜਾਂ ਪੁਲਸ ਅਧਿਕਾਰੀ ਉਨ੍ਹਾਂ ਲਗਾੜਿਆਂ ਦੀ ਮਦਦ ਲਈ ਅੱਗੇ ਆਇਆ ਤਾਂ ਉਹ ਵੀ ਆਪਣਾ ਬਚਾ ਕਰ ਲੈਣ। ਪੁਲਸ ਨੂੰ ਬੇਨਤੀ ਆਹ ਜਲਦੀ ਮੁਲਜਮਾਂ ਤੇ ਕਾਰਵਾਈ ਕਰੋ।ਨਹੀਂ ਫਿਰ ਨਤੀਜੇ ਭੁਗਤਨ ਨੂੰ ਤਿਆਰ ਰਹੋ ਅਸੀਂ ਹੁਣ ਹੋਰ ਨੀ ਧੱਕਾ ਚੱਲਣ ਦੇਣਾ। ਓਡੀਕੋ ਤੇ ਦੋਖੇ’। ਇਸ ਪੋਸਟ ਦੇ ਨਾਲ ਈਸੇਵਾਲ ਗੈਂਗਰੇਪ ਦੇ ਸ਼ੱਕੀ ਦੋਸ਼ੀਆਂ ਦੀ ਸਕੈਚ ਵੀ ਅਟੈਚ ਕੀਤੇ ਗਏ ਹਨ। ਜਿਨ੍ਹਾਂ ਉਤੇ ਮਾਰਕਰ ਨਾਲ ਕਾਲੇ ਰੰਗ ਦਾ ਕਰਾਸ ਦਾ ਨਿਸ਼ਾਨ ਲਗਾਇਆ ਗਿਆ ਹੈ।

 


Related News