ਸਾਡੀ ਬੇਸ਼ੱਕ ਸਾਰੀ ਤਨਖ਼ਾਹ ਕੱਟ ਲਓ ਪਰ ਵਿਕਾਸ ਫ਼ੰਡ ਬੰਦ ਨਾ ਕਰੋ : ਭਗਵੰਤ ਮਾਨ

Tuesday, Sep 15, 2020 - 11:51 PM (IST)

ਸਾਡੀ ਬੇਸ਼ੱਕ ਸਾਰੀ ਤਨਖ਼ਾਹ ਕੱਟ ਲਓ ਪਰ ਵਿਕਾਸ ਫ਼ੰਡ ਬੰਦ ਨਾ ਕਰੋ : ਭਗਵੰਤ ਮਾਨ

ਚੰਡੀਗੜ੍ਹ,(ਰਮਨਜੀਤ)-ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੰਗਲਵਾਰ ਨੂੰ ਸੰਸਦ 'ਚ ਕੋਰੋਨਾ ਦੇ ਮੱਦੇਨਜ਼ਰ ਸੰਸਦ ਮੈਂਬਰਾਂ ਦੀ ਤਨਖ਼ਾਹ ਅਤੇ ਲੋਕ ਸਭਾ ਹਲਕਿਆਂ ਦੇ ਵਿਕਾਸ ਲਈ ਜਾਰੀ ਹੁੰਦੇ ਐੱਮ.ਪੀ. ਲੈੱਡ ਫੰਡ ਨੂੰ 2 ਸਾਲਾਂ ਲਈ ਬੰਦ ਕਰਨ 'ਤੇ ਆਪਣੀ ਪ੍ਰਤੀਕਿਰਿਆ ਦਰਜ ਕਰਵਾਈ। ਮੀਡੀਆ ਨੂੰ ਮਾਨ ਨੇ ਦੱਸਿਆ ਕਿ ਹਲਕੇ ਦੇ ਵਿਕਾਸ ਲਈ ਜਾਰੀ ਹੁੰਦੇ ਫ਼ੰਡਾਂ 'ਤੇ ਰੋਕ ਦੇ ਫ਼ੈਸਲੇ ਦਾ 'ਆਪ' ਨੇ ਵਿਰੋਧ ਕੀਤਾ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਸੰਸਦ ਵਿਚ ਕਿਹਾ ਹੈ ਕਿ ਬੇਸ਼ੱਕ ਤਨਖ਼ਾਹ 30 ਫ਼ੀਸਦੀ ਕੱਟਣ ਦੀ ਥਾਂ 60-70 ਫ਼ੀਸਦੀ ਜਾਂ ਸਾਰੀ ਕੱਟ ਲਓ ਪਰ ਐੱਮ.ਪੀ ਲੈੱਡ ਦੇ ਲੋਕ ਹਿਤੈਸ਼ੀ ਅਤੇ ਵਿਕਾਸ ਮੁਖੀ ਫ਼ੰਡ 'ਤੇ 2 ਸਾਲ ਦੀ ਪਾਬੰਦੀ ਨਾ ਲਗਾਈ ਜਾਵੇ। ਉਲਟਾ ਇਸ ਨੂੰ ਵਧਾ ਕੇ ਸਾਲਾਨਾ 25 ਕਰੋੜ ਰੁਪਏ ਕੀਤਾ ਜਾਵੇ।
ਸੁਖਬੀਰ ਵਲੋਂ ਸੰਸਦ ਵਿਚ ਜੰਮੂ-ਕਸ਼ਮੀਰ ਅੰਦਰ ਪੰਜਾਬੀ ਨਾਲ ਹੋਏ ਪੱਖਪਾਤ ਦਾ ਮੁੱਦਾ ਉਠਾਏ ਜਾਣ 'ਤੇ ਟਿੱਪਣੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਕਿਸਾਨਾਂ ਨਾਲ ਹੋ ਰਿਹਾ ਵਿਤਕਰਾ ਬੇਹੱਦ ਨਿੰਦਾਜਨਕ ਅਤੇ ਚਿੰਤਾਜਨਕ ਹੈ ਪਰ ਸੁਖਬੀਰ ਬਾਦਲ ਇਹ ਤਾਂ ਸਪੱਸ਼ਟ ਕਰਨ ਕਿ ਉਹ ਇਹ ਮੁੱਦਾ ਉਠਾ ਕਿਸੇ ਮੂਹਰੇ ਰਹੇ ਹਨ, ਜਦਕਿ ਉਹ ਖ਼ੁਦ ਮੋਦੀ ਸਰਕਾਰ ਦਾ ਹਿੱਸਾ ਹਨ, ਜੋ ਅਜਿਹੇ ਵਿਤਕਰੇ ਕਰ ਰਹੀ ਹੈ।


author

Deepak Kumar

Content Editor

Related News