ਫੱਜੂਪੁਰ ਦੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ

Saturday, Jun 16, 2018 - 03:33 AM (IST)

ਫੱਜੂਪੁਰ ਦੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ

ਗੁਰਦਾਸਪੁਰ(ਵਿਨੋਦ)-ਪਿੰਡ ਫੱਜੂਪੁਰ (ਧਾਰੀਵਾਲ) ਭੱਠੇਵਾਲਾ ਮੁਹੱਲਾ ’ਚ ਪਿਛਲੇ 2 ਸਾਲਾਂ ਤੋਂ ਵਿਕਾਸ ਦੇ ਕੰਮ ਨਾ ਹੋਣ  ਕਾਰਨ ਜਿਥੇ ਪਿੰਡ ਵਾਸੀ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ, ਉਥੇ ਗਲੀਆਂ-ਨਾਲੀਅਾਂ ’ਚ ਪਾਣੀ  ਖੜ੍ਹੇ ਰਹਿਣ  ਨਾਲ ਕਈ ਬੀਮਾਰੀਆਂ ਫੈਲਣ ਦਾ ਡਰ ਬਣਿਅਾ ਹੋਇਅਾ ਹੈ। ਅੱਜ ਪੰਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਇਕ ਵਫ਼ਦ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮਿਲਿਆ ਜਿਨ੍ਹਾਂ ਨੇ ਇਸ ਦੀ ਜਾਂਚ ਡੀ. ਡੀ. ਪੀ. ਓ. ਨੂੰ ਮਾਰਕ ਕਰ ਦਿੱਤੀ। ਇਸ ਸਬੰਧੀ ਪਿੰਡ ਵਾਸੀ ਰਾਮਪਾਲ ਸ਼ਰਮਾ, ਕਮਲ ਸ਼ਰਮਾ, ਕੁਲਦੀਪ ਜੱਜ  ਅਤੇ ਹੇਮੰਤ ਕੁਮਾਰ ਨੇ ਦੱਸਿਆ ਕਿ ਪਿਛਲੇ 2 ਸਾਲ ਤੋਂ  ਫੱਜੂਪੁਰ ਦੇ ਭੱਠੇਵਾਲਾ ਮੁਹੱਲਾ ਦੀਆਂ ਗਲੀਅਾਂ-ਨਾਲੀਅਾਂ ਦੇ ਪਾਣੀ ਦੇ ਨਿਕਾਸ ਦਾ ਸਥਾਈ ਹੱਲ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰ  ਕੇ ਸਾਡੇ ਘਰਾਂ ਵਿਚ ਲੱਗੇ ਨਲਕਿਆਂ ਅਤੇ ਸਬਮਰਸੀਬਲ ਮੋਟਰਾਂ ਦਾ ਪਾਣੀ ਦੂਸ਼ਿਤ ਹੋ ਚੁੱਕਾ ਹੈ। ਨਾਲੀਅਾਂ ਦਾ ਪਾਣੀ ਗਲੀਅਾਂ ਵਿਚਕਾਰ ਖਡ਼੍ਹਾ ਰਹਿਣ ਕਾਰਨ ਮੁਹੱਲਾ ਨਿਵਾਸੀਅਾਂ ਦਾ ਘਰੋਂ ਬਾਹਰ ਆਉਣਾ-ਜਾਣਾ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੱਸਿਅਾ ਕਾਰਨ ਕਈ ਬੀਮਾਰੀਆਂ ਫੈਲਣ  ਦਾ  ਡਰ ਹੈ।  ਪਿੰਡ ਵਾਸੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਬੀ. ਡੀ. ਪੀ. ਓ. ਧਾਰੀਵਾਲ, ਨਾਇਬ ਤਹਿਸੀਲਦਾਰ ਧਾਰੀਵਾਲ, ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਤੇ ਕਈ ਉੱਚ ਅਧਿਕਾਰੀਅਾਂ ਦੇ ਧਿਆਨ ਵਿਚ ਮਾਮਲਾ ਲਿਆ ਕੇ ਪੰਜਾਬ ਸਰਕਾਰ ਤੋਂ ਇਸ ਦੇ ਹੱਲ ਦੀ ਮੰਗ ਕਰ ਚੁੱਕੇ ਹਾਂ ਅਤੇ ਕਈ ਦਿਨ ਅਸੀਂ ਧਾਰੀਵਾਲ ’ਚ ਧਰਨਾ ਵੀ ਦਿੱਤਾ ਸੀ ਪਰ ਇਸ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਾਡੇ ਪਿੰਡ ਵੱਲ ਕੋਈ ਧਿਆਨ ਨਾ ਦਿੱਤਾ  ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।
 


Related News