ਸਰਬਪੱਖੀ ਵਿਕਾਸ ਕਾਰਜਾਂ ਦੀ ਮੂੰਹ ਬੋਲਦੀ ਤਸਵੀਰ ‘ਪਿੰਡ ਪੱਖੋਕੇ ਮਹਿਮਾਰਾ’, ਖਿੱਚ ਦਾ ਕੇਂਦਰ ਬਣੀ ਖ਼ੂਬਸੂਰਤੀ

10/13/2021 5:30:44 PM

ਗੁਰਦਾਸਪੁਰ (ਸਰਬਜੀਤ) - ਉੱਪ ਮੁੱਖ ਮੰਤਰੀ ਪੰਜਾਬ, ਸੁਖਜਿੰਦਰ ਸਿੰਘ ਰੰਧਾਵਾ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਚ ਪੈਂਦੇ ਪਿੰਡ ਪੱਖੋਕੇ ਮਹਿਮਾਰਾ ਸਰਬਪੱਖੀ ਵਿਕਾਸ ਕਾਰਜਾਂ ਦੀ ਮੂੰਹ ਬੋਲਦੀ ਤਸਵੀਰ ਹੈ। ਇਸ ਪਿੰਡ ਦੇ ਅੰਦਰ ਕੀਤੇ ਗਏ ਵੱਖ-ਵੱਖ ਵਿਕਾਸ ਕਾਰਜਾਂ ਨੇ ਪਿੰਡ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ ਹੈ। ਇਸ ਸਬੰਧੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਦੀ ਤਰਜ਼ ’ਤੇ ਪਿੰਡਾਂ ਅੰਦਰ ਸਰਬਪੱਖੀ ਵਿਕਾਸ ਕਾਰਜ ਕਰਵਾਏ ਗਏ ਹਨ, ਜਿਸ ਦੇ ਚੱਲਦਿਆਂ ਜ਼ਿਲ੍ਹੇ ਗੁਰਦਾਸਪੁਰ ਅੰਦਰ ਪਿੰਡਾਂ ਦੀ ਵਿਕਾਸ ਪੱਖੋ ਨੁਹਾਰ ਬਦਲੀ ਗਈ ਹੈ। 

ਪੜ੍ਹੋ ਇਹ ਵੀ ਖ਼ਬਰ - ਭਲਕੇ ਹਾਈਕਮਾਨ ਨਾਲ ਬੈਠਕ ਕਰਨ ਤੋਂ ਪਹਿਲਾਂ ਪੰਜਾਬ ਦੇ ਮਸਲਿਆਂ ’ਤੇ ਮੁੜ ਬੋਲੇ ਨਵਜੋਤ ਸਿੱਧੂ (ਵੀਡੀਓ)

ਪਿੰਡ ਪੱਖੋਕੇ ਮਹਿਮਾਰਾ ਬਾਰੇ ਉਨ੍ਹਾਂ ਦੱਸਿਆ ਕਿ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਦੇ ਆਪਸੀ ਸਹਿਯੋਗ ਨਾਲ ਪਿੰਡ ਅੰਦਰ ਆਂਗਣਵਾੜੀ ਸੈਂਟਰ ਦੀ ਨਵੀਂ ਇਮਾਰਤ, ਬੇਬੇ ਨਾਨਕੀ ਪਾਰਕ, ਖੂਬਸੂਰਤ ਗਲੀਆਂ ਸਮੇਤ ਵੱਖ-ਵੱਖ ਵਿਾਕਸ ਕਾਰਜ ਕਰਵਾਏ ਗਏ ਹਨ, ਜਿਸ ਨਾਲ ਪਿੰਡ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲੱਗੇ ਹਨ। ਪਿੰਡ ਦੇ ਨੌਜਵਾਨ ਸਰਪੰਚ ਪਲਵਿੰਦਰ ਸਿੰਘ (40) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ. ਸੁਖਜਿੰਦਰ ਸਿੰਘ ਰੰਧਾਵਾ, ਉੱਪ ਮੁੱਖ ਮੰਤਰੀ ਪੰਜਾਬ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੇ ਸਹਿਯੋਗ ਸਦਕਾ, ਪਿੰਡ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕਰਾਜ ਕਰਵਾਏ ਗਏ। ਇਸ ਦੇ ਚੱਲਦਿਆਂ ਪਿੰਡ ਅੰਦਰ ਘੱਟੋ-ਘੱਟ ਅਗਲੇ 20 ਸਾਲਾਂ ਤਕ ਵਿਕਾਸ ਕਾਰਜਾਂ ਦੀ ਜ਼ਰੂਰਤ ਨਹੀਂ ਪਵੇਗੀ।

ਪੜ੍ਹੋ ਇਹ ਵੀ ਖ਼ਬਰ - ਸ਼ਹੀਦ ਮਨਦੀਪ ਦੇ 4 ਸਾਲਾ ਪੁੱਤ ਨੂੰ ਗੋਦੀ ਚੁੱਕ ਭਰਾ ਨੇ ਚਿਖਾ ਨੂੰ ਦਿੱਤੀ ਅਗਨੀ,3 ਦਿਨ ਬਾਅਦ ਸੀ ਜਨਮ ਦਿਨ (ਤਸਵੀਰਾਂ)

ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਸਰਪੰਚ ਨੇ ਦੱਸਿਆ ਕਿ ਪਿੰਡ ਅੰਦਰ ਆਂਗਣਨਵਾੜੀ ਸੈਂਟਰ ਦੀ ਨਵੀਂ ਇਮਾਰਤ 6 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ, ਬੇਬੇ ਨਾਨਕੀ ਪਾਰਕ 4 ਲੱਖ 40 ਹਜ਼ਾਰ ਰੁਪਏ ਦੀ ਲਾਗਤ ਨਾਲ, ਸਟੀਰਟ ਲਾਈਟਾਂ 8 ਲੱਖ 4 ਹਜ਼ਾਰ ਰੁਪਏ ਦੀ ਲਾਗਤ ਨਾਲ, ਬੱਸ ਅੱਡੇ ਲਈ 2 ਲੱਖ ਰੁਪਏ, ਸਮਸ਼ਾਨਘਾਟ 10 ਲੱਖ ਰੁਪਏ, ਪਿੰਡ ਅੰਦਰ ਖੂਬਸੂਰਤ ਗਲੀਆਂ ਵਿੱਚ 58 ਲੱਖ ਰੁਪਏ ਦੀਆਂ ਇੰਟਰਲਾੱਕ ਟਾਇਲਾਂ, ਧਰਮਸ਼ਾਲਾ ਦਾ ਨਵੀਨੀਕਰਨ ਲਈ 2 ਲੱਖ ਰੁਪਏ, ਐੱਸ.ਸੀ ਭਾਈਚਾਰੇ ਦੇ ਸਮਸ਼ਾਨਘਾਟ ਲਈ 7 ਲੱਖ ਰੁਪਏ ਖਰਚ ਕੀਤੇ ਗਏ ਹਨ। ਮੇਨ ਰੋਡ ਤੋਂ ਪਿੰਡ ਤਕ ਦੀ ਸੜਕ ਜੋ ਪਹਿਲਾਂ 16 ਫੁੱਟ ਚੋੜੀ ਸੀ, ਉਸ ਨੂੰ 22 ਫੁੱਟ ਚੋੜਾ ਕੀਤਾ ਗਿਆ, ਜਿਸ ਉੱਪਰ 17 ਲੱਖ ਰਪਏ ਖਰਚ ਕੀਤੇ ਗਏ ਹਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)

ਪਿੰਡ ਅੰਦਰ ਕਬਰਿਸਤਾਨ ਵਿਚ 12 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਇਲ ਲਗਾਈ ਗਈ ਹੈ। ਪਿੰਡ ਅੰਦਰ ਬਾਬਾ ਅਜਿੱਤਾ ਰੰਧਾਵਾ ਯਾਦਗਾਰੀ ਗੇਟ ਦੀ ਵੀ ਉਸਾਰੀ ਕੀਤੀ ਗਈ ਹੈ। ਸਰਪੰਚ ਪਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਪਿੰਡ ਵਾਸੀਆਂ ਦੇ ਦਿੱਤੇ ਸਹਿਯੋਗ ਨਾਲ ਵਿਕਾਸ ਕਾਰਜ ਕਰਵਾਉਣ ਲਈ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਵਾਸੀ ਖ਼ਾਸ ਤੌਰ ’ਤੇ ਬੱਚੇ ਪਾਰਕ ਵਿਚ ਦਿਨ ਅਤੇ ਰਾਤ ਦੇ ਸਮੇਂ ਖੇਡਦੇ ਹਨ, ਜਿਸ ਦੌਰਾਨ ਰਾਤ ਨੂੰ ਜਗਦੀਆਂ ਸਟਰੀਟ ਲਾਈਟਾਂ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਦਾ ਪ੍ਰਤੀਕ ਹਨ।

ਪੜ੍ਹੋ ਇਹ ਵੀ ਖ਼ਬਰ - ਪੁੰਛ 'ਚ ਸ਼ਹੀਦ ਹੋਏ ਗੱਜਣ ਸਿੰਘ ਦੀ ਸ਼ਹਾਦਤ ਤੋਂ ਅਣਜਾਣ ਹੈ ਪਤਨੀ, ਫਰਵਰੀ ਮਹੀਨੇ ਹੋਇਆ ਸੀ ਵਿਆਹ (ਤਸਵੀਰਾਂ)


rajwinder kaur

Content Editor

Related News