ਪਾਣੀ ਦੀ ਬਰਬਾਦੀ ''ਤੇ ਪਾਬੰਦੀ ਦੇ ਬਾਵਜੂਦ ਲੋਕਾਂ ਨੇ ਦਬੱਲ ਕੇ ਧੋਤੀਆਂ ਕਾਰਾਂ ਤੇ ਬਰਾਂਡੇ

Friday, Jun 28, 2019 - 10:48 PM (IST)

ਪਾਣੀ ਦੀ ਬਰਬਾਦੀ ''ਤੇ ਪਾਬੰਦੀ ਦੇ ਬਾਵਜੂਦ ਲੋਕਾਂ ਨੇ ਦਬੱਲ ਕੇ ਧੋਤੀਆਂ ਕਾਰਾਂ ਤੇ ਬਰਾਂਡੇ

ਜਲੰਧਰ (ਖੁਰਾਣਾ)— ਪੰਜਾਬ ਸਰਕਾਰ ਨੇ ਵੀਰਵਾਰ ਸਖ਼ਤ ਹੁਕਮ ਜਾਰੀ ਕਰਕੇ ਸੂਬੇ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿਚ ਪਾਈਪਾਂ ਲਾ ਕੇ ਕਾਰਾਂ ਤੇ ਫਰਸ਼ ਧੋਣ 'ਤੇ ਪਾਬੰਦੀ ਲਾ ਦਿੱਤੀ ਸੀ ਅਤੇ ਬੂਟੇ ਅਤੇ ਬਗੀਚਿਆਂ ਆਦਿ ਨੂੰ ਪਾਣੀ ਸ਼ਾਮ 5 ਵਜੇ ਤੋਂ ਬਾਅਦ ਹੀ ਦਿੱਤਾ ਜਾ ਸਕੇਗਾ।
ਨਗਰ ਨਿਗਮ ਅੱਜਪਾਣੀ ਦੀ ਬਰਬਾਦੀ ਨੂੰ ਰੋਕਣ ਦੀ ਮੁਹਿੰਮ ਸ਼ੁਰੂ ਨਹੀਂ ਕਰ ਸਕਿਆ। ਸ਼ੁਕੱਰਵਾਰ ਸਿਰਫ ਸਟਾਫ ਨੂੰ ਨਿਰਦੇਸ਼ ਦਿੱਤੇ ਗਏ ਕਿ ਸੋਮਵਾਰ ਤੋਂ ਇਸਨੂੰ ਸ਼ੁਰੂ ਕੀਤਾ ਜਾਵੇ। ਪਤਾ ਲੱਗਾ ਹੈ ਕਿ ਸਟਾਫ ਕੋਲ ਮੈਨੁਅਲ ਰਸੀਦਾਂ ਵਾਲੀਆਂ ਕਾਪੀਆਂ ਨਾ ਹੋਣ ਕਾਰਨ ਵੀ ਜੁਰਮਾਨੇ ਵਸੂਲਣਦਾ ਸਿਲਸਿਲਾ ਸ਼ੁਰੂ ਨਹੀਂ ਕੀਤਾ ਸਕਿਆ, ਜਿਸਕਾਰਨ ਸ਼ੁਕੱਰਵਾਰ ਲੋਕਾਂ ਨੇ ਥਾਂ-ਥਾਂ ਕਾਰਾਂ ਤੇ ਬਰਾਂਡਿਆਂ ਆਦਿ ਨੂੰ ਧੋਤਾ, ਸੜਕ 'ਤੇ ਪਾਣੀ ਹੀ ਪਾਣੀ ਰੋਹੜਿਆ।


author

KamalJeet Singh

Content Editor

Related News