ਰਾਣਾ ਗੁਰਜੀਤ ਸਿੰਘ ਦਾ ਵੱਡਾ ਬਿਆਨ, ਪੁੱਤ ਦੀ ਟਿਕਟ ਲਈ ਆਪਣੀ ਸੀਟ ਛੱਡਣ ਲਈ ਵੀ ਤਿਆਰ

Wednesday, Oct 28, 2026 - 11:57 AM (IST)

ਰਾਣਾ ਗੁਰਜੀਤ ਸਿੰਘ ਦਾ ਵੱਡਾ ਬਿਆਨ, ਪੁੱਤ ਦੀ ਟਿਕਟ ਲਈ ਆਪਣੀ ਸੀਟ ਛੱਡਣ ਲਈ ਵੀ ਤਿਆਰ

ਕਪੂਰਥਲਾ (ਵੈੱਬ ਡੈਸਕ)-  ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਨੇ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਚੋਣ ਟਿਕਟ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੀਡੀਆ ਵੱਲੋਂ ਪੁੱਛੇ ਗਏ ਕਿ ਕੀ ਪੁੱਤਰ ਨੂੰ ਆਜ਼ਾਦ ਚੋਣ ਲੜਾਓਗੇ, ਦੇ ਸਵਾਲ ਦਾ ਜਵਾਬ ਦਿੰਦੇ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਜਮਾਂਦਰੂ ਕਾਂਗਰਸੀ ਹਨ ਅਤੇ ਜੇਕਰ ਕਾਂਗਰਸ ਪਾਰਟੀ ਉਨ੍ਹਾਂ ਦੇ ਪੁੱਤਰ ਨੂੰ ਟਿਕਟ ਦਿੰਦੀ ਹੈ ਤਾਂ ਉਹ ਚੋਣ ਲੜੇਗਾ। 

ਪੰਜਾਬ ਦੇ NH 'ਤੇ ਵੱਡਾ ਹਾਦਸਾ! ਇੰਡੋ-ਕੈਨੇਡੀਅਨ ਬੱਸ ਤੇ ਕਾਰ ਦੀ ਭਿਆਨਕ ਟੱਕਰ, ਉੱਡੇ ਪਰਖੱਚੇ

ਪੁੱਤ ਦੀ ਟਿਕਟ ਲਈ ਸੀਟ ਛੱਡਣ ਲਈ ਤਿਆਰ 
ਰਾਣਾ ਗੁਰਜੀਤ ਨੇ ਮੀਡੀਆ ਵੱਲੋਂ ਪੁੱਛਿਆ ਗਿਆ ਕਿ ਜੇਕਰ ਪਾਰਟੀ 'ਇਕ ਹੀ ਉਮੀਦਵਾਰ' ਲੜਾਉਣ ਦਾ ਫ਼ੈਸਲਾ ਲੈਂਦੀ ਹੈ ਤਾਂ ਕੀ ਉਹ ਕਪੂਰਥਲਾ ਸੀਟ ਤੋਂ ਹਟ ਜਾਣਗੇ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਦਾਅਵੇਦਾਰੀ ਵਾਪਸ ਲੈਣ ਲਈ ਤਿਆਰ ਹਨ। ਰਾਣਾ ਗੁਰਜੀਤ ਨੇ ਕਿਹਾ ਕਿ ਪਾਰਟੀ ਚੋਣਾਂ 'ਚ ਉਮੀਦਵਾਰ ਦੀ ਜਿੱਤਣ ਦੀ ਸਮਰੱਥਾ (Winability) ਨੂੰ ਵੇਖਦੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਰਾਣਾ ਇੰਦਰ ਪ੍ਰਤਾਪ ਜਿੱਤਣ ਦੀ ਸਮਰੱਥਾ ਦੇ ਮਾਮਲੇ 'ਚ ਪੂਰੇ ਪੰਜਾਬ 'ਚੋਂ ਸਭ ਤੋਂ ਅੱਗੇ (ਟੌਪ) ਹੈ, ਇਸ ਲਈ ਪਾਰਟੀ ਨੂੰ ਉਸ ਨੂੰ ਟਿਕਟ ਦੇਣੀ ਚਾਹੀਦੀ ਹੈ।

ਪੰਜਾਬ 'ਚ 29, 30 ਨੂੰ ਪਵੇਗਾ ਮੀਂਹ! 9 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ ਅਲਰਟ

ਕਪੂਰਥਲਾ ਤੋਂ ਉਮੀਦਵਾਰ ਦਾ ਫ਼ੈਸਲਾ ਪਾਰਟੀ 'ਤੇ ਛੱਡਿਆ 
ਜੇਕਰ ਉਹ ਆਪਣੀ ਸੀਟ ਵਾਪਸ ਲੈਂਦੇ ਹਨ ਤਾਂ ਕਪੂਰਥਲਾ ਤੋਂ ਕਿਸ ਨੂੰ ਚੋਣ ਲੜਾਈ ਜਾਵੇਗੀ, ਇਸ ਬਾਰੇ ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਪਾਰਟੀ ਹੀ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਜਿਸ ਨੂੰ ਵੀ ਚੋਣ ਲੜਾਏਗੀ, ਉਹ ਜਿੱਤ ਲਈ ਹੀ ਲੜਾਏਗੀ ਅਤੇ ਅੰਤ 'ਚ ਜਿੱਤ ਰਾਣਾ ਦੀ ਹੀ ਹੋਵੇਗੀ।

ਇਹ ਵੀ ਪੜ੍ਹੋ: ਜਲੰਧਰ : ਨਕਲੀ ਪੁਲਸ ਮੁਲਾਜ਼ਮ ਬਣ ਕੇ ਆਇਆ ਠੱਗ, ਦਿਨ-ਦਿਹਾੜੇ ਕਰ ਗਿਆ ਵੱਡਾ ਕਾਂਡ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News