...ਤੇ ਗੁਰਦਾਸਪੁਰ ਦੇ ਬੱਸ ਸਟੈਂਡ ''ਤੇ ਰੱਖੇ ਬੰਬ ਦਾ ਸੱਚ ਕੁਝ ਹੋਰ ਹੀ ਨਿਕਲਿਆ (ਤਸਵੀਰਾਂ)

07/31/2015 1:04:48 PM

 ਗੁਰਦਾਸਪੁਰ (ਵਿਨੋਦ, ਦੀਪਕ)-ਗੁਰਦਾਸਪੁਰ ਸ਼ਹਿਰ ਵਿਚ ਵੀਰਵਾਰ ਨੂੰ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ ''ਚੋਂ ਬੰਬ ਮਿਲਣ ਦੀ ਖਬਰ ਤੋਂ ਬਾਅਦ ਪੂਰੇ ਸ਼ਹਿਰ ''ਚ ਦਹਿਸ਼ਤ ਦਾ ਮਾਹੌਲ ਬਣ ਗਿਆ ਪਰ ਕਿਸੇ ਸ਼ਰਾਰਤੀ ਨੇ ਹੀ ਇਹ ਬੰਬ ਇੱਥੇ ਰੱਖਿਆ ਸੀ, ਜੋ ਕਿ ਪੋਟਾਸ਼ ਤੋਂ ਬਣਿਆ ਮਾਮੂਲੀ ਦੇਸੀ ਬੰਬ ਸੀ।

ਦੁਪਹਿਰ ਲਗਭਗ 1:45 ਵਜੇ ਗੁਰਦਾਸਪੁਰ ਬੱਸ ਸਟੈਂਡ ਦੇ ਸਾਹਮਣੇ ਗਲੀ ਵਿਚ ਬੰਬ ਦੀ ਸੂਚਨਾ ਪੁਲਸ ਨੂੰ ਮਿਲੀ, ਸੂਚਨਾ ਮਿਲਦੇ ਹੀ ਜ਼ਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਤੂਰ ਸਮੇਤ ਸਾਰੇ ਪੁਲਸ ਅਧਿਕਾਰੀ ਮੌਕੇ ''ਤੇ ਪਹੁੰਚੇ। ਜ਼ਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੇ ਬੰਬ ਦੀ ਸੂਚਨਾ ਮਿਲਦੇ ਹੀ ਜਲੰਧਰ ਤੋਂ ਬੰਬ ਨਿਰੋਧਕ ਦਸਤਾ ਮੰਗਵਾਇਆ, ਜੋ ਲਗਭਗ 4:45 ਵਜੇ ਗੁਰਦਾਸਪੁਰ ਪਹੁੰਚ ਗਿਆ। 

ਉਨ੍ਹਾਂ ਆਸ-ਪਾਸ ਦੇ ਘਰਾਂ ਨੂੰ ਖਾਲੀ ਕਰਵਾ ਲਿਆ। 
ਜ਼ਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਲਗਭਗ 1 ਘੰਟੇ ਦੀ ਕਾਰਵਾਈ ਦੇ ਬਾਅਦ ਦਸਤੇ ਨੇ ਬੰਬ ਨਾਲ ਇਕ ਹੋਰ ਬੰਬ ਬੰਨ੍ਹ ਕੇ ਪ੍ਰਕਿਰਿਆ ਸ਼ੁਰੂ ਕੀਤੀ ਤੇ ਬੰਬ ਨਸ਼ਟ ਕਰ ਦਿੱਤਾ ਪਰ ਜਾਂਚ ਵਿਚ ਪਾਇਆ ਗਿਆ ਕਿ ਇਹ ਬੰਬ ਨਹੀਂ ਬਲਕਿ ਕਿਸੇ ਸ਼ਰਾਰਤੀ ਨੇ ਪੋਟਾਸ਼ ਆਦਿ ਤੋਂ ਮਾਮੂਲੀ ਦੇਸੀ ਬੰਬ ਤਿਆਰ ਕਰਕੇ ਰੱਖਿਆ ਸੀ। 

Babita Marhas

News Editor

Related News