ਡੇਰਾ ਸਿਰਸਾ ਦਾ ਬੁਲਾਰਾ ਸੁਰਿੰਦਰ ਧੀਮਾਨ ਇੰਸਾ ਗ੍ਰਿਫਤਾਰ

Thursday, Aug 31, 2017 - 06:12 PM (IST)

ਡੇਰਾ ਸਿਰਸਾ ਦਾ ਬੁਲਾਰਾ ਸੁਰਿੰਦਰ ਧੀਮਾਨ ਇੰਸਾ ਗ੍ਰਿਫਤਾਰ

ਪੰਚਕੂਲਾ— ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ 25 ਅਗਸਤ ਨੂੰ ਅਦਾਲਤ 'ਚ ਸੁਣਵਾਈ ਦੌਰਾਨ ਪੰਚਕੂਲਾ 'ਚ ਹਿੰਸਾ ਭੜਕਾਉਣ ਦੇ ਦੋਸ਼ 'ਚ ਡੇਰਾ ਮੁਖੀ ਦੇ ਬੁਲਾਰੇ ਸੁਰਿੰਦਰ ਸਿੰਘ ਧੀਮਾਨ ਇੰਸਾ ਨੂੰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਖਿਲਾਫ ਹਿੰਸਾ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਖਿਲਾਫ ਦੇਸ਼ ਧਰੋਹ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਪੁਲਸ ਵਲੋਂ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਅਦਾਲਤ ਨੇ ਉਸ ਨੂੰ 7 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।


Related News