ਸਿਰਸਾ ਡੇਰਾ ਪ੍ਰੇਮੀ ਰਿਪੋਰਟਰ ਪੁਲਸ ਵਲੋਂ ਕਾਬੂ
Sunday, Jan 27, 2019 - 09:42 PM (IST)
ਪਟਿਆਲਾ— ਪੰਚਕੂਲਾ ਪੁਲਸ ਨੇ ਡੇਰਾ ਮੁਖੀ ਰਾਮ ਰਹੀਮ ਦੇ ਪੈਰੋਕਾਰ ਤੇ ਸੱਚ ਕਹੂੰ ਅਖ਼ਬਾਰ ਦੇ ਪੱਤਰਕਾਰ ਅਮਰੀਕ ਸਿੰਘ ਭੰਗੂ ਨੂੰ ਭਾਦਸੋਂ ਤੋਂ ਪੰਚਕੂਲਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਉਹ ਪੰਚਕੂਲਾ ਵਿਖੇ 2017 'ਚ ਦਰਜ ਹੋਏ ਦੇਸ਼ ਧ੍ਰੋਹ ਸਣੇ ਕਈ ਕੇਸਾਂ 'ਚ ਭਗੌੜਾ ਸੀ। ਅਗਸਤ 2017 'ਚ ਪੰਚਕੁਲਾ 'ਚ ਹੋਈ ਹਿੰਸਾ ਦੌਰਾਨ ਅਮਰੀਕ ਸਿੰਘ ਆਪਣੀ ਅੰਬੂਲੈਂਸ ਛੱਡ ਕੇ ਭਜਿਆ ਸੀ, ਉਦੋਂ ਤੋਂ ਹੀ ਉਹ ਫਰਾਰ ਸੀ।
