ਜਾਂਚ ਕਮਿਸ਼ਨਰ ਨੇ ਬਡੂੰਗਰ ਤੋਂ ਡੇਰਾ ਮੁਖੀ ਨੂੰ ਮੁਆਫੀ ਦਾ ਮੰਗਿਆ ਰਿਕਾਰਡ

Wednesday, Sep 27, 2017 - 12:20 PM (IST)

ਅੰਮ੍ਰਿਤਸਰ (ਬਿਊਰੋ) - ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਦੇ ਸਬੰਧ 'ਚ ਅਕਾਲ ਤਖਤ ਸਾਹਿਬ ਦਾ ਰਿਕਾਰਡ 9 ਅਕਤੂਬਰ ਨੂੰ ਤਲਬ ਕੀਤਾ ਗਿਆ ਹੈ। ਇਸ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤੀ ਕਿ ਉਨ੍ਹਾਂ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਕੋਈ ਮੁਆਫੀ ਦਿੱਤੀ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਕੋਲ ਸਿਰਸੇ ਵਾਲੇ ਮਾਮਲੇ 'ਚ ਕੋਈ ਰਿਕਾਰਡ ਨਹੀਂ ਹੈ। ਉਹ ਤਾਂ ਇਕ ਚਿੱਠੀ ਸੀ ਅਤੇ ਅਜਿਹੀਆਂ ਚਿੱਠੀਆਂ ਤਾਂ ਆਉਂਦੀਆ ਜਾਂਦੀਆਂ ਹੀ ਰਹਿੰਦੀਆਂ ਹਨ ਅਤੇ ਇਨ੍ਹਾਂ ਦਾ ਰਿਕਾਰਡ ਨਹੀਂ ਰੱਖਿਆ ਜਾਂਦਾ ਸ੍ਰੀ ਅਕਾਲ ਤਖਤ ਸਾਹਿਬ 'ਚ ਸਿਰਫ ਉਹ ਹੀ ਰਿਕਾਰਡ ਰਹਿੰਦਾ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਫਿਰ ਧਰਮ ਪ੍ਰਚਾਰ ਕਮੇਟੀ ਨਾਲ ਸਬੰਧਿਤ ਹੁੰਦਾ ਹੈ। 
ਜਸਟਿਸ ਰਣਜੀਤ ਸਿੰਘ ਨੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸਬੰਧਿਤ ਰਿਕਾਰਡ ਸਾਹਿਤ 9 ਅਕਤੂਬਰ ਨੂੰ ਚੰਡੀਗੜ੍ਹ ਸੱਦਿਆ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹੂਬ ਦਾ ਰਿਕਾਰਡ ਕਿਸੇ ਨੇ ਮੰਗਵਾਇਆ ਹੋਵੇ। ਇਸ ਸਬੰਧ 'ਚ ਬਡੂੰਗਰ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਗੱਲ ਕਰਨ ਦੀ ਬਜਾਏ ਆਪਣਾ ਫੋਨ ਬੰਦ ਕਰ ਦਿੱਤਾ। 
24 ਸਬੰਬਰ 2015 ਨੂੰ ਅਕਾਲ ਤਖਤ ਸਾਹਿਬ 'ਤੇ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ 'ਚ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ 'ਚ ਡੇਰਾ ਮੁਖੀ ਨੂੰ ਇਕ ਚਿੱਠੀ ਦੇ ਅਧਾਰ 'ਤੇ ਮਾਫ ਕਰ ਦਿੱਤਾ ਗਿਆ ਸੀ ਅਤੇ ਬਾਅਦ 'ਚ ਜਦੋਂ ਪੰਜਾਬ ਦੇ ਹਾਲਾਤ ਖਰਾਬ ਹੋਏ ਤਾਂ 16 ਅਕਤੂਬਰ ਨੂੰ ਉਸ ਮਾਫੀਨਾਮੇ ਨੂੰ ਰੱਦ ਕਰ ਦਿੱਤਾ ਗਿਆ ਸੀ। 
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਸੀ ਸੁਖਬੀਰ ਨੇ ਦਿੱਤੀ ਸੀ ਚਿੱਠੀ 
ਧਮਧਾਨ ਸਾਹਿਬ ਦੇ (ਹਰਿਆਣਾ) ਦੇ ਗਿਆਨੀ ਗੁਰਮੁਖ ਸਿੰਘ ਨੇ ਖੁਸਾਲਾ ਕੀਤਾ ਸੀ ਕਿ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਮੱਲ ਸਿੰਘ ਨੂੰ 16 ਸਤੰਬਰ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ 'ਚ ਸੁਖਬੀਰ ਸਿੰਘ ਬਾਦਲ ਨੇ ਇਕ ਚਿੱਠੀ, ਜੋ ਹਿੰਦੀ 'ਚ ਲਿਖੀ ਗਈ ਸੀ, ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀ ਅਤੇ ਕਿਹਾ ਕਿ ਸਿਰਸਾ ਮੁਖੀ ਨੂੰ ਮਾਫ ਕਰ ਦਿੱਤਾ ਜਾਵੇ। ਗਿਆਨੀ ਗੁਰਮੁਖ ਸਿੰਘ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਸੀ ਕਿ ਜੋ ਚਿੱਠੀ ਬਆਦ 'ਚ ਅਕਾਲ ਤਖਤ 'ਚ ਖੋਲੀ ਗਈ ਉਹ ਚਿੱਠੀ ਪੰਜਾਬੀ 'ਚ ਲਿਖੀ ਹੋਈ ਸੀ।


Related News