ਡੇਰਾ ਬਿਆਸ ਨਾਮਦਾਨ ਦੇ ਚਾਹਵਾਨ ਪ੍ਰਵਾਸੀ ਭਾਰਤੀਆਂ ਲਈ ਖੁੱਲ੍ਹਿਆ, ਰਜਿਸਟ੍ਰੇਸ਼ਨ 30 ਅਕਤੂਬਰ ਤੋਂ

Friday, Oct 01, 2021 - 08:23 PM (IST)

ਡੇਰਾ ਬਿਆਸ ਨਾਮਦਾਨ ਦੇ ਚਾਹਵਾਨ ਪ੍ਰਵਾਸੀ ਭਾਰਤੀਆਂ ਲਈ ਖੁੱਲ੍ਹਿਆ, ਰਜਿਸਟ੍ਰੇਸ਼ਨ 30 ਅਕਤੂਬਰ ਤੋਂ

ਜਲੰਧਰ (ਜ.ਬ.)-ਪ੍ਰਵਾਸੀ ਭਾਰਤੀ (ਐੱਨ.ਆਰ.ਆਈ.) ਜੋ ਨਾਮਦਾਨ ਲੈਣ ਦੇ ਚਾਹਵਾਨ ਹਨ, ਲਈ ਡੇਰਾ ਬਿਆਸ ਵੱਲ਼ੋਂ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਰਾਧਾ ਸੁਆਮੀ ਸਤਿਸੰਗ ਘਰ ਡੇਰਾ ਬਿਆਸ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜੋ ਐੱਨ.ਆਰ.ਆਈ. ਡੇਰੇ 'ਚ ਨਾਮਦਾਨ ਲੈਣ ਦੇ ਚਾਹਵਾਨ ਹਨ, ਉਨ੍ਹਾਂ ਨੂੰ ਡੇਰੇ ਦੀ ਰਿਹਾਇਸ਼ ਲਈ ਅਰਜ਼ੀ ਦੇਣੀ ਪਵੇਗੀ, ਬਸ਼ਰਤੇ ਉਹ ਪੂਰੀ ਤਰ੍ਹਾਂ ਨਾਲ ਵੈਕਸੀਨੇਟੇਡ ਹੋਣ। ਇਸ ਸਮੇਂ ਡੇਰੇ ਵੱਲੋਂ ਨਿਰਧਾਰਿਤ ਨਿਰਦੇਸ਼ਾਂ ਅਤੇ ਪਾਬੰਦੀਆਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰਦੇ ਹੋਏ ਅਤੇ ਉਹ ਨਾਮਦਾਨ ਲੈਣ ਦੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋਣ।

ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪ੍ਰਯਾਗਰਾਜ 'ਚ ਕੀਤੀ 'ਸਵੱਛ ਭਾਰਤ ਮਿਸ਼ਨ 2.0' ਦੀ ਸ਼ੁਰੂਆਤ

ਪ੍ਰਾਪਤ ਜਾਣਕਾਰੀ ਮੁਤਾਬਕ ਡੇਰਾ ਬਿਆਸ ਰਿਹਾਇਸ਼ ਲਈ 26 ਅਕਤੂਬਰ ਤੋਂ ਖੁੱਲ਼੍ਹ ਰਿਹਾ ਹੈ ਅਤੇ ਐੱਨ.ਆਰ.ਆਈ. ਲਈ 72 ਘੰਟੇ ਪਹਿਲਾਂ ਦੀ ਆਰ.ਟੀ.ਪੀ.ਸੀ.ਆਰ. ਰਿਪੋਰਟ ਲਿਆਉਣਾ ਜ਼ਰੂਰੀ ਹੋਵੇਗਾ। ਐੱਨ.ਆਰ.ਆਈ. ਲਈ ਨਾਮਦਾਨ ਰਜਿਸਟ੍ਰੇਸ਼ਨ 30 ਅਤੇ 31 ਅਕਤੂਬਰ ਤੋਂ ਯਕੀਨੀ ਕੀਤੀ ਗਈ ਹੈ। ਡੇਰਾ ਸੂਤਰਾਂ ਮੁਤਾਬਕ ਰਿਹਾਇਸ਼ ਸੰਬੰਧੀ ਪੂਰੀ ਜਾਣਕਾਰੀ ਲਈ ਸਥਾਨਕ ਸੰਗਤ ਸੈਕ੍ਰੇਟਰੀ ਜਾਂ ਐੱਨ.ਆਰ.ਆਈ. ਰਿਹਾਇਸ਼ ਸੈਕ੍ਰੇਟਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਅਕਾਲੀ ਦਲ ਦੀ ਹਮਾਇਤ ਦਾ ਐਲਾਨ

ਡੇਰੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕਿਸੇ ਵੀ ਐੱਨ.ਆਰ.ਆਈ. ਨੂੰ ਡੇਰੇ 'ਚ ਆਉਣ ਦੀ ਇਜਾਜ਼ਤ ਸਿਰਫ ਤਾਂ ਹੀ ਦਿੱਤੀ ਜਾਵੇਗੀ ਜਦ ਉਹ ਵਿਅਕਤੀਗਤ ਰੂਪ ਨਾਲ ਨਾਮਦਾਨ ਲੈਣ ਦਾ ਚਾਹਵਾਨ ਹੋਵੇਗਾ। ਉਸ ਨੂੰ ਰਿਹਾਇਸ਼ ਲਈ ਐਡਵਾਂਸ 'ਚ ਅਰਜ਼ੀ ਦੇਣੀ ਹੋਵੇਗੀ। ਇਹ ਸੱਦਾ ਸਿਰਫ ਨਾਮਦਾਨ ਦੇ ਚਾਹਵਾਨਾਂ ਲਈ ਹੈ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ, ਦੋਸਤਾਂ ਜਾਂ ਆਮ ਸੰਗਤ ਲਈ ਨਹੀਂ।

ਇਹ ਵੀ ਪੜ੍ਹੋ : ਚੀਨ ਨੇ ਰਾਸ਼ਟਰੀ ਦਿਵਸ 'ਤੇ ਤਾਈਵਾਨ ਵੱਲ ਭੇਜੇ 25 ਲੜਾਕੂ ਜਹਾਜ਼

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News