ਡੇਰਾ ਬਿਆਸ ਦੇ ਭਵਨਾਂ 'ਚ ਰਹਿ ਰਹੇ ਸ਼ਰਧਾਲੂਆਂ ਦਾ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਨਾਲ ਜਾਣ ਤੋਂ ਕੀਤਾ ਇਨਕਾਰ

Tuesday, May 05, 2020 - 05:09 PM (IST)

ਬਾਬਾ ਬਕਾਲਾ ਸਾਹਿਬ (ਰਾਕੇਸ਼) : ਕੋਰੋਨਾ ਵਾਇਰਸ ਦੇ ਚੱਲਦਿਆਂ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਰਾਧਾ ਸੁਆਮੀ ਡੇਰਾ ਬਿਆਸ ਦੇ ਵੱਖ-ਵੱਖ ਸਤਿਸੰਗ ਘਰਾਂ 'ਚ ਕੁਆਰੰਟਾਈਨ ਕਰਕੇ ਠਹਿਰਾਇਆ ਗਿਆ ਹੈ, ਜਿੱਥੇ ਡੇਰਾ ਬਿਆਸ ਸੰਸਥਾ ਵੱਲੋਂ ਉਨ੍ਹਾਂ ਨੂੰ ਦੋ ਵਕਤ ਦੀ ਤਾਜ਼ਾ ਰੋਟੀ, ਦੁੱਧ, ਫਰੂਟ, ਗਰਮ ਪਾਣੀ ਦੇ ਨਾਲ-ਨਾਲ ਮੈਡੀਕਲ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਸਤਿਸੰਗ ਘਰਾਂ 'ਚ ਜ਼ਿਲਾ ਪੱਧਰ 'ਤੇ ਪ੍ਰਸ਼ਾਸ਼ਨਿਕ ਅਧਿਕਾਰੀ ਵਜੋਂ ਡਿਪਟੀ ਕਮਿਸ਼ਨਰ, ਐੱਸ. ਡੀ. ਐੱਮਜ਼ ਤੇ ਤਹਿਸੀਲਦਾਰਾਂ ਵੱਲੋਂ ਦੌਰਾ ਕਰਕੇ ਜਿੱਥੇ ਉਨ੍ਹਾਂ ਦੀ ਸਾਰ ਲਈ ਜਾ ਰਹੀ ਹੈ, ਉੱਥੇ ਨਾਲ ਹੀ ਡੇਰਾ ਬਿਆਸ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਜਾ ਰਿਹਾ ਹੈ।

ਅੱਜ ਵਡਾਲਾ ਸੈਂਟਰ 'ਚ ਸ਼ਰਧਾਲੂਆਂ ਨੂੰ ਮੱਛਰਦਾਨੀਆਂ ਅਤੇ ਅੋਡੋਮਾਸ ਕਰੀਮ ਮੁਹੱਈਆ ਕਰਵਾਈ ਗਈ। ਇੱਥੇ ਇਹ ਵਰਨਣਯੋਗ ਹੈ ਕਿ ਰਾਧਾ ਸੁਆਮੀ ਸੈਂਟਰਾ 'ਚ ਰਹਿ ਰਹੇ ਸ਼ਰਧਾਲੂਆਂ ਪ੍ਰਤੀ ਰੋਸ ਜ਼ਾਹਰ ਕਰਨ ਵਾਲੀ ਸ਼੍ਰੋਮਣੀ ਕਮੇਟੀ ਉਨ੍ਹਾਂ ਨੂੰ ਇਨ੍ਹਾਂ ਭਵਨਾਂ ਦੀ ਬਜਾਏ ਆਪਣੀਆਂ ਸਰਾਵਾਂ 'ਚ ਰੱਖਣ ਲਈ ਦਮਗਜ਼ੇ ਮਾਰ ਰਹੀ ਹੈ ਪਰ ਅੱਜ ਵਡਾਲਾ ਕਲਾਂ ਸਤਿਸੰਗ ਘਰ 'ਚ ਸ਼੍ਰੋਮਣੀ ਕਮੇਟੀ ਦੇ ਪੁੱਜੇ ਇਕ ਸੀਨੀਅਰ ਅਧਿਕਾਰੀ ਨਾਲ ਜਾਣ ਤੋਂ ਸੰਗਤਾਂ ਨੇ ਇਨਕਾਰ ਕਰ ਦਿੱਤਾ। ਸਾਡੇ ਪੱਤਰਕਾਰ ਵਲੋਂ ਮੌਕੇ 'ਤੇ ਇਕੱਤਰ ਕੀਤੀ ਰਿਪੋਰਟ ਅਨੁਸਾਰ ਸ਼ਰਧਾਲੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਮੂੰਹ ਮੰਗੀਆਂ ਵਸਤੂਆਂ ਹਰ ਸਮੇਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਦੋਂ ਕਿ ਡੇਰਾ ਬਿਆਸ ਵੱਲੋਂ ਉਨ੍ਹਾਂ ਦੇ ਰਹਿਣ-ਸਹਿਣ, ਗਰਮ ਤੇ ਸਾਦੇ ਪਾਣੀ, ਸਾਬਣ, ਸ਼ੈਂਪੂ, ਟੁੱਥਪੇਸਟ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਦਿੱਤੀਆ ਜਾ ਰਹੀਆ ਹਨ। ਰਾਤ ਨੂੰ ਸੌਣ ਸਮੇਂ ਗੱਦੇ ਅਤੇ ਸਾਫ ਚਾਦਰਾਂ ਦਿੱਤੀਆਂ ਜਾ ਰਹੀਆਂ ਹਨ, ਜੋ ਹੋਰ ਕਿਸੇ ਸੰਸਥਾ ਲਈ ਅਜਿਹਾ ਕਰਨਾ ਅਸੰਭਵ ਹੈ।
 


Babita

Content Editor

Related News