ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਬਾਬਾ ਗੁਰਿੰਦਰ ਸਿੰਘ ਵੱਲੋਂ ਆਇਆ ਜ਼ਰੂਰੀ ਸੁਨੇਹਾ
Wednesday, Sep 10, 2025 - 10:46 AM (IST)

ਫਾਜ਼ਿਲਕਾ (ਨਾਗਪਾਲ) : ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਮੰਗਲਵਾਰ ਨੂੰ ਫਾਜ਼ਿਲਕਾ ਅਤੇ ਜਲਾਲਾਬਾਦ ਖੇਤਰਾਂ ’ਚ ਆਪਣੇ ਪੈਰੋਕਾਰਾਂ ਨੂੰ ਹੜ੍ਹ ਪੀੜਤਾਂ ਨੂੰ ਪੂਰੀ ਸਹਾਇਤਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪੈਰੋਕਾਰਾਂ ਨੂੰ ਰਾਹਤ ਕਾਰਜਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ, ਜਿਸ 'ਚ ਆਫ਼ਤਾਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਭੋਜਨ-ਆਸਰਾ ਅਤੇ ਹੋਰ ਜ਼ਰੂਰੀ ਚੀਜ਼ਾਂ ਪ੍ਰਦਾਨ ਕਰਨਾ ਸ਼ਾਮਲ ਹੈ। ਉਨ੍ਹਾਂ ਅਪੀਲ ਕੀਤੀ ਕਿ ਕੁਦਰਤੀ ਆਫ਼ਤ ਨੂੰ ਦੂਰ ਕਰਨ ਲਈ ਸਮੂਹਿਕ ਯਤਨਾਂ ਦੀ ਲੋੜ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ
ਡੇਰਾ ਮੁਖੀ ਨੇ ਮੰਗਲਵਾਰ ਦੁਪਹਿਰ ਨੂੰ ਜਲਾਲਾਬਾਦ ਅਤੇ ਬਾਅਦ ਦੁਪਹਿਰ ਫਾਜ਼ਿਲਕਾ ਦੇ ਡੇਰਿਆਂ ਦਾ ਦੌਰਾ ਕੀਤਾ ਜਿੱਥੇ ਹਜ਼ਾਰਾਂ ਦੀ ਗਿਣਤੀ ਸ਼ਰਧਾਲੂ ਸਤਿਸੰਗ ਘਰ ’ਚ ਪਹੁੰਚੇ ਹੋਏ ਸਨ। ਸਥਾਨਕ ਡੇਰਾ ਪ੍ਰਬੰਧਨ ਵਲੋਂ ਹੜ੍ਹ ਪੀੜਤਾਂ ਨੂੰ ਦਿਨ ’ਚ ਦੋ ਵਾਰ 1100 ਪੈਕੇਟ ਭੋਜਨ ਦਿੱਤਾ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਡੇਰਾ ਮੁਖੀ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਗੋਦ ਲੈਣ ਲਈ ਨਿਰਦੇਸ਼ ਦੇ ਸਕਦੇ ਹਨ ਤਾਂ ਜੋ ਡੇਰਾ ਬਿਆਸ ਵੱਲੋਂ ਉਨ੍ਹਾਂ ਨੂੰ ਹਰ ਜ਼ਰੂਰੀ ਸਮਾਨ ਮੁਹੱਈਆ ਕਰਵਾਇਆ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਲੈ ਕੇ ਮਾਨ ਸਰਕਾਰ ਦਾ ਇਤਿਹਾਸਕ ਫ਼ੈਸਲਾ
ਹਾਲਾਂਕਿ ਡੇਰਾ ਮੁਖੀ ਡੇਰੇ ’ਚ ਕੁਝ ਮਿੰਟਾਂ ਲਈ ਹੀ ਰੁਕੇ ਸਨ, ਉਨ੍ਹਾਂ ਨੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐੱਸ.ਐੱਸ.ਪੀ. ਗੁਰਮੀਤ ਸਿੰਘ, ਏ.ਡੀ.ਸੀ. ਮਨਦੀਪ ਕੌਰ, ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਅਤੇ ਕੁਝ ਪੈਰੋਕਾਰਾਂ ਨੂੰ ਮਿਲੇ ਅਤੇ ਡੇਰਾ ਪਰਿਸਰ ’ਚ ਸ਼ਰਧਾਲੂਆਂ ਨੂੰ ‘ਦਰਸ਼ਨ’ਦਿੱਤੇ। ਉਧਰ ਡੇਰਾ ਮੁਖੀ ਦੇ ਆਉਣ ਦੀ ਖ਼ਬਰ ਮਿਲਣ ਤੋਂ ਬਾਅਦ ਹਜ਼ਾਰਾਂ ਲੋਕ ਇੱਥੇ ਡੇਰੇ ’ਚ ਇਕੱਠੇ ਹੋ ਗਏ। ਡੇਰਾ ਮੁਖੀ ਦੀ ਇਕ ਝਲਕ ਪਾਉਣ ਦੀ ਉਮੀਦ ’ਚ ਸ਼ਰਧਾਲੂ ਤੜਕੇ ਸਥਾਨਕ ਡੇਰੇ ਵਿਚ ਪਹੁੰਚਣੇ ਸ਼ੁਰੂ ਹੋ ਗਏ। ਵਰਨਣਯੋਗ ਹੈ ਕਿ ਫਾਜ਼ਿਲਕਾ, ਜਲਾਲਾਬਾਦ ਦੇ ਹੜ੍ਹ ਪ੍ਰਭਾਵਿਤ ਜ਼ਿਆਦਾਤਰ ਪਿੰਡ ਸਰਹੱਦ ’ਤੇ ਸਥਿਤ ਹਨ ਅਤੇ ਇੱਥੇ ਰਾਏ ਸਿੱਖ ਭਾਈਚਾਰੇ ਦੀ ਵੱਡੀ ਗਿਣਤੀ ਦੀ ਵਸੋਂ ਹੈ, ਜਿਸ ’ਚ ਜ਼ਿਆਦਾਤਰ ਰਾਧਾ ਸੁਆਮੀ ਡੇਰੇ ਦੇ ਪੈਰੋਕਾਰ ਹਨ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਨਵਾਂ ਫ਼ੈਸਲਾ, ਸਕੂਲਾਂ ਨੂੰ ਲੈ ਕੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e