ਡੇਰਾ ਬਾਬਾ ਨਾਨਕ ਕਸਬੇ ’ਚ ਲੱਗੇ ਖਾਲਿਸਤਾਨ ਦੇ ਪੋਸਟਰ, ਫੈਲੀ ਸਨਸਨੀ
Monday, Jul 04, 2022 - 07:58 PM (IST)
ਗੁਰਦਾਸਪੁਰ (ਵਿਨੋਦ) - ਪੰਜਾਬ ਵਿੱਚ ਸਰਕਾਰੀ ਦਫ਼ਤਰਾਂ ’ਤੇ ਖਾਲਿਸਤਾਨ ਦੇ ਪੋਸਟਰ ਲੱਗਣੇ ਹੁਣ ਆਮ ਗੱਲ ਹੋ ਗਈ ਹੈ। ਰੋਜ਼ਾਨਾ ਕਿਸੇ ਨਾ ਕਿਸੇ ਥਾਂ ’ਤੇ ਅਣਪਛਾਤੇ ਲੋਕ ਖਾਲਿਸਤਾਨ ਦੇ ਪੋਸਟਰ ਲੱਗਾ ਰਹੇ ਹਨ ਜਾਂ ਕੰਧਾਂ ’ਤੇ ਖਾਲਿਸਤਾਨ ਲਿਖ ਰਹੇ ਹਨ। ਇਸੇ ਤਰ੍ਹਾਂ ਅੱਜ ਗੁਰਦਾਸਪੁਰ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਇਤਿਹਾਸਕ ਕਸਬੇ ਡੇਰਾ ਬਾਬਾ ਨਾਨਕ ਵਿੱਚ ਵੀ ਅੱਜ ਸਵੇਰੇ ਐੱਸ.ਡੀ.ਐੱਮ. ਦਫ਼ਤਰ ਅਤੇ ਬੱਸ ਸਟੈਂਡ ’ਤੇ ਖਾਲਿਸਤਾਨ ਦੇ ਹੱਥ ਲਿਖਤ ਪੋਸਟਰ ਲੱਗੇ ਹੋਏ ਮਿਲੇ ਹਨ।
ਪੜ੍ਹੋ ਇਹ ਵੀ ਖ਼ਬਰ: ਪੰਜਾਬ ’ਚ ਸ਼ਰਾਬ ਦੇ ਰੇਟਾਂ ’ਚ ਮੁੜ ਹੋਇਆ ਵਾਧਾ, ਠੇਕਿਆਂ ਦੇ ਬਾਹਰ ਨਵੀਂ ਰੇਟ ਲਿਸਟ ਦੇਖ ਪਿਆਕੜਾਂ ਦੇ ਉੱਡੇ ਹੋਸ਼
ਦੱਸ ਦੇਈਏ ਕਿ ਖਾਲਿਸਤਾਨ ਦੇ ਹੱਥ ਨਾਲ ਲਿਖੇ ਪੋਸਟਰਾਂ ਦੀ ਜਾਣਕਾਰੀ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਗਈ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਇਨ੍ਹਾਂ ਪੋਸਟਰਾਂ ਨੂੰ ਉਤਾਰ ਦਿੱਤਾ। ਪੋਸਟਰਾਂ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਦਫ਼ਤਰ ਦੇ ਬਾਹਰ ਇਹ ਪੋਸਟਰ ਕਿਸ ਨੇ ਲਗਾਏ ਹਨ।
ਪੜ੍ਹੋ ਇਹ ਵੀ ਖ਼ਬਰ: ਪੰਜਾਬ ਤੇ ਹਰਿਆਣਾ ’ਚ ਇਸ ਵਾਰ ਮਾਨਸੂਨ ਦਿਖਾਏਗੀ ਆਪਣਾ ਜਲਵਾ, ਸਥਾਪਿਤ ਹੋਣਗੇ ਨਵੇਂ ਰਿਕਾਰਡ