ਸਾਬਕਾ ਫ਼ੌਜੀ ਦੇ ਕਤਲ ਦੀ ਇਸ ਸ਼ਖ਼ਸ ਨੇ ‘ਫੇਸਬੁੱਕ’ ’ਤੇ ਲਈ ਜ਼ਿੰਮੇਵਾਰੀ, ਕੀਤਾ ਇਕ ਹੋਰ ਵੱਡਾ ਖ਼ੁਲਾਸਾ

Thursday, Jul 15, 2021 - 06:49 PM (IST)

ਸਾਬਕਾ ਫ਼ੌਜੀ ਦੇ ਕਤਲ ਦੀ ਇਸ ਸ਼ਖ਼ਸ ਨੇ ‘ਫੇਸਬੁੱਕ’ ’ਤੇ ਲਈ ਜ਼ਿੰਮੇਵਾਰੀ, ਕੀਤਾ ਇਕ ਹੋਰ ਵੱਡਾ ਖ਼ੁਲਾਸਾ

ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਅਣਪਛਾਤੇ ਵਿਅਕਤੀਆਂ ਵਲੋਂ ਬੀਤੀ ਰਾਤ ਇਕ ਸਾਬਕਾ ਫੌਜੀ ਦਾ ਘਰ ਅੱਗੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਸੂਤਰਾਂ ਦੇ ਮੁਤਾਬਕ ਸਾਬੀ ਫੌਜੀ ਜੱਗੂ ਭਗਵਾਨਪੁਰੀਆਂ ਦਾ ਪੁਰਾਣਾ ਸਾਥੀ ਸੀ। ਇਸ ਕਤਲ ਮਾਮਲੇ ’ਚ ਉਦੋਂ ਨਵਾਂ ਮੋੜ ਆ ਗਿਆ, ਜਦੋਂ ਇਸ ਕਤਲ ਦੀ ਜ਼ਿੰਮੇਵਾਰੀ ਇਕ ਵਿਅਕਤੀ ਨੇ ਫੇਸਬੁੱਕ ਪੇਜ਼ ’ਤੇ ਪੋਸਟ ਪਾ ਕੇ ਲਈ। ਫੇਸਬੁੱਕ ’ਤੇ ਬਿਨ੍ਹਾਂ ਪ੍ਰੋਫਾਇਲ ਪਿਕਚਰ ਤੋਂ ਅਮਰਜੌਤ ਬੱਲ ਨਾਮੀ ਵਿਅਕਤੀ ਵਲੋਂ ਪਾਈ ਗਈ ਪੋਸਟ 'ਚ ਸਾਬੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਇਸ ਦੇ ਨਾਲ ਹੀ ਸਾਬੀ ਦੇ ਸਾਥੀਆਂ ਨੂੰ ਚਿਤਵਾਨੀ ਵੀ ਦਿੱਤੀ ਗਈ ਹੈ ਕਿ ਸਾਵਧਾਨ ਅਗਲਾ ਨੰਬਰ ਤੁਹਾਡਾ ਹੋ ਸਕਦੈ। 

ਪੜ੍ਹੋ ਇਹ ਵੀ ਖ਼ਬਰ - ਡੇਰਾ ਬਾਬਾ ਨਾਨਕ ’ਚ ਵੱਡੀ ਵਾਰਦਾਤ : ਅਣਪਛਾਤੇ ਲੋਕਾਂ ਨੇ ਗੋਲੀਆਂ ਨਾਲ ਭੁੰਨਿਆ ਇਕ ਵਿਅਕਤੀ

PunjabKesari

ਫੇਸਬੁੱਕ ਪੇਜ਼ ’ਤੇ ਪਾਈ ਗਈ ਪੋਸਟ ’ਚ ਵਿਅਕਤੀ ਨੇ ਦੱਸਿਆ ਕਿ ਇਸ ਕਤਲ ਦੀ ਮੁੱਖ ਵਜ੍ਹਾ ਜੇਲ੍ਹ ’ਚ ਹੋਈ ਤਕਰਾਰ ਸੀ। ਮਿਲੀ ਜਾਣਕਾਰੀ ਅਨੁਸਾਰ ਫੇਸਬੁੱਕ ’ਤੇ ਪਾਈ ਕਤਲ ਦੀ ਪੋਸਟ ’ਚ ਸਬੰਧਤ ਵਿਅਕਤੀ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ‘‘ਕਲ ਜੋ ਦੇਰ ਰਾਤ ਡੇਰਾ ਬਾਬਾ ਨਾਨਕ ਫੌਜੀ ਦੇ ਗੋਲੀਆਂ ਵੱਜੀਆਂ ਨੇ, ਇਹ ਮੈਂ ਮਾਰੀਆਂ ਨੇ, ਇਹ ਬੰਦਾ ਜੇਲ੍ਹ 'ਚ ਮੇਰੇ ਹੱਥੀ ਪਿਆ ਸੀ। ਸਾਬਕਾ ਫੌਜੀ ਕਰਮਜੀਤ ਸਿੰਘ ਉਰਫ ਸਾਬੀ ਅਤੇ ਇਕ ਹੋਰ ਵਿਅਕਤੀ ਨੇ ਮੈਨੂੰ ਜੇਲ੍ਹ ’ਚ ਜ਼ਲੀਲ ਕੀਤਾ ਸੀ। ਜੋ ਮੇਰਾ ਬਣਦਾ ਬਦਲਾ ਮੈਂ ਰਾਤੀਂ ਲੈ ਲਿਆ ਜੇ। ਬਾਕੀ ਜਿਹੜਾ ਇਹਦੇ ਨਾਲ ਸੀ, ਉਹ ਵੀ ਆਪਣੇ ਨੰਬਰ ਦੀ ਵੇਟ ਕਰੇ। ਕ੍ਰਿਪਾ ਕਰਕੇ ਪੁਲਸ ਨੂੰ ਬੇਨਤੀ ਕੀਤੀ ਜਾਂਦੀ ਏ ਕਿਸੇ ਨੂੰ ਨਾਜ਼ਾਇਜ਼ ਤੰਗ ਨਾ ਕੀਤਾ ਜਾਵੇ।’’  

ਪੜ੍ਹੋ ਇਹ ਵੀ ਖ਼ਬਰ - ਅੰਡੇਮਾਨ ਨਿਕੋਬਾਰ ’ਚ ਮਾਂ ਸਣੇ ਡੇਢ ਸਾਲਾ ਬੱਚੀ ਦੀ ਸ਼ੱਕੀ ਹਾਲਾਤ ’ਚ ਮੌਤ, ਭੁੱਬਾਂ ਮਾਰ ਰੋਇਆ ਪੇਕਾ ਪਰਿਵਾਰ
 
ਦੂਜੇ ਪਾਸੇ ਡੀ.ਐੱਸ.ਪੀ ਡੇਰਾ ਬਾਬਾ ਨਾਨਕ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਉਰਫ ਸਾਬੀ ਪੁੱਤਰ ਜੰਗ ਬਹਾਦਰ ਵਾਸੀ ਡੇਰਾ ਬਾਬਾ ਨਾਨਕ ਫੌਜ ਵਿੱਚ ਨੌਕਰੀ ਕਰਦਾ ਸੀ।ਕਰੀਬ ਦੋ-ਢਾਈ ਸਾਲ ਪਹਿਲਾ ਰਿਟਾਇਰ ਹੋ ਕੇ ਘਰ ਆ ਗਿਆ ਸੀ। ਬੀਤੀ ਰਾਤ ਸਾਬੀ ਘਰ ਦੇ ਬਾਹਰ ਗਲੀ ’ਚ ਸੈਰ ਕਰ ਰਿਹਾ ਸੀ ਤਾਂ 2 ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਮੌਕੇ ਤੋਂ ਭੱਜ ਗਏ। ਡੀ.ਐੱਸ.ਪੀ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ ਵਿਖੇ ਕਰਵਾਇਆ ਗਿਆ ਹੈ। ਮ੍ਰਿਤਕ ਦੇ ਭਰਾ ਗਗਨਦੀਪ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਡੇਰਾ ਬਾਬਾ ਨਾਨਕ ਵਿਖੇ ਧਾਰਾ 302 ਤਹਿਤ ਕੇਸ ਦਰਜ ਕਰ ਦਿੱਤਾ, ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਹੋਟਲ ਦੇ ਕਮਰਿਆਂ ਤੇ ਬਾਥਰੂਮਾਂ ’ਚ CCTV ਲੁਕਾ ਵੀਡੀਓ ਬਣਾ ਬਲੈਕਮੇਲ ਕਰਨ ਵਾਲਾ ਗ੍ਰਿਫ਼ਤਾਰ


author

rajwinder kaur

Content Editor

Related News