ਖੁਸ਼ਖਬਰੀ : ਕਰਤਾਰਪੁਰ ਲਾਂਘੇ ਦਾ ਕੰਮ ਮੁਕੰਮਲ ਹੋਣ ਦੀ ਕਗਾਰ 'ਤੇ (ਵੀਡੀਓ)

Sunday, Sep 15, 2019 - 02:25 PM (IST)

ਡੇਰਾ ਬਾਬਾ ਨਾਨਕ (ਰਮਨਦੀਪ ਸੋਢੀ) : ਕਰਤਾਰਪੁਰ ਲਾਂਘੇ ਲਈ ਚੱਲ ਰਹੇ ਕੰਮ ਦੇ ਭਾਰਤ-ਪਾਕਿ ਦੋਵਾਂ ਪਾਸਿਆਂ ਤੋਂ ਮੁਕੰਮਲ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ ਲਈ ਲਾਂਘਾ ਖੋਲ੍ਹੇ ਜਾਣ ਕਰਕੇ ਇਹ ਇਲਾਹੀ ਪ੍ਰਾਜੈਕਟ ਬਣ ਚੁੱਕਾ ਹੈ। ਇਸ 'ਤੇ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
PunjabKesari
''ਜਗ ਬਾਣੀ' ਵਲੋਂ ਅੱਜ ਇਸ ਸਥਾਨ ਦਾ ਦੌਰਾ ਕਰਨ 'ਤੇ ਵੇਖਿਆ ਗਿਆ ਕਿ ਪਿੰਡ ਮਾਨ ਤੋਂ 4 ਕਿਲੋਮੀਟਰ ਬਣ ਰਹੀ ਸੜਕ ਦਾ ਨਿਰਮਾਣ ਆਖਰੀ ਚਰਨ ਵਿਚ ਹੈ ਅਤੇ ਸਰਹੱਦ 'ਤੇ ਪਾਕਿਸਤਾਨ ਨੂੰ ਜੋੜਣ ਵਾਲੇ ਰਸਤੇ ਉੱਪਰ ਬਣਨ ਵਾਲਾ 100 ਮੀਟਰ ਲੰਬਾ ਪੁਲ ਵੀ ਲਗਭਗ ਤਿਆਰ ਹੋ ਚੁੱਕਾ ਹੈ। ਭਾਵੇਂ ਅਜੇ ਲਾਂਘਾ ਖੁੱਲ੍ਹਣ ਵਿਚ ਡੇਢ ਕੁ ਮਹੀਨਾ ਪਿਆ ਹੈ ਪਰ ਭਾਰਤ-ਪਾਕਿ ਸਰਹੱਦ 'ਤੇ ਸੰਗਤਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਸੰਗਤਾਂ ਸਰਹੱਦ 'ਤੇ ਖੜ੍ਹੇ ਹੋ ਕੇ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰ ਰਹੀਆਂ ਹਨ। ਦੋਵਾਂ ਦੇਸ਼ਾਂ ਦੀਆਂ ਸਰਹੱਦਾਂ 'ਤੇ ਚੱਲ ਰਹੇ ਨਿਰਮਾਣ ਕਾਰਜ ਕਾਰਣ ਵਾਤਾਵਰਣ ਵਿਚ ਮਿੱਟੀ ਅਤੇ ਗਰਦ ਗੁਬਾਰ ਹੈ, ਜਿਸ ਕਾਰਣ ਸ੍ਰੀ ਕਰਤਾਰਪੁਰ ਸਾਹਿਬ ਦੀ ਸੰਗਤ ਨੂੰ ਸਾਫ ਤਰੀਕੇ ਨਾਲ ਦਰਸ਼ਨ-ਦੀਦਾਰ ਨਹੀਂ ਹੋ ਰਹੇ ਪਰ ਸੰਗਤਾਂ ਦੇ ਚਿਹਰਿਆਂ 'ਤੇ ਲਾਂਘੇ ਨੂੰ ਲੈ ਕੇ ਰੌਣਕ ਦਿਖਾਈ ਦੇ ਰਹੀ ਹੈ।
PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਨ.ਐੱਚ.ਆਈ. ਦੇ ਅਧਿਕਾਰੀ ਨੇ ਦੱਸਿਆ ਕਿ ਸਤੰਬਰ ਦੇ ਆਖੀਰ ਤੱਕ ਕਰਤਾਰਪੁਰ ਲਾਂਘੇ ਦਾ ਕੰਮ ਮੁਕੰਮਲ ਹੋ ਜਾਵੇਗਾ ਤੇ ਨਵਬੰਰ 'ਚ ਲਾਂਘਾ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੁੱਲ੍ਹ ਜਾਵੇਗਾ।


author

Baljeet Kaur

Content Editor

Related News