ਸ਼ਤਾਬਦੀ ਸਮਾਰੋਹਾਂ ਲਈ ਡੇਰਾ ਬਾਬਾ ਨਾਨਕ ਨੂੰ ਸੁੰਦਰ ਬਣਾਉਣ ਵਾਲਾ ਕੰਮ ਚੁਣੌਤੀਪੂਰਨ

09/17/2019 2:48:10 PM

ਡੇਰਾ ਬਾਬਾ ਨਾਨਕ ਵਤਨ) : ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਤਿਆਰੀ ਕਰ ਰਹੀ ਹੈ। ਇਸੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੇ ਸਬੰਧ 'ਚ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਤਿਆਰ ਹੋ ਰਿਹਾ ਹੈ, ਜਿਸ ਨੂੰ ਕਿ ਨਵੰਬਰ ਮਹੀਨੇ ਦੇ ਸ਼ੁਰੂ ਤੋਂ ਸ਼ੁਰੂ ਕੀਤਾ ਜਾਣਾ ਹੈ। ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਕਿਉਂਕਿ ਇਸ ਲਾਂਘੇ ਲਈ ਪਲੇਟਫਾਰਮ ਵਜੋਂ ਕੰਮ ਕਰੇਗਾ, ਇਸ ਲਈ ਪੰਜਾਬ ਸਰਕਾਰ ਵੱਲੋਂ ਇਸ ਕਸਬੇ ਦੇ ਵਿਕਾਸ ਲਈ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਦਾ ਗਠਨ ਕਰ ਕੇ ਇਸ ਦੇ ਨਾਲ-ਨਾਲ ਕਈ ਪਿੰਡਾਂ ਨੂੰ ਵੀ ਇਸ ਪ੍ਰਾਜੈਕਟ 'ਚ ਸ਼ਾਮਲ ਕਰ ਲਿਆ ਗਿਆ।

ਕਸਬੇ 'ਚ ਸਭ ਤੋਂ ਪਹਿਲਾਂ ਪਾਰਕ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ ਜੋ ਕਿ ਬੜੀ ਤੇਜ਼ੀ ਨਾਲ ਸ਼ੁਰੂ ਹੋਇਆ ਪਰ ਪਾਰਕ ਵਾਲੀ ਜਗ੍ਹਾ ਦੀ ਰੀ-ਐਸਟੀਮੇਟ ਬਣਾਉਣ ਕਾਰਣ ਇਸ ਪਾਰਕ ਦਾ ਕੰਮ ਵੀ ਖਟਾਈ 'ਚ ਪੈ ਗਿਆ ਹੈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਇਹ ਡਰੀਮ ਪ੍ਰਾਜੈਕਟ ਸੀ ਪਰ ਕਸਬੇ ਦੇ ਮੋਹਤਬਰਾਂ ਵੱਲੋਂ ਇਸ ਪਾਰਕ 'ਚ ਪਾਈ ਜਾ ਰਹੀ ਮਿੱਟੀ ਦੀ ਜਾਂਚ ਦੀ ਬੇਨਤੀ 'ਤੇ ਖੁਦ ਡਾਇਰੈਕਟਰ ਲੋਕਲ ਬਾਡੀਜ਼ ਨੇ ਮੌਕੇ ਦੀ ਜਾਂਚ ਕਰ ਕੇ ਇਸ ਸਬੰਧੀ ਇਨਕੁਆਰੀ ਬਿਠਾ ਦਿੱਤੀ ਹੈ, ਜਿਸ ਕਾਰਨ ਪਾਰਕ ਦੀ ਮੁੜ ਉਸਾਰੀ ਦਾ ਕੰਮ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸ਼ੁਰੂ ਹੋਵੇਗਾ, ਉਂਝ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਇਸ ਡਰੀਮ ਪ੍ਰਾਜੈਕਟ ਦੀ ਦੇਰੀ ਤੋਂ ਖਾਸੇ ਨਾਰਾਜ਼ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਕਸਬੇ ਦੇ ਬਾਜ਼ਾਰਾਂ ਅਤੇ ਗਲੀਆਂ ਦੇ ਟੈਂਡਰ ਇਕ ਵਾਰ ਰੱਦ ਹੋ ਚੁੱਕੇ ਹਨ ਅਤੇ ਦੂਸਰੀ ਵਾਰ ਫਿਰ ਨਗਰ ਕੌਂਸਲ ਵੱਲੋਂ ਇਨ੍ਹਾਂ ਟੈਂਡਰਾਂ ਰਾਹੀਂ ਕਸਬੇ ਦੇ ਵਿਕਾਸ ਕਾਰਜਾਂ ਦੀ ਮੰਗ ਕੀਤੀ ਗਈ ਹੈ, ਜੋ ਕਿ ਮੁੜ ਰੱਦ ਹੋ ਗਏ ਅਤੇ ਹੁਣ ਤੀਸਰੀ ਵਾਰ ਈ-ਟੈਂਡਰ ਰਾਹੀਂ ਵਿਕਾਸ ਕਾਰਜਾਂ ਦੀ ਮੰਗ ਕੀਤੀ ਗਈ ਹੈ।

PunjabKesariਕਸਬੇ ਦੇ ਪੁਰਾਣਾ ਬੱਸ ਅੱਡੇ ਚੌਕ ਦਾ ਨਿਰਮਾਣ ਲਗਭਗ ਬੰਦ ਹੀ ਪਿਆ ਹੈ ਅਤੇ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਇਸ ਚੌਕ ਨੂੰ ਨਵੀਂ ਦਿਖ ਦੇਣ ਦਾ ਕੰਮ ਖਟਾਈ 'ਚ ਹੀ ਪੈ ਗਿਆ ਹੈ। ਸਰਕਾਰ ਕੋਲ ਸ਼ਤਾਬਦੀ ਸਮਾਰੋਹਾਂ ਲਈ ਸਿਰਫ ਡੇਢ ਕੁ ਮਹੀਨੇ ਦਾ ਸਮਾਂ ਬਚਿਆ ਹੈ ਅਤੇ ਕਸਬੇ ਨੂੰ ਸੁੰਦਰ ਬਣਾਉਣ ਵਾਲੇ ਪ੍ਰਾਜੈਕਟ ਅਜੇ ਸ਼ੁਰੂ ਹੋਣੇ ਹਨ ਅਤੇ ਕਸਬੇ ਦੇ ਵਿਕਾਸ ਕਾਰਜਾਂ ਲਈ ਟੈਂਡਰ ਲੱਗਣੇ ਹਨ।

ਸਭ ਤੋਂ ਪਹਿਲਾਂ ਹੀ ਬਿਜਲੀ ਦੇ ਨਵੇਂ ਖੰਭੇ ਲਾਏ ਜਾ ਰਹੇ ਹਨ ਅਤੇ ਸੜਕਾਂ ਦੁਆਲੇ ਨਾਲੇ ਬਣ ਰਹੇ ਹਨ, ਇਨ੍ਹਾਂ ਦੇ ਨਿਰਮਾਣ ਤੋਂ ਬਾਅਦ ਜਿਨ੍ਹਾਂ ਗਲੀਆਂ-ਬਾਜ਼ਾਰਾਂ 'ਚ ਵਾਟਰ ਸਪਲਾਈ ਦੀਆਂ ਪਾਈਪਾਂ ਪੈਣੀਆਂ ਹਨ, ਉਥੇ ਪਾਈਪਾਂ ਪਾਈਆਂ ਜਾਣਗੀਆਂ, ਜਿਸ ਗਲੀ, ਬਾਜ਼ਾਰ 'ਚ ਸੀਵਰੇਜ ਦੀ ਕੋਈ ਪਾਈਪ ਪੈਣ ਵਾਲੀ ਹੈ, ਉਥੇ ਪਾਈਪ ਪਾਈ ਜਾਵੇਗੀ ਤਾਂਕਿ ਨਵੀਂ ਗਲੀ ਜਾਂ ਸੜਕ ਬਣਨ ਤੋਂ ਬਾਅਦ ਨਵੇਂ ਬਣੇ ਗਲੀ ਬਾਜ਼ਾਰ ਨੂੰ ਪੁੱਟਣਾ ਨਾ ਪਵੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਇਸੇ ਤਰ੍ਹਾਂ ਹੀ ਕਰਦੀਆਂ ਰਹੀਆਂ ਹਨ ਪਰ ਇਸ ਵਾਰ ਪੂਰੀ ਵਿਊਂਤਬੰਦੀ ਨਾਲ ਵਿਕਾਸ ਕਾਰਜ ਆਰੰਭੇ ਗਏ ਹਨ। ਉਨ੍ਹਾਂ ਕਿਹਾ ਕਿ ਮਿੱਥੇ ਸਮੇਂ 'ਤੇ ਹੀ ਇਹ ਵਿਕਾਸ ਕਾਰਜ ਨੇਪਰੇ ਚਾੜ੍ਹ ਕੇ ਸ਼ਤਾਬਦੀ ਸਮਾਗਮਾਂ ਸਬੰਧੀ ਡੇਰਾ ਬਾਬਾ ਨਾਨਕ ਨੂੰ ਸ਼ਿੰਗਾਰਿਆ ਜਾਵੇਗਾ।- ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ

ਕਸਬੇ ਦੀ ਸਫਾਈ ਲਈ 6 ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ, ਜਦੋਂ ਉਨ੍ਹਾਂ ਨੂੰ ਕਸਬੇ ਦੇ ਵੱਖ-ਵੱਖ ਥਾਵਾਂ 'ਤੇ ਪਈ ਗੰਦਗੀ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਕਾਨਫਰੰਸ ਰਾਹੀਂ ਹੀ ਸਬੰਧਤ ਕਰਮਚਾਰੀ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਕਿ ਇਨ੍ਹਾਂ ਸਥਾਨਾਂ 'ਤੇ ਸਫਾਈ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ ਤਾਂਕਿ ਲੋਕਾਂ ਅਤੇ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਵੇ। *ਅਨਿਲ ਮਹਿਤਾ, ਕਾਰਜਸਾਧਕ ਅਫਸਰ


Anuradha

Content Editor

Related News