ਡੇਰਾ ਬਾਬਾ ਨਾਨਕ ਅਥਾਰਟੀ ਅਧੀਨ 13 ਪਿੰਡਾਂ ਨੂੰ ਕੀਤਾ ਸ਼ਾਮਲ : ਰੰਧਾਵਾ

Thursday, Dec 06, 2018 - 09:45 AM (IST)

ਡੇਰਾ ਬਾਬਾ ਨਾਨਕ ਅਥਾਰਟੀ ਅਧੀਨ 13 ਪਿੰਡਾਂ ਨੂੰ ਕੀਤਾ ਸ਼ਾਮਲ : ਰੰਧਾਵਾ

ਜਲੰਧਰ (ਧਵਨ)—ਪੰਜਾਬ ਸਰਕਾਰ ਨੇ ਪ੍ਰਸਤਾਵਿਤ ਡੇਰਾ ਬਾਬਾ ਨਾਨਕ ਅਥਾਰਟੀ ਅਧੀਨ 13 ਪਿੰਡਾਂ ਨੂੰ ਸ਼ਾਮਲ ਕੀਤਾ ਹੈ।  ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਪ੍ਰਵਾਨਗੀ ਮਿਲਣ ਪਿੱਛੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਡੇਰਾ ਬਾਬਾ ਨਾਨਕ ਅਥਾਰਟੀ ਬਣਾਉਣ ਦਾ ਫੈਸਲਾ ਲਿਆ ਸੀ। ਇਸ ਨੂੰ ਪੰਜਾਬ ਮੰਤਰੀ ਮੰਡਲ ਨੇ ਆਪਣੀ ਪ੍ਰਵਾਨਗੀ ਪ੍ਰਵਾਨ ਕਰ ਦਿੱਤੀ ਸੀ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਡੇਰਾ ਬਾਬਾ ਨਾਨਕ ਅਥਾਰਟੀ ਬਣਨ ਨਾਲ ਖੇਤਰ 'ਚ ਵਿਕਾਸ ਦਾ ਰਾਹ ਪੱਧਰਾ ਹੋ ਗਿਆ ਹੈ।

ਸੂਬੇ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਅਥਾਰਟੀ 'ਚ ਸ਼ਾਮਲ ਕੀਤੇ ਜਾਣ ਵਾਲੇ 13 ਪਿੰਡ ਰਾਮਦਾਸ ਤੋਂ ਗੁਰਦਾਸਪੁਰ ਅਤੇ ਸਰਹੱਦੀ ਖੇਤਰ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਹਨ। ਪੰਜ ਪਿੰਡਾਂ ਨੂੰ ਤਾਂ ਪਹਿਲਾਂ ਹੀ ਡੇਰਾ ਬਾਬਾ ਨਾਨਕ ਮਿਊਂਸੀਪਲ ਕੌਂਸਲ 'ਚ ਸ਼ਾਮਲ ਕੀਤਾ ਜਾ ਚੁੱਕਾ ਹੈ। ਮਿਊਂਸੀਪਲ ਕੌਂਸਲ ਅਧੀਨ ਲਗਭਗ 10,000 ਦੀ ਅਬਾਦੀ ਆਉਂਦੀ ਹੈ। ਰੰਧਾਵਾ ਨੇ ਦੱਸਿਆ ਕਿ ਇਨ੍ਹਾਂ 13 ਪਿੰਡਾਂ 'ਤੇ 1500 ਕਰੋੜ ਰੁਪਏ ਖਰਚ ਕੀਤੇ ਜਾਣਗੇ। ਮੁੱਖ ਮੰਤਰੀ ਨੇ ਇਸ ਪ੍ਰਾਜੈਕਟ ਨੂੰ ਜੰਗੀ ਪੱਧਰ 'ਤੇ ਸ਼ੁਰੂ ਕਰਨ ਦਾ ਨਿਰਦੇਸ਼ ਦਿੰਦੇ ਹੋਏ 10 ਕਰੋੜ ਰੁਪਏ ਦੀ ਰਕਮ ਜਾਰੀ ਵੀ ਕਰ ਦਿੱਤੀ ਹੈ। 159 ਕਰੋੜ ਰੁਪਏ ਦੀ ਯੋਜਨਾ ਨੂੰ ਲੈ ਕੇ ਪ੍ਰਾਜੈਕਟ ਤਿਆਰ ਕਰ ਦਿੱਤਾ ਗਿਆ ਹੈ। 

ਭਾਰਤ-ਪਾਕਿ ਵੰਡ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਇਕ ਅਹਿਮ ਵਪਾਰਕ ਕੇਂਦਰ ਹੁੰਦਾ ਸੀ। ਹੁਣ ਪ੍ਰਸਤਾਵਿਤ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਬਣਨ ਕਾਰਨ ਇਹ ਖੇਤਰ ਹੁਣ ਮੁੜ ਵਪਾਰਕ ਸਰਗਰਮੀਆਂ ਦਾ ਕੇਂਦਰ ਬਣ ਜਾਏਗਾ। ਰੰਧਾਵਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ  ਡੇਰਾ ਬਾਬਾ ਨਾਨਕ ਨੂੰ ਮੁੰਬਈ ਦੇ ਗੇਟਵੇ ਆਫ ਇੰਡੀਆ ਵਾਂਗ ਵਿਕਸਤ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ।


author

Shyna

Content Editor

Related News