ਡੇਰਾ ਬਾਬਾ ਨਾਨਕ ''ਚ ਗੈਰ ਮਿਆਰੀ ਨਿਰਮਾਣ ਕਾਰਜਾਂ ਤੋਂ ਭੜਕੇ ਰੰਧਾਵਾ

Monday, Oct 21, 2019 - 03:23 PM (IST)

ਡੇਰਾ ਬਾਬਾ ਨਾਨਕ ''ਚ ਗੈਰ ਮਿਆਰੀ ਨਿਰਮਾਣ ਕਾਰਜਾਂ ਤੋਂ ਭੜਕੇ ਰੰਧਾਵਾ

ਡੇਰਾ ਬਾਬਾ ਨਾਨਕ (ਵਤਨ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੰਜਾਬ  ਸਰਕਾਰ ਵਲੋਂ ਕਸਬਾ ਡੇਰਾ ਬਾਬਾ ਨਾਨਕ ਦੀ ਨੁਹਾਰ ਬਦਲਣ ਲਈ ਜਿਥੇ ਕਈ ਤਰਾਂ ਦੀ ਵਿਕਾਸ ਕਾਰਜ ਆਰੰਭੇ ਗਏ ਹਨ, ਉਥੇ ਕਸਬੇ ਦੇ ਸਾਰੇ ਹੀ ਸਰਕਾਰੀ ਕੇਂਦਰਾਂ ਦੀ ਅਪਗ੍ਰੇਡੇਸ਼ਨ ਦਾ ਕੰਮ ਵੀ ਚੱਲ ਰਿਹਾ ਹੈ। ਅੱਜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕਸਬੇ ਦੇ ਸਿਵਲ ਹਸਪਤਾਲ ਅਤੇ ਬਸ ਅੱਡੇ 'ਚ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਕੈਬਨਿਟ ਮੰਤਰੀ ਰੰਧਾਵਾ ਸਿਵਲ ਹਸਪਤਾਲ 'ਚ ਚੱਲ ਰਹੇ ਵਿਕਾਸ ਕਾਰਜਾਂ ਦੇ ਗੈਰ ਮਿਆਰੀ ਹੋਣ ਤੋਂ ਭੜਕ ਪਏ ਅਤੇ ਮੌਕੇ ਤੇ ਮੌਜੂਦ ਠੇਕੇਦਾਰ ਦੀ ਝਾੜ ਝੰਬ ਵੀ ਕੀਤੀ। 

ਕੈਬਨਿਟ ਮੰਤਰੀ ਰੰਧਾਵਾ ਨੇ ਕਿਹਾ ਕਿ ਠੇਕੇਦਾਰ ਸਰਕਾਰੀ ਕੰਮਾਂ 'ਚ ਮਿਥੇ ਮਿਆਰ ਮੁਤਾਬਕ ਹੀ ਕੰਮ ਕਰਨ ਨਾ ਕਿ ਗੈਰ ਮਿਆਰੀ ਤਰੀਕੇ ਨਾਲ ਕੰਮ ਕਰਨ। ਉਨ੍ਹਾਂ ਠੇਕੇਦਾਰ ਨੂੰ ਚਿਤਾਵਨੀ ਦਿੱਤੀ ਜੇਕਰ ਉਸ ਨੇ ਆਪਣੇ ਕੰਮ 'ਚ ਸੁਧਾਰ ਨਾ ਲਿਆਂਦਾ ਤਾਂ ਉਸਦਾ ਠੇਕਾ ਰੱਦ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਸਿਵਲ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਦੇ ਧਿਆਨ 'ਚ ਵੀ ਇਹ ਮਾਮਲਾ ਲਿਆਂਦਾ ਅਤੇ ਨਿਰਦੇਸ਼ ਦਿੱਤੇ ਕਿ ਉਹ ਹਸਪਤਾਲ 'ਚ ਚੱਲ ਰਹੇ ਕੰਮਾਂ ਦੀ ਨਿਗਰਾਨੀ ਕਰਨ। ਇਸ ਤੋਂ ਬਾਅਦ ਰੰਧਾਵਾ ਨੇ ਕਸਬੇ ਦੇ ਬਸ ਅੱਡੇ 'ਚ ਚੱਲ ਰਹੇ ਕੰਮਾਂ ਦਾ ਜਾਇਜਾ ਲਿਆ ਅਤੇ ਸਬੰਧਤ ਕਰਮਚਾਰੀਆਂ ਨੂੰ ਕੰਮਾਂ ਸਬੰਧੀ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਏ. ਡੀ. ਸੀ. ਰਮਨ ਕੋਛੜ, ਹਰਜਿੰਦਰ ਸਿੰਘ ਐਸ. ਡੀ. ਓ.ਹਰਜੋਤ ਸਿੰਘ, ਦਵਿੰਦਰ ਸਿੰਘ ਪਾਲੀ, ਜਨਕ ਰਾਜ ਮਹਾਜਨ, ਰਾਜੇਸ਼ ਕੁਮਾਰ ਗੁਪਤਾ ਆਦਿ ਹਾਜਰ ਸਨ।


author

Baljeet Kaur

Content Editor

Related News