ਡੇਰਾ ਬਾਬਾ ਨਾਨਕ ਨੂੰ ਸੁੰਦਰ ਰੱਖਣਾ ਲੋਕਾਂ ਦੀ ਜਿੰਮੇਵਾਰੀ : ਰੰਧਾਵਾ

Tuesday, Nov 05, 2019 - 03:57 PM (IST)

ਡੇਰਾ ਬਾਬਾ ਨਾਨਕ ਨੂੰ ਸੁੰਦਰ ਰੱਖਣਾ ਲੋਕਾਂ ਦੀ ਜਿੰਮੇਵਾਰੀ : ਰੰਧਾਵਾ

ਡੇਰਾ ਬਾਬਾ ਨਾਨਕ (ਵਤਨ, ਕੰਵਲਜੀਤ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੌਕੇ ਦੇਸ਼-ਵਿਦੇਸ਼  ਤੋਂ ਆਉਣ ਵਾਲੀ ਸੰਗਤ ਦੇ ਸਵਾਗਤ ਲਈ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਮੁੱਚਾ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਪਿਆ ਹੈ। ਇਸ ਦੇ ਚੱਲਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਅੱਜ ਕਸਬੇ ਦੇ ਦੁਕਾਨਦਾਰਾਂ ਅਤੇ ਲੋਕਾਂ ਨਾਲ ਮੀਟਿੰਗ ਕੀਤੀ ਗਈ। ਰੰਧਾਵਾ ਨੇ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਡੇਰਾ ਬਾਬਾ ਨਾਨਕ ਨੂੰ ਸੁੰਦਰ ਬਣਾਈਏ ਅਤੇ ਇਸ ਲਈ ਪਹਿਲਾਂ ਕੰਮ ਇਹ ਕਰਨਾ ਹੋਵੇਗਾ ਕਿ ਆਪਣੇ ਘਰਾਂ ਅਤੇ ਦੁਕਾਨਾਂ ਦਾ ਕੂੜਾ ਕਰਕਟ ਬਾਹਰ ਸੁੱਟਣ ਦੀ ਬਜਾਏ ਆਪਣੇ ਘਰਾਂ ਦੇ ਡਸਟਬੀਨ 'ਚ ਪਾਈਏ। ਨਗਰ ਕੌਂਸਲ ਦੀਆਂ ਟਰਾਲੀਆਂ ਅਤੇ ਛੋਟੀਆਂ ਗੱਡੀਆਂ 'ਚ ਕੂੜਾ ਸੁੱਟੀਏ ਅਤੇ ਇਸ ਦੇ ਨਾਲ-ਨਾਲ ਆਪੋ-ਆਪਣੇ ਘਰਾਂ 'ਚ ਗਿੱਲਾ ਅਤੇ ਸੁੱਕਾ ਕੂੜਾ ਪਾਉਣ ਲਈ ਵੱਖੋਂ-ਵੱਖਰੇ ਡਸਟਬੀਨ ਲਗਾਈਏ। 

ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਕੌਂਸਲ ਵਲੋਂ ਪਹਿਲਾਂ ਹੀ ਸੁੱਕੇ ਅਤੇ ਗਿੱਲੇ ਕੂੜੇ ਵਾਲੀਆਂ ਗੱਡੀਆਂ ਦੀ ਖਰੀਦ ਕਰਕੇ ਉਨ੍ਹਾਂ ਨੂੰ ਕਸਬੇ ਦੀਆਂ ਗਲੀਆਂ ਅਤੇ ਬਜਾਰਾਂ 'ਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੁਕਾਨਦਾਰਾਂ ਅਤੇ ਲੋਕਾਂ ਨੂੰ ਡਸਟਬੀਨ ਵੰਡੇ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਣੇ ਲਿਫਾਫੇ ਵੀ ਵੰਡੇ ਤਾਂ ਕਿ ਵਾਤਾਵਰਣ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਗੁਰਪੁਰਬ ਤੇ ਜੇਕਰ ਅਸੀਂ ਕਸਬਾ ਅਤੇ ਆਲਾ ਦੁਆਲਾ ਸਾਫ ਰੱਖ ਸਕੀਏ ਤਾਂ ਅਸੀਂ ਸੱਚੇ ਮਨੋ ਗੁਰਪੁਰਬ ਮਨਾ ਲਵਾਂਗੇ। 


author

Baljeet Kaur

Content Editor

Related News