ਮਲੋਟ ਤੋਂ ਕਾਂਗਰਸੀ ਵਿਧਾਇਕ ਤੇ ਡਿਪਟੀ ਸਪੀਕਰ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਚਿੱਠੀ ਨੇ ਪਾਏ ਪੁਆੜੇ
Sunday, Sep 05, 2021 - 06:50 PM (IST)
ਮਲੋਟ (ਕੁਲਦੀਪ ਰਿਣੀ) : ਮਲੋਟ ਤੋਂ ਕਾਂਗਰਸੀ ਵਿਧਾਇਕ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਵਿਰੁੱਧ ਬੀਤੇ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਚਿੱਠੀ ਵਾਇਰਲ ਹੋਈ ਸੀ। ਜਿਸ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਗਏ ਸਨ। ਇਸ ਵਾਇਰਲ ਹੋਈ ਚਿੱਠੀ ਸਬੰਧੀ ਜਿੱਥੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਇਸ ਚਿੱਠੀ ਨੂੰ ਲੈ ਕੇ ਹੁਣ ਮਲੋਟ ਦੇ ਕਾਂਗਰਸੀ ਆਪਸ ਵਿਚ ਆਹਮੋ-ਸਾਹਮਣੇ ਹੁੰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ, ਸਿੱਧੂ, ਭੱਠਲ ਤੇ ਜਾਖੜ ’ਤੇ ਵੱਡਾ ਫ਼ੈਸਲਾ ਲੈ ਸਕਦੀ ਹੈ ਹਾਈਕਮਾਨ
ਦਰਅਸਲ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਅਤੇ ਮਲੋਟ ਹਲਕਾ ਸੰਭਾਲ ਰਹੇ ਉਨ੍ਹਂ ਦੇ ਪੁੱਤਰ ਅਮਨਪ੍ਰੀਤ ਸਿੰਘ ਦੀ ਕਾਰਗੁਜ਼ਾਰੀ ਸਬੰਧੀ ਬੀਤੇ ਦਿਨੀਂ ਇਕ ਚਿੱਠੀ ਵਾਇਰਲ ਹੋਈ ਸੀ। ਇਸ ਵਾਇਰਲ ਹੋਈ ਚਿੱਠੀ ਜਿਸ ਦੇ ਹੇਠਾਂ ਮਲੋਟ ਹਲਕੇ ਦੇ 30 ਕਾਂਗਰਸੀ ਆਗੂਆਂ ਦੇ ਨਾਮ ਲਿਖੇ ਗਏ ਹਨ। ਇਸ ਚਿੱਠੀ ਨੂੰ ਲੈ ਕੇ ਹੁਣ ਪੁਲਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਪੜਤਾਲ ਸਬੰਧੀ ਕਾਗਰਸੀ ਆਗੂਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਹੁਣ ਕਾਂਗਰਸੀ ਆਗੂਆਂ ਦੇ ਦੋ ਧੜੇ ਬਣਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਬਾਗੀ ਮੰਤਰੀਆਂ ਸੁੱਖੀ ਰੰਧਾਵਾ ਤੇ ਤ੍ਰਿਪਤ ਬਾਜਵਾ ਨੇ ਕੈਪਟਨ ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ
ਜਿਥੇ ਇਕ ਧੜਾ ਇਹ ਗੱਲ ਕਹਿ ਰਿਹਾ ਹੈ ਕਿ ਚਿੱਠੀ ਵਾਇਰਲ ਹੋਣ ਤੋਂ ਬਾਅਦ ਅਜਾਇਬ ਸਿੰਘ ਭੱਟੀ ਹੋਰਾਂ ਨੇ ਚਿੱਠੀ ਵਿਚ ਦਰਜ 30 ਆਗੂਆਂ ਦੀ ਮੀਟਿੰਗ ਸੱਦੀ ਸੀ ਅਤੇ ਉੱਥੇ ਸਿਰਫ਼ 11 ਹੀ ਆਗੂ ਪਹੁੰਚੇ ਅਤੇ ਉਸ ਉਪਰੰਤ ਇਸਦੀ ਪੜਤਾਲ ਸਬੰਧੀ ਆਖਿਆ ਗਿਆ ਹੈ। ਉੱਥੇ ਹੀ ਦੂਜਾ ਧੜਾ ਕਹਿ ਰਿਹਾ ਕਿ ਚਿੱਠੀ ਵਿਚ ਕਿਸੇ ਦੇ ਦਸਤਖ਼ਤ ਤੱਕ ਨਹੀਂ। ਹੁਣ ਪੜਤਾਲ ਦੇ ਨਾਮ ’ਤੇ ਕਾਂਗਰਸੀਆਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਹੀ ਕੁਝ ਆਗੂ ਸ਼ਰੇਆਮ ਵਿਧਾਇਕ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਣ ਲੱਗੇ ਹਨ। ਫਿਲਹਾਲ ਮਲੋਟ ਵਿਚ ਫਟਿਆ ਇਹ ਚਿੱਠੀ ਬੰਬ ਆਖਿਰ ਕਿਸੇ ਠੋਸ ਨਤੀਜੇ ’ਤੇ ਪਹੁੰਚਦਾ ਵੀ ਹੈ ਜਾ ਨਹੀਂ ਇਹ ਦੇਖਣਾ ਹੋਵੇਗਾ।
ਇਹ ਵੀ ਪੜ੍ਹੋ : ਗੈਂਗਸਟਰ ਕੁਲਵੀਰ ਨਰੂਆਣਾ ਦੇ ਭਤੀਜੇ ਨੇ ਆਈਲੈਟਸ ’ਚੋਂ ਬੈਂਡ ਘੱਟ ਆਉਣ ਕਾਰਣ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?