ਮੇਅਰ ਬਿੱਟੂ ਤੇ ਸੀਨੀਅਰ ਡਿਪਟੀ ਮੇਅਰ ਯੋਗੀ ਦਾ ਹੋਇਆ ਸਨਮਾਨ

Friday, Jan 26, 2018 - 07:57 AM (IST)

ਮੇਅਰ ਬਿੱਟੂ ਤੇ ਸੀਨੀਅਰ ਡਿਪਟੀ ਮੇਅਰ ਯੋਗੀ ਦਾ ਹੋਇਆ ਸਨਮਾਨ

ਪਟਿਆਲਾ/ਸਨੌਰ  (ਜੋਸਨ) - ਨਗਰ ਨਿਗਮ ਦੇ ਨਵੇਂ ਮੇਅਰ ਸੰਜੀਵ ਸ਼ਰਮਾ ਬਿੱਟੂ ਤੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਦਾ ਅੱਜ ਦਾ ਦਿਨ ਨਿਗਮ ਦਫਤਰ ਵਿਚ ਸਨਮਾਨਾਂ ਦੇ ਨਾਂ ਰਿਹਾ। ਆਪਣੇ ਇਨ੍ਹਾਂ ਨੇਤਾਵਾਂ ਦਾ ਸਨਮਾਨ ਕਰਨ ਲਈ ਵੱਖ-ਵੱਖ ਸੰਸਥਾਵਾਂ ਦੇ ਮੈਂਬਰ, ਨੇਤਾ ਤੇ ਸ਼ਹਿਰ ਵਾਸੀ ਪੂਰਾ ਦਿਨ ਜ਼ੋਰਾਂ-ਸ਼ੋਰਾਂ ਨਾਲ ਪੁੱਜੇ। ਮੇਅਰ ਸੰਜੀਵ ਸ਼ਰਮਾ ਨੇ ਅੱਜ ਕੁਝ ਸਮਾਂ ਦਰਜਨ ਦੇ ਕਰੀਬ ਪੁੱਜੇ ਕੌਂਸਲਰਾਂ ਨਾਲ ਮੀਟਿੰਗ ਵੀ ਕੀਤੀ। ਇਸ ਮੌਕੇ ਕੌਸਲਰ ਵਿਜੇ ਕੂਕਾ, ਨਰਪਿੰਦਰ ਸਿੰਘ ਨਿੱਪੀ, ਗਿੰਨੀ ਨਾਗਪਾਲ, ਅਤੁਲ ਜੋਸ਼ੀ ਤੇ ਹੋਰ ਕੌਸਲਰਾਂ ਨੇ ਮੇਅਰ ਬਿੱਟੂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ।
ਇਸ ਦੌਰਾਨ ਰਿਖੀਦੇਵ ਸਪੋਰਟਸ ਕਲੱਬ ਦੇ ਚੇਅਰਮੈਨ ਅਜਨੀਸ਼ ਕੁਮਾਰ ਢੋਟ ਨੇ ਆਪਣੀ ਟੀਮ ਨਾਲ ਮੇਅਰ ਸੰਜੀਵ ਬਿੱਟੂ ਤੇ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਹਿਕਾਰਤਾ ਵਿਭਾਗ ਦੇ ਡੀ. ਐੈੱਮ. ਭਾਸਕਰ ਕਟਾਰੀਆ, ਗੁਰਬਾਜ਼ ਸਿੰਘ ਡੀ. ਐੈੱਮ., ਗੁਰਕੀਰਤ ਸਿੰਘ ਤੇ ਹੋਰ ਵੀ ਨੇਤਾ ਮੌਜੂਦ ਸਨ।
ਇਕ ਹੋਰ ਸਮਾਗਮ ਵਿਚ ਸਮਾਜ ਸੇਵਕ ਬਲਵਿੰਦਰ ਸਿੰਘ ਪਟਿਆਲਾ ਨੇ ਅੱਜ ਆਪਣੀ ਟੀਮ ਨਾਲ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਦਾ ਸਨਮਾਨ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਨੇ ਕਿਹਾ ਯੋਗਿੰਦਰ ਯੋਗੀ ਇਕ ਈਮਾਨਦਾਰ, ਕੁਸ਼ਲ ਤੇ ਸੂਝਵਾਨ ਪ੍ਰਬੰਧਕ ਹਨ।


Related News