ਪੰਜਾਬ ਦੇ ਇਨ੍ਹਾਂ 9 ਜ਼ਿਲ੍ਹਿਆਂ ਦੇ ਡੀ. ਸੀ. ਗਏ ਮਸੂਰੀ, ਇਹ ਅਧਿਕਾਰੀ ਸੰਭਾਲਣਗੇ ਐਡੀਸ਼ਨਲ ਚਾਰਜ

05/22/2023 7:13:03 PM

ਜਲੰਧਰ/ਚੰਡੀਗੜ੍ਹ (ਚੋਪੜਾ)- ਪੰਜਾਬ ਦੇ ਜ਼ਿਲ੍ਹਾ ਜਲੰਧਰ ਸਮੇਤ 9 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਸਰਕਾਰ ਵੱਲੋਂ ਮਿਡ ਕਰੀਅਰ ਟ੍ਰੇਨਿੰਗ ਪ੍ਰੋਗਰਾਮ ਲਈ ਮਸੂਰੀ ਭੇਜਿਆ ਗਿਆ ਹੈ। 9 ਜ਼ਿਲ੍ਹਿਆਂ ਦੇ ਵਿਚ ਫਾਜ਼ਿਲਕਾ, ਤਰਨਤਾਰਨ, ਜਲੰਧਰ, ਪਟਿਆਲਾ, ਰੂਪਨਗਰ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ, ਬਠਿੰਡਾ ਅਤੇ ਮਾਨਸਾ ਸ਼ਾਮਲ ਹਨ, ਜਿਨ੍ਹਾਂ ਦੇ ਡਿਪਟੀ ਕਮਿਸ਼ਨਰ ਮਿਡ ਕਰੀਅਰ ਟ੍ਰੇਨਿੰਗ ਪ੍ਰੋਗਰਾਮ ਲਈ ਮਸੂਰੀ ਗਏ ਹਨ। 

PunjabKesari

ਇਹ ਸਾਰੇ ਡਿਪਟੀ ਕਮਿਸ਼ਨਰ 22 ਮਈ ਤੋਂ 16 ਜੂਨ ਤੱਕ ਮਿਡ ਕਰੀਅਰ ਟ੍ਰੇਨਿੰਗ ਪ੍ਰੋਗਰਾਮ 'ਤੇ ਰਹਿਣਗੇ। ਇਸੇ ਤਹਿਤ 22 ਮਈ ਤੋਂ 16 ਜੂਨ ਤੱਕ ਇਨ੍ਹਾਂ ਦੀ ਜਗ੍ਹਾ 'ਤੇ ਕੁਝ ਆਈ. ਏ. ਐੱਸ. ਅਧਿਕਾਰੀਆਂ ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। ਜਲੰਧਰ ਡਿਪਟੀ ਕਮਿਸ਼ਨਰ ਦੀ ਕਮਾਨ ਦੀਪਸ਼ਿਖਾ ਸ਼ਰਮਾ ਨੂੰ ਸੌਂਪੀ ਗਈ ਹੈ। ਟ੍ਰੇਨਿੰਗ ਮਗਰੋਂ ਵਾਪਸ ਆਉਣ 'ਤੇ ਇਹ ਸਾਰੇ ਡਿਪਟੀ ਕਮਿਸ਼ਨਰ ਮੁੜ ਆਪਣੇ ਅਹੁਦੇ ਸੰਭਾਲਣਗੇ। 

ਇਹ ਵੀ ਪੜ੍ਹੋ -  ਫਿਲੌਰ: ਕਲਯੁਗੀ ਮਾਂ ਦਾ ਰੂਹ ਕੰਬਾਊ ਕਾਰਾ, 10 ਸਾਲਾ ਬੱਚੀ ਦੇ ਸਰੀਰ 'ਤੇ ਦਾਗੇ ਗਰਮ ਸਰੀਏ, ਪ੍ਰਾਈਵੇਟ ਪਾਰਟ ਤੱਕ ਨਹੀਂ ਛੱਡਿਆ

PunjabKesari

ਇਹ ਵੀ ਪੜ੍ਹੋ - ਮਿਲੀ ਰੂਹ ਕੰਬਾਊ ਮੌਤ, ਭੋਗਪੁਰ 'ਚ ਤਾਰਾਂ ਨਾਲ ਲਟਕਿਆ ਰਿਹਾ ਲਾਈਨਮੈਨ, ਤੜਫ਼-ਤੜਫ਼ ਕੇ ਨਿਕਲੀ ਜਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News