ਜਲੰਧਰ: ਹੁਣ ਸਿਰਫ ਇਨ੍ਹਾਂ 10 ਥਾਵਾਂ 'ਤੇ ਹੀ ਦਿੱਤਾ ਜਾ ਸਕਦਾ ਹੈ ਧਰਨਾ

Saturday, Jan 06, 2018 - 12:54 PM (IST)

ਜਲੰਧਰ: ਹੁਣ ਸਿਰਫ ਇਨ੍ਹਾਂ 10 ਥਾਵਾਂ 'ਤੇ ਹੀ ਦਿੱਤਾ ਜਾ ਸਕਦਾ ਹੈ ਧਰਨਾ

ਜਲੰਧਰ(ਅਸ਼ਵਨੀ)— ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਪੰਜਾਬ ਦੇ ਗ੍ਰਹਿ ਵਿਭਾਗ ਦੇ ਆਦੇਸ਼ਾਂ 'ਤੇ ਜ਼ਿਲਾ ਜਲੰਧਰ 'ਚ ਧਰਨਾ ਪ੍ਰਦਰਸ਼ਨ ਲਈ 10 ਸਥਾਨ ਨਿਸ਼ਚਿਤ ਕਰ ਦਿੱਤੇ ਹਨ। ਵਰਿੰਦਰ ਸ਼ਰਮਾ ਮੁਤਾਬਕ ਲਗਾਤਾਰ ਦੇਖਿਆ ਜਾ ਰਿਹਾ ਸੀ ਕਿ ਵੱਖ-ਵੱਖ ਪਾਰਟੀਆਂ ਅਤੇ ਸੰਸਥਾਵਾਂ ਵੱਲੋਂ ਇਨ੍ਹਾਂ ਧਰਨਿਆਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਕਰਕੇ ਲੋਕ ਤੰਗ ਆ ਜਾਂਦੇ ਹਨ। ਇਸ ਦੇ ਲਈ ਪੰਜਾਬ ਦੇ ਗ੍ਰਹਿ ਵਿਭਾਗ ਨੇ ਉਨ੍ਹਾਂ ਥਾਵਾਂ ਦੀ ਲਿਸਟ ਮੰਗਵਾਈ ਸੀ ਜੋ ਇਨ੍ਹਾਂ ਧਰਨਿਆਂ ਦੇ ਲਈ ਚੁਣੀ ਜਾਵੇ। 
ਉਨ੍ਹਾਂ ਨੇ ਕਿਹਾ ਕਿ ਅਸੀਂ 10 ਸਥਾਨਾਂ ਦੀ ਲਿਸਟ ਦੇ ਦਿੱਤੀ ਹੈ ਅਤੇ ਹੁਣ ਇਜਾਜ਼ਤ ਲੈਣ ਤੋਂ ਬਾਅਦ ਇਨ੍ਹਾਂ 'ਚੋਂ ਕਿਸੇ ਇਕ 'ਤੇ ਸੰਸਥਾ ਜਾਂ ਪਾਰਟੀ ਧਰਨਾ ਦੇ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੋ ਦੀ ਇਜਾਜ਼ਤ ਐੱਸ. ਡੀ. ਐੱਮ. ਜਾਂ ਜਲੰਧਰ ਦੇ ਪੁਲਸ ਕਮਿਸ਼ਨਰ ਤੋਂ ਲਈ ਗਈ ਹੈ, ਉਥੇ ਹੀ ਧਰਨਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਚੁਣੇ ਗਏ ਸਥਾਨਾਂ 'ਚੋਂ ਭੋਗਪੁਰ, ਕਰਤਾਰਪੁਰ, ਸ਼ਾਹਕੋਟ, ਫਿਲੌਰ ਅਤੇ ਨਕੋਦਰ ਹਨ, ਜਦਕਿ 5 ਸਥਾਨ ਜਲੰਧਰ ਦੀ ਕਮਿਸ਼ਨਰੇਟ 'ਚ ਹਨ। ਜਲੰਧਰ 'ਚ ਚੁਣੇ ਗਏ ਸਥਾਨਾਂ 'ਚੋਂ ਤਹਿਸੀਲ ਭਵਨ ਦੇ ਸਾਹਮਣੇ ਪੁੱਡਾ ਗਰਾਊਂਡ, ਪਿਮਸ ਦੇ ਸਾਹਮਣੇ ਪੁੱਡਾ ਗਰਾਊਂਡ, ਦੇਸ਼ ਭਗਤ ਯਾਦਗਾਰ ਹਾਲ, ਬਰਲਟਨ ਪਾਰਕ ਅਤੇ ਜਲੰਧਰ ਦੇ ਕੈਂਟ 'ਚ ਦੁਸਹਿਰਾ ਗਰਾਊਂਡ ਹੈ।


Related News