ਡਿਪਟੀ ਕਮਿਸ਼ਨਰ ਪੁਲਸ ਵਲੋਂ ਰੈਸਟੋਰੇਂਟ, ਕਲੱਬ, ਬਾਰ ਤੇ ਪੱਬ ਸਬੰਧੀ ਨਵੇਂ ਆਦੇਸ਼ ਜਾਰੀ

Monday, Jul 26, 2021 - 11:14 PM (IST)

ਡਿਪਟੀ ਕਮਿਸ਼ਨਰ ਪੁਲਸ ਵਲੋਂ ਰੈਸਟੋਰੇਂਟ, ਕਲੱਬ, ਬਾਰ ਤੇ ਪੱਬ ਸਬੰਧੀ ਨਵੇਂ ਆਦੇਸ਼ ਜਾਰੀ

ਜਲੰਧਰ- ਡਿਪਟੀ ਕਮਿਸ਼ਨਰ ਪੁਲਸ ਜਲੰਧਰ ਸ੍ਰੀ ਜਗਮੋਹਨ ਸਿੰਘ ਨੇ ਜਾਬਤਾ ਫੌਜ਼ਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਕਮਿਸ਼ਨਰੇਟ ਪੁਲਸ ਦੇ ਅਧਿਕਾਰ ਖੇਤਰ ਵਿੱਚ ਸਾਰੇ ਰੈਸਟੋਰੇਂਟ, ਕਲੱਬ, ਬਾਰ, ਪੱਬ ਅਤੇ ਅਜਿਹੀਆਂ ਹੋਰ ਖਾਣ-ਪੀਣ ਵਾਲੀਆਂ ਥਾਵਾਂ ਵਿੱਚ ਰਾਤ 11 ਵਜੇ ਤੋਂ ਬਾਅਦ ਭੋਜਨ ਅਤੇ ਸ਼ਰਾਬ ਆਦਿ ਦਾ ਆਰਡਰ ਨਹੀਂ ਲਿਆ ਜਾਵੇਗਾ ਅਤੇ 11 ਵਜੇ ਤੋਂ ਬਾਅਦ ਕਿਸੇ ਵੀ ਨਵੇਂ ਗਾਹਕ ਨੂੰ ਰੈਸਟੋਰੈਂਟ, ਕਲੱਬ, ਬਾਰ, ਪਬ ਆਦਿ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ- ਪੰਜਾਬ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ: ਸੋਨੀ
ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਰੈਸਟੋਰੈਂਟ, ਕਲੱਬ, ਬਾਰ ਅਤੇ ਪੱਬ ਜਾਂ ਹੋਰ ਅਜਿਹੀਆਂ ਖਾਣ-ਪੀਣ ਵਾਲੀਆਂ ਥਾਵਾਂ (ਸਿਵਾਏ ਅਹਾਤਾ) ਜਿਨਾਂ ਪਾਸ ਲਾਇਸੰਸ ਹਨ ਅੱਧੀ ਰਾਤ 12 ਵਜੇ ਮੁਕੰਮਲ ਤੌਰ ’ਤੇ ਬੰਦ ਹੋ ਜਾਣੀਆਂ ਚਾਹੀਦੀਆਂ ਹਨ। ਜੇਕਰ ਸ਼ਰਾਬ ਦੀ ਦੁਕਾਨ ਦੇ ਨਾਲ ਕੋਈ ਅਹਾਤਾ ਲੱਗਦਾ ਹੈ ਤਾਂ ਇਹ ਵੀ ਲਾਇਸੰਸ ਵਿੱਚ ਦਰਜ ਸ਼ਰਤਾਂ ਅਨੁਸਾਰ ਰਾਤ 11 ਵਜੇ ਨੂੰ ਮੁਕੰਮਲ ਤੌਰ ’ਤੇ ਬੰਦ ਹੋ ਜਾਣੇ ਚਾਹੀਦੇ ਹਨ। 
ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਾਣਯੋਗ ਭਾਰਤ ਦੀ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਅਵਾਜ਼ ਪੈਦਾ ਕਰਨ ਵਾਲੇ ਕਿਸੇ ਵੀ ਸਾਧਨ ਵਲੋਂ ਪੈਦਾ ਕੀਤਾ ਸ਼ੌਰ ਦਾ ਪੱਧਰ 10 ਡੀਬੀ (ਏ) ਤੋਂ ਵੱਧ ਨਹੀਂ ਹੋਣਾ ਚਾਹੀਦਾ । ਇਸ ਲਈ ਸਾਰੀਆਂ ਸੰਸਥਾਵਾਂ ਨੂੰ ਇਸ ਮਾਪਦੰਡ ਨੂੰ ਬਰਕਰਾਰ ਰੱਖਣਾ ਯਕੀਨੀ ਬਣਾਉਣਾ ਚਾਹੀਦਾ ਹੈ। 

ਇਹ ਵੀ ਪੜ੍ਹੋ- ਜੇ ਨਵਜੋਤ ਸਿੱਧੂ ਕਹੇਗਾ ਤਾਂ ਕਾਂਗਰਸ ’ਚ ਵੀ ਹੋਵਾਂਗਾ ਸ਼ਾਮਲ : ਯੋਗਰਾਜ ਸਿੰਘ
ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਵਾਜ਼ ਪੈਦਾ ਕਰਨ ਵਾਲੇ ਸਾਧਨ ਜਿਵੇਂ ਡੀ. ਜੇ, ਲਾਈਵ ਆਰਕੈਸਟਰਾ/ਸਿੰਗਰਜ ਆਦਿ ਰਾਤ 10 ਵਜੇ ਤੋਂ ਬਾਅਦ ਬੰਦ ਹੋ ਜਾਣੇ ਚਾਹੀਦੇ ਹਨ ਜਾਂ ਉਨ੍ਹਾਂ ਦੀ ਅਵਾਜ਼ ਘੱਟ ਹੋ ਜਾਣੀ ਚਾਹੀਦੀ ਹੈ ਅਤੇ ਰਾਤ 10 ਵਜੇ ਤੋਂ ਬਾਅਦ ਕਿਸੇ ਵੀ ਇਮਾਰਤ ਜਾਂ ਕੈਂਪਸ ਦੀ ਚਾਰ-ਦਿਵਾਰੀ ਤੋਂ ਬਾਹਰ ਅਵਾਜ਼ ਸੁਣਾਈ ਨਹੀਂ ਦੇਣੀ ਚਾਹੀਦੀ। 
ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਾਹਨਾਂ ਵਿੱਚ ਮਿਊਜ਼ਿਕ ਸਿਸਟਮ ਦੀ ਅਵਾਜ਼ ਦਿਨ ਦੇ ਕਿਸੇ ਵੀ ਸਮੇਂ ਵਾਹਨ ਤੋਂ ਬਾਹਰ ਨਹੀਂ ਆਉਣੀ ਚਾਹੀਦੀ। ਇਹ ਹੁਕਮ 19.09.2021 ਤੱਕ ਲਾਗੂ ਰਹਿਣਗੇ। 


author

Bharat Thapa

Content Editor

Related News