ਦੇਰ ਰਾਤ ਡਿਪਟੀ ਕਮਿਸ਼ਨਰ ਤੇ ਐੱਸ. ਅੈੱਸ. ਪੀ. ਨੇ ਖਤਮ ਕਰਵਾਇਆ ਧਰਨਾ

Friday, Jul 20, 2018 - 07:05 AM (IST)

ਦੇਰ ਰਾਤ ਡਿਪਟੀ ਕਮਿਸ਼ਨਰ ਤੇ ਐੱਸ. ਅੈੱਸ. ਪੀ. ਨੇ ਖਤਮ ਕਰਵਾਇਆ ਧਰਨਾ

ਪਟਿਆਲਾ, (ਪਰਮੀਤ)-  ਵੀਰਵਾਰ ਦੇਰ ਰਾਤ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ , ਐੱਸ. ਪੀ. ਸਿਟੀ ਕੇਸਰ ਸਿੰਘ ਤੇ ਹੋਰ ਉੱਚ ਅਧਿਕਾਰੀ ਮੈਡੀਕਲ ਕਾਲਜ ਕੈਂਪਸ ਵਿਚ ਪੁੱਜੇ ਅਤੇ ਨਰਸਾਂ ਨਾਲ ਗੱਲਬਾਤ ਕੀਤੀ। ਇਸ ਉਪਰੰਤ ਇਨ੍ਹਾਂ ਨੇ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਆਖਿਆ ਕਿ 20 ਜੁਲਾਈ ਨੂੰ ਦੁਪਹਿਰਾ 3 ਵਜੇ ਨਰਸਾਂ ਦੀ ਤਨਖਾਹ ਵਿਚ 33 ਫੀਸਦੀ ਵਾਧੇ ਦੇ ਆਰਡਰ ਇਨ੍ਹਾਂ ਨੂੰ ਦੇ ਦਿੱਤੇ ਜਾਣਗੇ। ਇਸ ਬਾਬਤ ਡੀ. ਸੀ. ਕੁਮਾਰ ਅਮਿਤ  ਦੇ ਕਹਿਣ ’ਤੇ ਡੀ. ਆਰ. ਐੱਮ. ਈ. ਨੇ ਨਰਸਾਂ ਨੂੰ ਲਿਖਤੀ ਭਰੋਸਾ ਦਿੱਤਾ, ਜਿਸ ਤੋੋਂ ਬਾਅਦ ਦੇਰ ਰਾਤ ਉਨ੍ਹਾਂ ਵਲੋਂ ਧਰਨਾ ਖਤਮ ਕੀਤਾ ਗਿਆ।  ਇਸ ਮੌਕੇ ਨਰਸਾਂ ਨੇ ਅੈਲਾਨ ਕੀਤਾ ਕਿ ਜੇਕਰ ਅੰਦੋਲਨ ਦੀ ਕਾਪੀ ਉਨ੍ਹਾਂ ਨੂੰ ਨਾ ਮਿਲੀ ਤਾਂ ਇਸ ਤੋਂ ਵੀ ਵੱਡਾ ਅੰਦੋਲਨ ਵਿੱਢਾਂਗੇ ਅਤੇ ਆਰਡਰ ਮਿਲਣ ਤੱਕ ਡਿਊਟੀ ਜੁਆਇਨ ਨਹੀਂ ਕਰਨਗੀਅਾਂ। 


Related News