ਜਲੰਧਰ ਤੇ ਚੰਡੀਗੜ੍ਹ ''ਚ ਕੈਨੇਡੀਅਨ ਸੰਸਥਾਵਾਂ ਵਲੋਂ ਲਗਾਇਆ ਗਿਆ ਪ੍ਰੀ-ਡਿਪਾਰਚਰ ਈਵੈਂਟ
Thursday, Jul 13, 2017 - 12:51 AM (IST)

ਜਲੰਧਰ (ਬੀ. ਐੱਨ.-2085) - ਸਤੰਬਰ ਸੈਸ਼ਨ ਵਿਚ ਕੈਨੇਡਾ ਜਾ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਕੈਨੇਡੀਅਨ ਸੰਸਥਾਵਾਂ ਨੇ ਜਲੰਧਰ ਹੋਟਲ ਕਿੰਗਜ਼ ਅਤੇ ਚੰਡੀਗੜ੍ਹ ਹੋਟਲ ਅਰੋਮਾ ਵਿਚ ਪਿਰਾਮਿਡ ਈ ਸਰਵਿਸਿਜ਼ ਨਾਲ ਮਿਲ ਕੇ ਪ੍ਰੀ-ਡਿਪਾਰਚਰ ਈਵੈਂਟ ਲਗਾਇਆ ਗਿਆ, ਜਿਸ ਵਿਚ ਸੈਂਕੜੇ ਵੀਜ਼ਾ ਪ੍ਰਾਪਤ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਕੈਨੇਡਾ ਦੇ ਨਾਰਦਰਨ ਕਾਲਜ ਤੋਂ ਆਏ ਓਵਰਸੀਜ਼ ਅਤੇ ਇੰਟਰਨੈਸ਼ਨਲ ਮਾਰਕੀਟਿੰਗ ਅਫਸਰ ਮਿ. ਟਰੋਏ ਨੇ ਆਪਣੀ ਟੀਮ ਨਾਲ ਸਾਰੇ ਹੀ ਵੀਜ਼ਾ ਪ੍ਰਾਪਤ ਵਿਦਿਆਰਥੀਆਂ ਨੂੰ ਵਿਸਥਾਰ ਵਿਚ ਦੱਸਿਆ ਕਿ ਉਨ੍ਹਾਂ ਨੂੰ ਟ੍ਰੈਵਲ ਕਰਨ ਦੇ ਨਾਲ ਕਿਹੜੇ ਦਸਤਾਵੇਜ਼ਾਂ ਦੀ ਲੋੜ ਪੈ ਸਕਦੀ ਹੈ। ਕੈਨੇਡਾ ਪਹੁੰਚ ਕੇ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਪਿਰਾਮਿਡ ਈ ਸਰਵਿਸਿਜ਼ ਦੇ ਸੰਚਾਲਕ ਭਵਨੂਰ ਸਿੰਘ ਬੇਦੀ ਅਤੇ ਉਨ੍ਹਾਂ ਦੀ ਪੂਰੀ ਟੀਮ ਵੀ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਜਨਵਰੀ ਸੈਸ਼ਨ ਲਈ ਪਹਿਲਾਂ ਤੋਂ ਹੀ 65 ਤੋਂ 70 ਫੀਸਦੀ ਸੀਟਾਂ ਭਰ ਚੁੱਕੀਆਂ ਹਨ।