ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲ ਵਿੱਚ ਜੈਂਡਰ ਸੇਂਸੀਟਾਈਜੇਸ਼ਨ ਪ੍ਰਾਜੈਕਟ ਸ਼ੁਰੂ ਕਰਨ ਦਾ ਫੈਸਲਾ

Sunday, Apr 18, 2021 - 05:11 PM (IST)

ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲ ਵਿੱਚ ਜੈਂਡਰ ਸੇਂਸੀਟਾਈਜੇਸ਼ਨ ਪ੍ਰਾਜੈਕਟ ਸ਼ੁਰੂ ਕਰਨ ਦਾ ਫੈਸਲਾ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਭਰ ਦੇ ਸਰਕਾਰੀ ਸਕੂਲ ਵਿੱਚ ਜੈਂਡਰ ਸੇਂਸੀਟਾਈਜੇਸ਼ਨ ਪ੍ਰੋਜੈਕਟ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਉਦੇਸ਼ ਵੱਖ ਵੱਖ ਪੱਖਾਂ ਤੋਂ ਵਿਦਿਆਰਥੀਆਂ ਨੂੰ ਸੰਵੇਦਨਸ਼ੀਲ ਬਨਾਉਣਾ ਹੈ।ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਪੱਧਰ ਨੂੰ ਉਚਿਆਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਜੈਂਡਰ ਸੇਂਸੀਟਾਈਜੇਸ਼ਨ ਪ੍ਰੋਜੈਕਟ 6ਵੀਂ ਤੋਂ 8ਵੀਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ 2021-22 ਦੇ ਅਕਾਦਮਿਕ ਸੈਸ਼ਨ ਦੌਰਾਨ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਸਾਰੇ ਸਰਕਾਰੀ ਸਕੂਲਾਂ ਵਿੱਚ ਚਲਾਇਆ ਜਾਵੇਗਾ।

ਇਹ ਵੀ ਪੜ੍ਹੋ:  ਝੁੱਗੀ ਝੌਪੜੀ ਵਾਲੇ ਬੱਚਿਆਂ ਦਾ ਸਹਾਰਾ ਬਣੀ ਬਠਿੰਡਾ ਦੀ ਸੋਨਮ, ਸੁਣ ਤੁਸੀਂ ਵੀ ਕਰੋਗੇ ਸਿਫ਼ਤਾਂ (ਵੀਡੀਓ)

ਬੁਲਾਰੇ ਅਨੁਸਾਰ ਸਮੂਹ  ਜ਼ਿਲ੍ਹਾ ਮੈਂਟਰਜ਼ (ਡੀ ਐਮਜ਼ ) ਨੂੰ ‘ਸਵਾਗਤਯੋਗ ਜ਼ਿੰਦਗੀ’ ਅਤੇ ਬਲਾਕ ਮੈਂਟਰਜ਼ (ਬੀ.ਐਮਜ਼) ਅੰਗਰੇਜ਼ੀ/ਸਮਾਜਿਕ ਵਿਗਿਆਨ ਨੂੰ ਜੈਂਡਰ ਸੇਂਸੀਟਾਈਜੇਸ਼ਨ ਪ੍ਰੋਜੈਕਟ ਲਈ ਬਤੌਰ ਮਾਸਟਰ ਟ੍ਰੇਨਰ ਲਾਇਆ ਗਿਆ ਹੈ। ‘ਸਵਾਗਤਯੋਗ ਜ਼ਿੰਦਗੀ’ ਪ੍ਰੋਜੈਕਟ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ। ਇਨ੍ਹਾਂ ਪ੍ਰੋਜੈਕਟਾਂ ਵਾਸਤੇ ਡੀ ਐਮਜ਼ ਅਤੇ ਬੀ.ਐਮਜ਼ ਨੂੰ 19 ਅਪ੍ਰੈਲ ਤੋਂ 30 ਅਪ੍ਰੈਲ ਤੱਕ ਵੱਖ ਵੱਖ ਬੈਚਾਂ ਵਿੱਚ ਆਨ ਲਾਈਨ ਟ੍ਰੇਨਿੰਗ ਦਿੱਤੀ ਜਾਵੇਗੀ। ਇਹ ਸਿਖਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਦਿੱਤੀ ਜਾਵੇਗੀ। ਇਸ ਦੌਰਾਨ 21 ਅਪ੍ਰੈਲ ਅਤੇ 24 ਤੋਂ 26 ਅਪ੍ਰੈਲ ਨੂੰ ਟ੍ਰੇਨਿਗ ਨਹੀਂ ਹੋਵੇਗੀ।

ਇਹ ਵੀ ਪੜ੍ਹੋ:  ਚਿੱਟੇ ਤੋਂ ਲੈ ਕੇ ਅਫ਼ੀਮ ਤੱਕ ਕਰਦਾ ਸੀ ਸਾਰੇ ਨਸ਼ੇ, ਇੰਝ ਖ਼ਹਿੜਾ ਛੁਡਾ ਬਣਾਈ ਜ਼ਬਰਦਸਤ ਬਾਡੀ (ਵੀਡੀਓ)


author

Shyna

Content Editor

Related News