ਕੂੜੇ ਦੇ ਢੇਰਾਂ ''ਚ ''ਪਪੀਤਿਆਂ'' ਦਾ ਗੋਦਾਮ, ਪਕਾਉਣ ਲਈ ਵਰਤਿਆ ਜਾ ਰਿਹੈ ''ਚੀਈਨੀਜ਼ ਚੂਨਾ''

Thursday, Oct 22, 2020 - 06:18 PM (IST)

ਕੂੜੇ ਦੇ ਢੇਰਾਂ ''ਚ ''ਪਪੀਤਿਆਂ'' ਦਾ ਗੋਦਾਮ, ਪਕਾਉਣ ਲਈ ਵਰਤਿਆ ਜਾ ਰਿਹੈ ''ਚੀਈਨੀਜ਼ ਚੂਨਾ''

ਫਾਜ਼ਿਲਕਾ (ਸੁਨੀਲ ਨਾਗਪਾਲ): ਤਿਉਹਾਰਾਂ ਦੇ ਮੱਦੇਨਜ਼ਰ ਜਿੱਥੇ ਮਿਠਾਈਆਂ ਲੋਕ ਖਰੀਦਦੇ ਹਨ ਉੱਥੇ ਫਲਾਂ ਦੀ ਖ਼ਰੀਦ ਫਰੋਖਤ ਵੀ ਵੱਧ ਹੁੰਦੀ ਹੈ। ਅਜਿਹੇ 'ਚ ਮੁਨਾਫ਼ਾ ਖੋਰ ਆਪਣੇ ਮੁਨਾਫ਼ੇ ਦੇ ਲਈ ਕਿਸੇ ਹੱਦ ਤੱਕ ਜਾ ਸਕਦੇ ਹਨ। ਅਜਿਹੀ ਤਸਵੀਰ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ, ਫਾਜ਼ਿਲਕਾ 'ਚ ਸਥਾਨਕ ਮੰਡੀ 'ਚ ਅੱਜ ਸਿਹਤ ਵਿਭਾਗ ਨੇ ਸਵੇਰੇ ਛਾਪਾ ਮਾਰਿਆ। ਦਰਅਸਲ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਸਬਜ਼ੀ ਮੰਡੀ 'ਚ ਕੂੜੇ ਦੇ ਢੇਰਾਂ 'ਚ ਖੁੱਲ੍ਹੇ ਗੋਦਾਮ ਬਣਾ ਕੇ ਪਪੀਤਾ ਸਟੋਰ ਕੀਤਾ ਗਿਆ ਹੈ ਜੋ ਆਪਣੇ ਆਪ 'ਚ ਵੱਡੀ ਬੀਮਾਰੀ ਨੂੰ ਸੱਦਾ ਦਿੰਦਾ ਹੈ, ਜਿਸ ਦੇ ਬਾਅਦ ਸਿਹਤ ਵਿਭਾਗ ਨੇ ਮੌਕੇ 'ਤੇ ਪਹੁੰਚ ਕੇ ਛਾਪਾ ਮਾਰ ਦੇਖਿਆ ਤਾਂ ਸੂਚਨਾ ਸੱਚ ਪਾਈ ਗਈ ਕਿ ਵਾਕੇ ਹੀ ਗੰਦਗੀ ਦੇ ਆਲਮ 'ਚ ਫੇਸਿੰਗ ਕਰਕੇ ਪਪੀਤਾ ਸਟੋਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਗੋਲੀਕਾਂਡ 'ਚ ਮਾਰੇ ਗਏ ਦਲਿਤ ਨੌਜਵਾਨ ਦੀ ਮਾਂ ਦੀ ਚਿਤਾਵਨੀ: ਇਨਸਾਫ਼ ਨਾ ਮਿਲਿਆ ਤਾਂ ਧੀ ਸਮੇਤ ਕਰਾਂਗੀ ਖ਼ੁਦਕੁਸ਼ੀ

PunjabKesari

ਸਿਹਤ ਵਿਭਾਗ ਦੇ ਫੂਡ ਸੇਫਟੀ ਅਧਿਕਾਰੀ ਅਭਿਨਵ ਖੋਸਲਾ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤਾ ਸੂਚਨਾ ਦੇ ਆਧਾਰ ਇਹ ਛਾਪੇਮਾਰੀ ਕੀਤੀ ਹੈ ਹਾਲਾਂਕਿ ਇਨ੍ਹਾਂ ਦੇ ਕੋਲ ਨਾ ਤਾਂ ਕੋਈ ਲਾਈਸੈਂਸ ਹੈ ਅਤੇ ਨਾ ਹੀ ਉਨ੍ਹਾਂ ਦੇ ਇੱਥੇ ਕੋਈ ਸਫ਼ਾਈ ਹੈ। ਨੇੜੇ-ਤੇੜੇ 'ਚ ਬਣੀਆਂ ਝੁੱਗੀਆਂ-ਝੋਪੜੀਆਂ ਦੇ ਗੁਸਲਖਾਨੇ ਦੀ ਗੰਦਗੀ ਇੱਥੇ ਜਮ੍ਹਾ ਹੋ ਰਹੀ ਹੈ, ਜਿਨ੍ਹਾਂ ਦੇ 'ਚ ਇਹ ਪਪੀਤਾ ਪਕਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ ਇਸ ਨੂੰ ਪਕਾਉਣ ਦੇ ਲਈ ਚਾਈਨੀਸ ਚੂਨੇ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। ਫਿਲਹਾਲ ਗੋਦਾਮ ਮਾਲਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਸੈਂਪਲ ਲੈ ਕੇ ਲੈਬ ਭੇਜੇ ਜਾ ਰਹੇ ਹਨ।

ਇਹ ਵੀ ਪੜ੍ਹੋ: ਭਾਰਤ ਸਰਕਾਰ ਨੂੰ ਉਮੀਦ ਦਸੰਬਰ ਤੱਕ ਮਿਲ ਸਕਦੀ ਹੈ ਕੋਰੋਨਾ ਵੈਕਸੀਨ

PunjabKesari


author

Shyna

Content Editor

Related News