ਸਿਹਤ ਵਿਭਾਗ ’ਚ ਤਾਇਨਾਤ 34 ਡਾਕਟਰਾਂ ਦਾ ਤਬਾਦਲਾ
Wednesday, Dec 23, 2020 - 07:46 PM (IST)
            
            ਜਲੰਧਰ,(ਰੱਤਾ) : ਸਿਹਤ ਵਿਭਾਗ ’ਚ ਤਾਇਨਾਤ ਡਿਪਟੀ ਡਾਇਰੈਕਟਰ ਬਣੇ 34 ਡਾਕਟਰਾਂ ਦੇ ਸੂਬਾ ਸਰਕਾਰ ਵਲੋਂ ਬੁੱਧਵਾਰ ਨੂੰ ਤਬਾਦਲੇ ਕੀਤੇ ਗਏ ਹਨ। ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਵਲੋਂ ਜਾਰੀ ਤਬਾਦਲਾ ਸੂਚੀ ’ਚ ਡਾ. ਬਲਵੰਤ ਸਿੰਘ ਨੂੰ ਜਲੰਧਰ ਦਾ ਸਿਵਲ ਸਰਜਨ ਤੇ ਡਾ. ਸੁਧਾ ਸ਼ਰਮਾ ਨੂੰ ਮੈਡੀਕਲ ਸੁਪਰੀਟੈਂਡੇਟ ਈ. ਐਸ. ਆਈ. ਹਸਪਤਾਲ, ਡਾ. ਪਰਮਿੰਦਰ ਕੌਰ ਨੂੰ ਮੈਡੀਕਲ ਸੁਪਰੀਟੈਂਡੇਟ ਸਿਵਲ ਹਸਪਤਾਲ ਜਲੰਧਰ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।



ਉਕਤ ਤਬਾਦਲੇ ਦੇ ਹੁਕਮ 1 ਜਨਵਰੀ 2021 ਤੋਂ ਲਾਗੂ ਹੋਣਗੇ।
 
