ਸੰਗਰੂਰ ਦੇ ਅੱਠ ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਅਧਿਆਪਕ ਦਿਵਸ ਮੌਕੇ ਕੀਤਾ ਸਨਮਾਨਿਤ

Saturday, Sep 05, 2020 - 05:50 PM (IST)

ਸੰਗਰੂਰ ਦੇ ਅੱਠ ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਅਧਿਆਪਕ ਦਿਵਸ ਮੌਕੇ ਕੀਤਾ ਸਨਮਾਨਿਤ

ਸੰਗਰੂਰ (ਵਿਜੈ ਕੁਮਾਰ ਸਿੰਗਲਾ): ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਪੰਜ ਸਤੰਬਰ ਅਧਿਆਪਕ ਦਿਵਸ 'ਤੇ ਅਧਿਆਪਕਾਂ ਨੂੰ ਸਟੇਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡੀ ਅਧਿਆਪਕਾਂ ਦੀ ਲਿਸਟ ਜਾਰੀ ਕੀਤੀ ਗਈ, ਜਿਸ ਅਨੁਸਾਰ ਪੰਜਾਬ 'ਚ 74 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਇਸ ਵਾਰ ਯੰਗ ਟੀਚਰ ਐਵਾਰਡ ਅਤੇ ਪ੍ਰਬੰਧਕੀ ਐਵਾਰਡ 2020 ਵੀ ਸ਼ੁਰੂ ਕੀਤਾ ਗਿਆ ਹੈ। ਜ਼ਿਲ੍ਹਾ ਸੰਗਰੂਰ ਦੇ 6 ਅਧਿਆਪਕਾਂ ਨੂੰ ਸਟੇਟ ਐਵਾਰਡ ਅਤੇ 2 ਅਧਿਆਪਕਾਂ ਨੂੰ ਯੰਗ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕੈਬਨਿਟ ਮੰਤਰੀ ਵਿਜੇਸਿੰਗਲਾ ਨੇ ਵੀਡੀਓ ਕਾਨਫਰੰਸ ਜ਼ਰੀਏ ਪਟਿਆਲਾ ਤੋਂ ਇਸ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕੀਤੀ।

ਇਹ ਵੀ ਪੜ੍ਹੋ: ਮਾਲੀ,ਚਪੜਾਸੀ ਤੋਂ ਲੈ ਕੇ ਮਿਸਤਰੀ ਤੱਕ ਹਰ ਕੰਮ ਖ਼ੁਦ ਕਰਦੇ ਨੇ ਇਹ ਅਧਿਆਪਕ, ਜਜ਼ਬਾ ਜਾਣ ਕਰੋਗੇ ਸਲਾਮ
 

ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਅਤੇ ਸਿੱਖਿਆ ਸ਼ਕੱਤਰ ਕ੍ਰਿਸ਼ਨ ਕੁਮਾਰ ਵਲੋਂ ਪੰਜਾਬ ਦੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਅਤੇ ਐਵਾਰਡ ਪ੍ਰਾਪਤ ਕਰਨ ਤੇ ਵਧਾਈ ਦਿੱਤੀ ਗਈ।ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸੰਗਰੂਰ ਮਲਕੀਤ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਡਾ. ਪ੍ਰਭਸਿਮਰਨ ਕੌਰ ਨੇ ਜ਼ਿਲ੍ਹਾ ਸੰਗਰੂਰ ਦੇ ਐਵਾਰਡ ਪ੍ਰਾਪਤੀ ਪ੍ਰੋਗਰਾਮ ਜੋ ਆਨਲਾਈਨ ਕਰਵਾਇਆ ਗਿਆ 'ਚ ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ।

ਇਹ ਵੀ ਪੜ੍ਹੋ:  ਫਿਰੋਜ਼ਪੁਰ 'ਚ ਕੋਰੋਨਾ ਦਾ ਤਾਂਡਵ, ਪੰਜਾਬ ਪੁਲਸ ਦੇ ASI ਸਣੇ 4 ਨੇ ਤੋੜਿਆ ਦਮ

ਜਸਵੀਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਨੇ ਵਿਸਥਾਰ 'ਚ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕ ਸਾਹਿਬਾਨ 'ਚ ਹਰਜੋਤ ਕੌਰ ਪ੍ਰਿੰਸੀਪਲ ਸਰਕਾਰੀ ਸੈਕੰਡਰੀ ਸਕੂਲ ਫੱਗੂਵਾਲਾ, ਤੇਜਿੰਦਰ ਕੌਰ ਸ.ਸ.ਸ.ਸ(ਕ) ਮਲੇਰਕੋਟਲਾ, ਬਿਮਲਜੀਤ ਕੌਰ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਲਿੱਦੜਾਂ, ਜਸਵਿੰਦਰ ਕੌਰ ਈ.ਟੀ.ਟੀ. ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਗਿੱਲਾਂ, ਰਾਜੇਸ਼ ਕੁਮਾਰ ਦਾਨੀ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਬੀਮੜੀ ਅਤੇ ਸੁਖਵਿੰਦਰ ਸਿੰਘ ਈ.ਟੀ.ਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਦੌਲਤਪੁਰ ਅਤੇ ਇਸੇ ਤਰ੍ਹਾਂ ਯੰਗ ਟੀਚਰ ਐਵਾਰਡ ਪ੍ਰਾਪਤ ਕਰਨ ਵਾਲਿਆਂ 'ਚ ਜਗਦੀਪ ਸਿੰਘ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਬਾਸੀਅਰਖ, ਨਿਸ਼ਾ ਰਾਣੀ ਈ.ਟੀ.ਟੀ. ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰਾ ਹਨ।ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਓਮ ਪ੍ਰਕਾਸ਼ ਸੇਤੀਆ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਰਾਜਪਾਲ ਕੌਰ ਨੇ ਇਨ੍ਹਾਂ ਅਧਿਆਪਕਾਂ ਦੀ ਮਿਹਨਤ ਅਤੇ ਲਗਨ ਨਾਲ ਕੀਤੇ ਕੰਮਾਂ ਬਦਲੇ ਮਿਲੇ ਸਨਮਾਨ ਲਈ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਸ. ਸੁਰਿੰਦਰ ਸਿੰਘ ਭਰੂਰ ਅਤੇ ਸ. ਕੁਲਦੀਪ ਸਿੰਘ ਭੁੱਲਰ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਮੂਹ ਅਧਿਆਪਕਾਂ ਦੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਸ਼ਕਤੀ ਅਤੇ ਸਿੱਖਿਆ ਵਿੱਚ ਪਾਏ ਯੋਗਦਾਨ ਦੀ ਪ੍ਰਸੰਸਾ ਕੀਤੀ।

ਇਹ ਵੀ ਪੜ੍ਹੋ: ਚੋਰਾਂ ਦੇ ਹੌਂਸਲੇ ਬੁਲੰਦ, ਸ਼ਹਿਰ ਦੀ ਸਭ ਤੋਂ ਸੁਰੱਖਿਅਤ ਗਲੀ 'ਚ ਦਿੱਤਾ ਵੱਡੀ ਵਾਰਦਾਤ ਨੂੰ ਅੰਜ਼ਾਮ


author

Shyna

Content Editor

Related News