ਮੋਹਾਲੀ ''ਚ ''ਡੇਂਗੂ'' ਦੇ ਮਾਮਲਿਆਂ ''ਚ ਭਾਰੀ ਕਮੀ

11/25/2019 9:41:17 AM

ਮੋਹਾਲੀ (ਪਰਦੀਪ) : ਮੋਹਾਲੀ ਜ਼ਿਲੇ 'ਚ ਇਸ ਸਾਲ ਡੇਂਗੂ ਦੇ ਮਾਮਲਿਆਂ 'ਚ ਭਾਰੀ ਕਮੀ ਦਰਜ ਕੀਤੀ ਗਈ ਹੈ। ਪਿਛਲੇ ਸਾਲ ਹੁਣ ਤੱਕ ਡੇਂਗੂ ਦੇ 895 ਮਾਮਲੇ ਸਾਹਮਣੇ ਆਏ ਸਨ, ਜਦਕਿ ਇਸ ਸਾਲ ਹੁਣ ਤਕ 182 ਜਣਿਆਂ ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਘਰ-ਘਰ ਸਰਵੇ, ਲਾਰਵਾ ਨਸ਼ਟ ਕਰਨ ਅਤੇ ਜਾਗਰੂਕਤਾ ਦੀਆਂ ਵਿਆਪਕ ਗਤੀਵਿਧੀਆਂ ਸਦਕਾ ਇਸ ਵਾਰ ਡੇਂਗੂ ਦੇ ਮਾਮਲਿਆਂ 'ਚ 80 ਫ਼ੀਸਦੀ ਤੋਂ ਵਧੇਰੇ ਕਮੀ ਹੋਈ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੇ ਮਾਮਲਿਆਂ 'ਚ ਕਮੀ ਹੋਣ ਦੇ ਕਈ ਕਾਰਨ ਹਨ। ਪਹਿਲਾ ਕਾਰਨ ਇਹ ਹੈ ਕਿ ਅਸੀਂ ਇਸ ਵਾਰ ਉਸਾਰੀ ਵਾਲੀਆਂ ਥਾਵਾਂ ਅਤੇ ਪ੍ਰਵਾਸੀ ਆਬਾਦੀ ਵਾਲੀਆਂ ਥਾਵਾਂ ਵੱਲ ਜ਼ਿਆਦਾ ਧਿਆਨ ਦਿੱਤਾ, ਜਿਥੇ ਲਾਰਵਾ ਪੈਦਾ ਹੋਣ ਦੀ ਵਧੇਰੇ ਗੁੰਜਾਇਸ਼ ਸੀ। ਘਰਾਂ 'ਚ ਵਾਰ-ਵਾਰ ਸਰਵੇ ਕੀਤਾ, ਭਾਰੀ ਤਾਦਾਦ 'ਚ ਲਾਰਵਾ ਨਸ਼ਟ ਕੀਤਾ ਅਤੇ ਲੋਕਾਂ ਨੂੰ ਡੇਂਗੂ ਫੈਲਾਉਣ ਵਾਲੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਣ ਅਤੇ ਇਸ ਤੋਂ ਬਚਾਅ ਬਾਰੇ ਵਾਰ-ਵਾਰ ਸਮਝਾਇਆ।
ਉਨ੍ਹਾਂ ਦੱਸਿਆ ਕਿ ਜਦ ਕਿਤੇ ਵੀ ਕੋਈ ਸ਼ੱਕੀ ਮਾਮਲਾ ਸਾਹਮਣੇ ਆਇਆ ਤਾਂ ਸਿਹਤ ਵਿਭਾਗ ਦੀਆਂ ਲਾਰਵਾ-ਵਿਰੋਧੀ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਪ੍ਰਭਾਵਿਤ ਥਾਂ ਅਤੇ ਆਲੇ-ਦੁਆਲੇ ਸਰਵੇ ਕੀਤਾ ਅਤੇ ਲੋੜੀਂਦੀ ਸਪਰੇਅ ਕੀਤੀ। ਇਸ ਤੋਂ ਇਲਾਵਾ ਸ਼ੱਕੀ ਡੇਂਗੂ ਮਾਮਲਿਆਂ ਬਾਰੇ ਫਟਾਫਟ ਰਿਪੋਰਟਿੰਗ, ਟੀਮਾਂ ਦੀ ਫਟਾਫਟ ਕਾਰਵਾਈ ਅਤੇ ਜ਼ਿਲੇ ਦੇ ਲੋਕਾਂ ਦੇ ਸਹਿਯੋਗ ਨੇ ਵੀ ਡੇਂਗੂ ਦੇ ਕੇਸ ਘਟਾਉਣ ਵਿਚ ਅਹਿਮ ਰੋਲ ਨਿਭਾਇਆ।  ਜ਼ਿਲਾ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਨੇ ਜ਼ਿਲ ਵਾਸੀਆਂ ਨੂੰ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਦਸੰਬਰ ਮਹੀਨੇ ਦੌਰਾਨ ਵੀ ਸਾਵਧਾਨੀ ਅਤੇ ਚੌਕਸੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜਕਲ ਦਾ 15 ਤੋਂ 30 ਡਿਗਰੀ ਦਾ ਤਾਪਮਾਨ ਏਡੀਜ਼ ਅਜਿਪਟੀ ਨਾਮੀ ਮੱਛਰ ਦੇ ਪੈਦਾ ਹੋਣ ਲਈ ਬਹੁਤ ਜ਼ਿਆਦਾ ਅਨੁਕੂਲ ਹੈ, ਇਸ ਲਈ ਇਸ ਸਮੇਂ ਦੌਰਾਨ ਜ਼ਿਆਦਾ ਸਾਵਧਾਨੀ ਵਰਤੀ ਜਾਵੇ।


Babita

Content Editor

Related News