ਡੇਂਗੂ ਦਾ ਡੰਗ ਹੋਇਆ ਤੇਜ਼, ਅੰਮ੍ਰਿਤਸਰ 'ਚ 190 ਮਰੀਜ਼ ਆਏ ਸਾਹਮਣੇ
Monday, Sep 06, 2021 - 11:33 PM (IST)
ਅੰਮ੍ਰਿਤਸਰ(ਰਮਨ)- ਗੁਰੂ ਨਗਰੀ ’ਚ ਡੇਂਗੂ ਦਾ ਡੰਗ ਤੇਜ਼ ਹੋ ਗਿਆ ਹੈ। ਹਸਪਤਾਲਾਂ ’ਚ ਮਰੀਜ਼ਾਂ ਦੀ ਭਰਮਾਰ ਹੋਈ ਪਈ ਹੈ, ਦੂਜੇ ਪਾਸੇ ਸ਼ਹਿਰ ਵਿਚ ਫਾਗਿੰਗ ਨੂੰ ਲੈ ਕੇ ਨਿਗਮ ਦੇ ਦਾਅਵੇ ਖੋਖਲੇ ਹੁੰਦੇ ਨਜ਼ਰ ਆ ਰਹੇ ਹਨ। ਲੋਕ ਸੋਸ਼ਲ ਮੀਡੀਆ ’ਤੇ ਮੈਸਜ ਪਾ ਕੇ ਮੇਅਰ ਅਤੇ ਕਮਿਸ਼ਨਰ ਤੋਂ ਫਾਗਿੰਗ ਲਈ ਗੁਹਾਰ ਲਗਾ ਰਹੇ ਹਨ। ਬੀਤੇ ਸਾਲਾਂ ’ਚ ਨਿਗਮ ਦੇ ਐਂਟੀ ਮਲੇਰੀਆ ਦਾ ਚਾਰਜ ਐੱਮ. ਓ. ਐੱਚ. ਕੋਲ ਰਿਹਾ ਹੈ, ਜਿਸ ਨਾਲ ਪਹਿਲਾਂ ਹੀ ਤਿਆਰੀ ਕਰ ਲਈ ਜਾਂਦੀ ਹੈ, ਉਥੇ ਹੀ ਇਸ ਵਾਰ ਐਂਟੀ ਮਲੇਰੀਆ ਦਾ ਚਾਰਜ ਡਾ. ਰਮਾ ਕੋਲ ਹੈ। ਦਸਤਾਵੇਜ਼ਾਂ ’ਚ ਤਾਂ ਫਾਗਿੰਗ ਹੋ ਰਹੀ ਹੈ ਪਰ ਜਿਸ ਤਰ੍ਹਾਂ ਲੋਕਾਂ ਅਤੇ ਕੌਂਸਲਰ ਵੀ ਫਾਗਿੰਗ ਲਈ ਕਹਿ ਰਹੇ ਹਨ। ਉਸ ਤੋਂ ਇਹ ਨਜ਼ਰ ਆ ਰਿਹਾ ਹੈ ਕਿ ਸ਼ਹਿਰ ’ਚ ਫਾਗਿੰਗ ਨੂੰ ਲੈ ਕੇ ਦਾਅਵੇ ਖੋਖਲੇ ਹੁੰਦੇ ਨਜ਼ਰ ਆ ਰਹੇ ਹਨ।
ਪਹਿਲਾਂ ਚੀਫ ਸੈਨੇਟਰੀ ਇੰਸਪੈਕਟਰ ਅਤੇ ਇੰਸਪੈਕਟਰ ਸਿਹਤ ਵਿਭਾਗ ਦੀਆਂ ਟੀਮਾਂ ਦੇ ਨਾਲ ਜਾ ਕੇ ਇੱਥੇ ਵੀ ਉਨ੍ਹਾਂ ਨੂੰ ਡੇਂਗੂ ਦੇ ਮੱਛਰ ਨੂੰ ਲੈ ਕੇ ਲੋਕਾਂ ਵਲੋਂ ਕੁਤਾਹੀ ਵਰਤੀ ਜਾਂਦੀ ਸੀ, ਉੱਥੇ ’ਤੇ ਜਾ ਕੇ ਚਲਾਨ ਕੱਟੇ ਜਾਂਦੇ ਸਨ। ਫਾਗਿੰਗ ਕਰਵਾਈ ਜਾਂਦੀ ਸੀ, ਪਰ ਇਸ ਵਾਰ ਦਸਤਾਵੇਜ਼ਾਂ ’ਚ ਤਾਂ ਸਭ ਕੁਝ ਹੋ ਰਿਹਾ ਹੈ ਪਰ ਬਾਕੀ ਸਭ ਠੰਡੇ ਬਸਤੇ ’ਚ ਹੈ। ਉਥੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਨਾਲ-ਨਾਲ ਡੇਂਗੂ ਦੇ ਡੰਗ ਤੋਂ ਵੀ ਬਚਣਾ ਹੋਵੇਗਾ।
ਇਹ ਵੀ ਪੜ੍ਹੋ- ਹੈਰੋਇਨ ਮਾਮਲਾ, ਜੰਮੂ-ਕਸ਼ਮੀਰ ਤੋਂ ਬਰਾਮਦ ਹੋਈ 29.50 ਲੱਖ ਰੁਪਏ ਦੀ ਡਰੱਗ ਮਨੀ
ਐਂਟੀ ਮਲੇਰੀਆਂ ਦੇ ਇੰਚਾਰਜ ਕੋਲ ਨਹੀਂ ਪੂਰੀ ਜਾਣਕਾਰੀ
ਨਗਰ ਨਿਗਮ ’ਚ ਐਂਟੀ ਮਲੇਰੀਆ ਦੇ ਇੰਚਾਰਜ ਡਾ. ਰਮਾ ਕੋਲੋਂ ਜਦੋਂ ਫੋਨ ’ਤੇ ਸ਼ਹਿਰ ’ਚ ਫਾਗਿੰਗ ਨੂੰ ਲੈ ਕੇ ਜਾਣਕਾਰੀ ਲਈ ਤਾਂ ਉਨ੍ਹਾਂ ਕੋਲ ਠੀਕ ਅਤੇ ਪੂਰੀ ਜਾਣਕਾਰੀ ਨਹੀਂ ਸੀ, ਜਿਸ ਨਾਲ ਉਨ੍ਹਾਂ ਕਿਹਾ ਕਿ ਉਹ ਸਟਾਫ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਜਾਣਕਾਰੀ ਦਿੰਦੀ ਹੈ। ਉਨ੍ਹਾਂ ਬਾਅਦ ’ਚ ਦੱਸਿਆ ਕਿ ਉਨ੍ਹਾਂ ਕੋਲ 4 ਗੱਡੀਆਂ ਅਤੇ 6 ਛੋਟੀ ਸਪਰੇਅ ਮਸ਼ੀਨ ਹੈ। ਇਸ ਦੇ ਨਾਲ ਦੋ ਵੱਡੀ ਗੱਡੀਆਂ ਹਨ। ਉਨ੍ਹਾਂ ਕਿਹਾ ਕਿ ਚਲਾਨ ਨੂੰ ਲੈ ਕੇ ਅਜੇ ਕੁਝ ਨਹੀਂ ਕਰ ਰਹੇ ਹਨ ਸੈਨੇਟਰੀ ਇੰਸਪੈਕਟਰ ਬੀਮਾਰ ਹਨ। ਸੈਨੇਟਰੀ ਇੰਸਪੈਕਟਰ ਵਲੋਂ ਰੋਸਟਰ ਬਣਾਇਆ ਹੈ, ਉਥੇ ਹੀ ਇੱਥੇ ਸਿਵਲ ਸਰਜਨ ਦਫਤਰ ਤੋਂ ਜੋ ਸੂਚਨਾ ਆਉਂਦੀ ਹੈ, ਉੱਥੇ ’ਤੇ ਵੀ ਫਾਗਿੰਗ ਕਰਵਾਈ ਜਾਂਦੀ ਹੈ।
ਡਾ . ਰਮਾ ਨੇ ਜਾਣਕਾਰੀ ਦਿੱਤੀ ਕਿ ਨਿੱਤ 5 ਵਾਰਡਾਂ ’ਚ ਫਾਗਿੰਗ ਕਰਵਾਈ ਜਾ ਰਹੀ ਹੈ। ਸ਼ਹਿਰ ’ਚ ਫਾਗਿੰਗ ਨੂੰ ਲੈ ਕੇ ਕੋਈ ਕਸਰ ਨਹੀਂ ਛੱਡੀ ਜਾਵੇਗੀ, ਉਥੇ ਉਹ ਖ਼ੁਦ ਵੀ ਚੈਕਿੰਗ ’ਤੇ ਨਿਕਲੇਗੀ।
ਡੇਂਗੂ ਨੂੰ ਲੈ ਕੇ ਕੀ ਕਹਿਣਾ ਹੈ ਡਾਕਟਰ ਦਾ?
ਡਾ. ਜਗਜੀਤ ਸਿੰਘ ਨੇ ਦੱਸਿਆ ਕਿ ਕਿ ਡੇਂਗੂ ਇਕ ਵਾਇਰਲ ਬੁਖਾਰ ਹੈ ਜੋ ਕਿ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਪੈਦਾ ਹੁੰਦਾ ਹੈ, ਜਿਸਦੇ ਲੱਛਣ ਤੇਜ਼ ਸਿਰਦਰਦ ਅਤੇ ਤੇਜ਼ ਬੁਖਾਰ, ਮਾਸ ਪੇਸ਼ੀਆਂ ਅਤੇ ਜੋੜਾਂ ਦਾ ਦਰਦ, ਅੱਖਾਂ ਦੇ ਪਿਛਲੇ ਹਿੱਸੇ ’ਚ ਦਰਦ, ਉਲਟੀਆਂ, ਨੱਕ-ਮੂੰਹ ਅਤੇ ਮਸੂੜਿਆਂ ’ਚ ਖੂਨ ਵੱਗਣਾ ਆਦਿ ਹੈ, ਦੇ ਸ਼ੱਕ ਹੋਣ ਦੀ ਸੂਰਤ ’ਚ ਤੁਰੰਤ ਡਾਕਟਰ ਨੂੰ ਦਿਖਾਓ, ਇਸਨੂੰ ਨਜਰਅੰਦਾਜ਼ ਨਾ ਕਰੋ ।
ਡੇਂਗੂ ਦੇ ਬਚਾਅ ਨੂੰ ਲੈ ਕੇ ਕੀ ਕਰੀਏ?
ਇਹ ਵੀ ਪੜ੍ਹੋ- ਹੋਮਗਾਰਡਾਂ ਦੇ ਵਾਰਸਾਂ ਨੇ ਮਰਨ ਵਰਤ ’ਤੇ ਬੈਠਣ ਦੀ ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ
- ਜਿੱਥੇ ਵੀ ਪਾਣੀ ਰੱਖਣ ਦੀ ਜਗ੍ਹਾ ਹੋਵੇ ਉਸ ਨੂੰ ਢੱਕਿਆ ਜਾਵੇ। ਪਾਣੀ ਨਾਲ ਭਰੇ ਭਾਂਡਿਆਂ ਅਤੇ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ।
- ਘਰਾਂ ’ਚ ਬੱਚਿਆਂ ਅਤੇ ਵੱਡਿਆਂ ਨੂੰ ਵੀ ਪੂਰੀਆਂ ਬਾਹਾਂ ਅਤੇ ਸਾਰੇ ਸਰੀਰ ਨੂੰ ਕੱਪੜਿਆਂ ਨਾਲ ਢੱਕਣਾ ਚਾਹੀਦਾ ਹੈ।
- ਕੂਲਰ ’ਚ ਪਾਣੀ ਨੂੰ ਨਾ ਰਹਿਣ ਦਿਓ ਅਤੇ ਉਸ ਨੂੰ ਸਾਫ਼ ਕਰ ਕੇ ਰੱਖੋ।
- ਡੇਂਗੂ ਬੁਖਾਰ ਦੌਰਾਨ ਘਰ ਅਤੇ ਹਸਪਤਾਲ ’ਚ ਮੱਛਰਦਾਨੀ ਦੀ ਵਰਤੋਂ ਜ਼ਰੂਰ ਕਰੋ ਅਤੇ ਮੱਛਰ ਦੇ ਕੱਟਣ ਤੋਂ ਬਚੋ ਅਤੇ ਡੇਂਗੂ ਦੇ ਇਨਫ਼ੈਕਟਿਡ ਨੂੰ ਰੋਕਣ ’ਚ ਸਹਿਯੋਗ ਕਰੋ।
- ਇਹ ਮੱਛਰ ਦਿਨ ’ਚ ਕੱਟਦਾ ਹੈ ਇਸ ਲਈ ਘਰਾਂ ’ਚ ਦਿਨ ਦੇ ਸਮੇਂ ਮੱਛਰਾਂ ਦੇ ਕੱਟਣ ਤੋਂ ਬਚੋ।
- ਘਰ, ਦੁਕਾਨ, ਦਫਤਰ ’ਚ ਬੇਕਾਰ ਕੰਟੇਨਰਾਂ, ਕਬਾੜ, ਟਾਇਰ ਅਤੇ ਨਾਰੀਅਲ ਖੋਲਾਂ ਨੂੰ ਨਸ਼ਟ ਕਰ ਦਿਓ।
- ਮੱਛਰਾਂ ਨੂੰ ਭਜਾਉਣ ਵਾਲੇ ਰੇਪੇਲੈਂਟ ਦਾ ਪ੍ਰਯੋਗ ਕਰੋ।
- ਆਪਣੇ ਆਲੇ-ਦੁਆਲੇ ਲੋਕਾਂ ਨੂੰ ਵੀ ਜਾਗਰੂਕ ਕਰੋ ਅਤੇ ਕਿਤੇ ਪਾਣੀ ਨਹੀਂ ਖੜ੍ਹਾ ਹੋਣ ਦਿਓ।
- ਬੇਕਾਰ ਸਾਮਾਨ ਛੱਤ ’ਤੇ ਸੁੱਟਣ ਦੀ ਬਜਾਏ ਨਸ਼ਟ ਕੀਤਾ ਜਾਵੇ ਜਾਂ ਕਬਾੜੀਏ ਨੂੰ ਦਿੱਤਾ ਜਾਵੇ।
- ਬੁਖਾਰ ’ਚ ਕੇਵਲ ਪੈਰਾਸਿਟਾਮੋਲ ਦਵਾਈ ਦਾ ਹੀ ਵਰਤੋਂ ਕਰੋ ।
ਕੀ ਨਾ ਕਰੋ ?
- ਡੇਂਗੂ ਇਲਾਜ ਲਈ ਸਿਰਫ਼ ਪਲੇਟਲੇਟ ਦੀ ਗਿਣਤੀ ’ਤੇ ਨਿਰਭਰ ਨਾ ਰਹੋ। ਸਰਕਾਰੀ ਹਸਪਤਾਲਾਂ ’ਚ ਇਸ ਦਾ ਵਧੀਆ ਇਲਾਜ ਹੈ।
- ਟੁੱਟੇ ਭਾਂਡਿਆਂ, ਬੇਕਾਰ ਬੋਤਲਾਂ, ਡੱਬਿਆਂ, ਪੁਰਾਣੇ ਟਾਇਰਾਂ ਅਤੇ ਹੋਰ ਬੇਕਾਰ ਵਸਤਾਂ ਨੂੰ ਘਰਾਂ ਦੀਆਂ ਛੱਤਾਂ ’ਤੇ ਨਾ ਸੁੱਟੋ, ਮੀਂਹ ਦੇ ਮੌਸਮ ’ਚ ਇਨ੍ਹਾਂ ’ਚ ਮੱਛਰ ਪੈਦਾ ਹੁੰਦਾ ਹੈ।
- ਡੇਂਗੂ ਬੁਖਾਰ ਨੂੰ ਲੈ ਕੇ ਬਿਨਾਂ ਡਾਕਟਰ ਦੀ ਸਲਾਹ ਦੇ ਕੋਈ ਦਵਾਈ ਨਾ ਖਾਓ।
- ਐਸਪੀਰਿਨ, ਡਾਰਡਕਲਾ ਦੀ ਵਰਤੋਂ ਨਾ ਕਰੋ।
- ਘਰ ਦੇ ਅੰਦਰ ਜਾਂ ਆਸਪਾਸ ਕੂਲਰਾਂ, ਬਾਲਟੀਆਂ, ਗਮਲਿਆਂ, ਪੰਛੀਆਂ ਦੇ ਪੀਣ ਦੇ ਭਾਂਡਿਆਂ, ਫਰਿੱਜ ਦੀ ਟ੍ਰੇ , ਨਾਰੀਅਲ ਖੋਲਾਂ ਆਦਿ ’ਚ ਪਾਣੀ ਜਮਾਂ ਨਾ ਹੋਣ ਦਿਓ।