ਮੋਗਾ : ਡੇਂਗੂ ਲਾਰਵਾ ਲੱਭਣ ਲਈ 160 ਘਰਾਂ ਦੀ ਕੀਤੀ ਜਾਂਚ, 15 ਮਕਾਨਾਂ ਦੇ ਕੱਟੇ ਚਲਾਨ
Saturday, Jul 04, 2020 - 12:05 PM (IST)
ਮੋਗਾ (ਸੰਦੀਪ ਸ਼ਰਮਾ) : ਸਿਵਲ ਸਰਜਨ ਮੋਗਾ ਡਾ. ਅਮਨਪ੍ਰੀਤ ਕੌਰ ਬਾਜਵਾ ਦੇ ਨਿਰਦੇਸ਼ਾਂ ’ਤੇ ਫਰਾਈਡੇ ਡ੍ਰਾਈ ਡੇਅ ਮੁਹਿੰਮ ਤਹਿਤ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ 'ਚ ਸਿਵਲ ਲਾਈਨਜ਼ ਮੋਗਾ 'ਚ 160 ਦੇ ਕਰੀਬ ਘਰਾਂ ਦੀ ਗਹਿਣ ਜਾਂਚ ਕੀਤੀ ਗਈ। ਇਨ੍ਹਾਂ ਘਰਾਂ ਦੀ ਜਾਂਚ ਦੌਰਾਨ ਟੀਮ ਨੂੰ 15 ਮਕਾਨਾਂ 'ਚ ਭਾਰੀ ਮਾਤਰਾ 'ਚ ਡੇਂਗੂ ਦਾ ਲਾਰਵਾ ਮਿਲਿਆ।
ਸਿਵਲ ਸਰਜਨ ਮੋਗਾ ਵਲੋਂ ਇਸ ਸਬੰਧੀ ਸੂਚਨਾ ਨਗਰ ਨਿਗਮ ਮੋਗਾ ਨੂੰ ਭੇਜ ਕੇ ਚਲਾਨ ਕੱਟਣ ਲਈ ਕਿਹਾ ਗਿਆ ਹੈ। ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਸ਼ ਅਰੋੜਾ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ 'ਚ ਹੁਣ ਤੱਕ ਤਿੰਨ ਡੇਂਗੂ ਪਾਜ਼ੇਟਿਵ ਕੇਸ ਆ ਚੁੱਕੇ ਹਨ, ਜਿਸ ਕਾਰਨ ਸਿਹਤ ਮਹਿਕਮਾ ਪੂਰੀ ਤਰ੍ਹਾਂ ਸਰਗਰਮ ਹੋ ਕੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰ ਰਿਹਾ ਹੈ। ਇਸ ਮੌਕੇ ਇੰਸੈਕਟ ਕੁਲੈਕਟਰ ਵਪਿੰਦਰ ਸਿੰਘ, ਮਲਟੀਪਰਪਜ਼ ਹੈਲਥ ਵਰਕਰ ਕਰਮਜੀਤ ਸਿੰਘ ਅਤੇ 6 ਬ੍ਰੀਡ ਚੈਕਰ ਹਾਜ਼ਰ ਸਨ।
ਇਹ ਵੀ ਪੜ੍ਹੋ :