ਲੁਧਿਆਣਾ ''ਚ ''ਡੇਂਗੂ'' ਦੇ 94 ਨਵੇਂ ਮਾਮਲੇ ਆਏ ਸਾਹਮਣੇ, 31 ਮਰੀਜ਼ਾਂ ਦੀ ਪੁਸ਼ਟੀ
Thursday, Oct 07, 2021 - 08:53 AM (IST)
ਲੁਧਿਆਣਾ (ਸਹਿਗਲ) : ਮਹਾਨਗਰ ’ਚ ਡੇਂਗੂ ਦੇ 94 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 31 ਮਰੀਜ਼ਾਂ ਦੀ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ। ਜ਼ਿਲ੍ਹਾ ਐਪੀਡੇਮਿਓਲਾਜਿਸਟ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਜ਼ਿਲ੍ਹੇ ’ਚ 251 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ 138 ਮਰੀਜ਼ ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਕਿ ਬਾਹਰੀ ਸੂਬਿਆਂ ਦੇ ਰਹਿਣ ਵਾਲੇ 40 ਮਰੀਜ਼ਾਂ ’ਚੋਂ 40 ਹੀ ਪਾਜ਼ੇਟਿਵ ਆਏ ਹਨ।
ਵਰਤਮਾਨ ਸਮੇਂ ’ਚ ਜ਼ਿਲ੍ਹੇ ਵਿਚ 429 ਪਾਜ਼ੇਟਿਵ ਮਰੀਜ਼ ਆ ਚੁੱਕੇ ਹਨ, ਜਦੋਂਕਿ 1762 ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿਚ 75 ਡੇਂਗੂ ਦੇ ਮਰੀਜ਼ ਜ਼ੇਰੇ ਇਲਾਜ਼ ਹਨ, ਜਦੋਂਕਿ 178 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਲੈ ਕੇ ਹਰੀਸ਼ ਰਾਵਤ ਦੇ ਤੇਵਰ ਨਰਮ, ਅਸਤੀਫ਼ਾ ਮਨਜ਼ੂਰ ਹੋਣ ਦੀਆਂ ਅਫ਼ਵਾਹਾਂ 'ਤੇ ਬਰੇਕ
ਵਾਇਰਲ ਦੇ ਮਰੀਜ਼ਾਂ ਦੀ ਗਿਣਤੀ ਬੇਸ਼ੁਮਾਰ
ਮੌਸਮ ’ਚ ਬਦਲਾਅ ਦੇ ਨਾਲ ਹੀ ਡੇਂਗੂ ਤੋਂ ਇਲਾਵਾ ਵਾਇਰਲ ਦੇ ਮਰੀਜ਼ਾਂ ਦੀ ਵੀ ਭਰਮਾਰ ਹੈ, ਜੋ ਡੇਂਗੂ ਬੁਖਾਰ ਦੇ ਲੱਛਣਾਂ ਨਾਲ ਸਾਹਮਣੇ ਆ ਰਹੇ ਹਨ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਲ੍ਹੇ ’ਚ ਡੇਂਗੂ ਮਰੀਜ਼ਾਂ ਦੀ ਗਿਣਤੀ ਵਿਚ ਪਹਿਲਾਂ ਤੋਂ ਕਾਫੀ ਵੱਧ ਚੁੱਕੀ ਹੈ, ਜਿਸ ’ਤੇ ਕਾਬੂ ਪਾਉਣ ਲਈ ਕੋਈ ਵਿਸ਼ੇਸ਼ ਯਤਨ ਨਹੀਂ ਕੀਤੇ ਜਾ ਰਹੇ ਹਨ ਅਤੇ ਨਾ ਹੀ ਸਿਹਤ ਵਿਭਾਗ ਨੂੰ ਪੂਰੀ ਰਿਪੋਰਟਿੰਗ ਕੀਤੀ ਜਾ ਰਹੀ ਹੈ, ਜਿਸ ਨਾਲ ਵਿਭਾਗ ਦੇ ਰਿਕਾਰਡ ’ਚ ਸੀਮਤ ਗਿਣਤੀ ’ਚ ਮਰੀਜ਼ ਦਰਜ ਹੋ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ