ਡੇਂਗੂ ਦੇ 18 ਨਵੇਂ ਮਰੀਜ਼ਾਂ ਦੀ ਪੁਸ਼ਟੀ, ਅੰਕੜਾ 300 ਦੇ ਪਾਰ
Wednesday, Sep 13, 2017 - 07:29 AM (IST)
ਚੰਡੀਗੜ੍ਹ, (ਪਾਲ)- ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸ਼ਹਿਰ 'ਚ ਡੇਂਗੂ ਦਾ ਅੰਕੜਾ 300 ਦੇ ਪਾਰ ਚਲਾ ਗਿਆ ਹੈ। ਮੰਗਲਵਾਰ ਨੂੰ ਵਿਭਾਗ ਵਲੋਂ 18 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸਦੇ ਨਾਲ ਹੀ ਡੇਂਗੂ ਦੇ ਮਰੀਜ਼ਾਂ ਦੀ ਕੁਲ ਗਿਣਤੀ 310 ਤਕ ਪਹੁੰਚ ਗਈ ਹੈ।
ਸਾਰੇ ਮਰੀਜ਼ਾਂ ਦੀ ਪੁਸ਼ਟੀ ਗੌਰਮਿੰਟ ਤੇ ਪ੍ਰਾਈਵੇਟ ਹਸਪਤਾਲਾਂ ਵਲੋਂ ਹੋਈ ਹੈ। ਵਿਭਾਗ ਵਲੋਂ 260 ਲੋਕਾਂ ਦੀ ਟੀਮ ਫੀਲਡ 'ਚ ਕੰਮ ਕਰ ਰਹੀ ਹੈ, ਇਸਦੇ ਬਾਵਜੂਦ ਰੋਜ਼ਾਨਾ ਨਵੇਂ ਮਾਮਲੇ ਕਨਫਰਮ ਕੀਤੇ ਜਾ ਰਹੇ ਹਨ। ਮੰਗਲਵਾਰ ਨੂੰ 13 ਹੋਰ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਇਸਦੇ ਨਾਲ ਹੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ ਵਧ ਰਹੀ ਹੈ, ਹਾਲਾਂਕਿ ਵਿਭਾਗ ਦਾਅਵਾ ਕਰ ਰਿਹਾ ਹੈ ਕਿ ਸਥਿਤੀ ਕੰਟ੍ਰੋਲ 'ਚ ਹੈ। ਸਿਹਤ ਵਿਭਾਗ ਦੀ ਮੰਨੀਏ ਤਾਂ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਡੇਂਗੂ ਦੇ ਮਰੀਜ਼ ਕਾਫੀ ਘੱਟ ਹਨ।
ਉਥੇ ਹੀ ਹੁਣ ਤਕ ਡੇਂਗੂ ਨਾਲ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ ਹੈ। ਮਲੇਰੀਆ ਵਿਭਾਗ ਦੇ ਨੋਡਲ ਅਫਸਰ ਦੀ ਮੰਨੀਏ ਤਾਂ ਲੋਕ ਅਵੇਅਰ ਕਰਨ ਦੇ ਬਾਵਜੂਦ ਆਪਣੇ ਆਸ-ਪਾਸ ਧਿਆਨ ਨਹੀਂ ਦੇ ਰਹੇ ਹਨ, ਜਿਸ ਕਾਰਨ ਡੇਂਗੂ ਮੱਛਰਾਂ ਦੇ ਬ੍ਰੀਡਿੰਗ ਪੁਆਇੰਟਸ ਵਧ ਰਹੇ ਹਨ। ਸ਼ਹਿਰਾਂ 'ਚ ਜਿੰਨੇ ਵੀ ਮਰੀਜ਼ ਹੁਣ ਤਕ ਰਜਿਸਟਰਡ ਕੀਤੇ ਗਏ ਹਨ, ਉਹ ਸਾਰੇ ਸੈਕਟਰਾਂ ਤੋਂ ਨਹੀਂ ਸਗੋਂ ਕਾਲੋਨੀਆਂ ਤੋਂ ਹਨ ਨਹੀਂ ਆਇਆ ਸਵਾਈਨ ਫਲੂ ਦਾ ਕੋਈ ਮਰੀਜ਼: ਮੰਗਲਵਾਰ ਨੂੰ ਸਵਾਈਨ ਫਲੂ ਦਾ ਕੋਈ ਨਵਾਂ ਮਰੀਜ਼ ਰਜਿਸਟਰਡ ਨਹੀਂ ਕੀਤਾ ਗਿਆ ਹੈ। ਅਜੇ ਤਕ 52 ਸਵਾਈਨ ਫਲੂ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 6 ਦੀ ਮੌਤ ਇਸ ਵਾਇਰਸ ਕਾਰਨ ਹੋ ਚੁੱਕੀ ਹੈ। ਪਿਛਲੇ ਹਫਤੇ ਤਕ ਸ਼ਹਿਰ ਦੇ ਤਿੰਨੇ ਵੱਡੇ ਹਸਪਤਾਲਾਂ ਤੇ ਡਿਸਪੈਂਸਰੀਆਂ 'ਚ ਡੇਂਗੂ ਮਰੀਜ਼ਾਂ ਦੀ ਸੈਂਪਲਿੰਗ ਦੀ ਗਿਣਤੀ 200 ਤਕ ਸੀ, ਉਥੇ ਹੀ ਸਿਹਤ ਵਿਭਾਗ ਦੀ ਮੰਨੀਏ ਤਾਂ ਹੁਣ ਇਹ ਗਿਣਤੀ ਵਧ ਕੇ 250 ਤਕ ਪਹੁੰਚ ਗਈ ਹੈ। ਪੀ. ਜੀ. ਆਈ., ਜੀ. ਐੈੱਮ. ਸੀ. ਐੈੱਚ. ਸੈਕਟਰ.-32, ਜੀ. ਐੈੱਮ. ਐੈੱਸ. ਐੈੱਚ. ਸੈਕਟਰ-16 ਹਸਪਤਾਲ ਤੇ ਮਨੀਮਾਜਰਾ ਹਸਪਤਾਲ ਨੂੰ ਮਿਲਾ ਕੇ ਰੋਜ਼ਾਨਾ 200 ਤੋਂ ਜ਼ਿਆਦਾ ਮਰੀਜ਼ ਡੇਂਗੂ ਦੀ ਜਾਂਚ ਲਈ ਆ ਰਹੇ ਹਨ। ਉਥੇ ਹੀ ਜੇਕਰ ਸਵਾਈਨ ਫਲੂ ਮਰੀਜ਼ਾਂ ਦੀ ਗੱਲ ਕਰੀਏ ਤਾਂ ਹਰ ਰੋਜ਼ 20 ਮਰੀਜ਼ ਸਵਾਈਨ ਫਲੂ ਦੀ ਜਾਂਚ ਲਈ ਆ ਰਹੇ ਹਨ।