ਠੰਡ ਵਧਣ ਦੇ ਨਾਲ ਹੀ ''ਡੇਂਗੂ'' ਦੇ ਕੇਸ ਘਟਣੇ ਸ਼ੁਰੂ ਹੋਏ, ਲੋਕਾਂ ਨੂੰ ਮਿਲੀ ਰਾਹਤ

Monday, Nov 08, 2021 - 02:21 PM (IST)

ਠੰਡ ਵਧਣ ਦੇ ਨਾਲ ਹੀ ''ਡੇਂਗੂ'' ਦੇ ਕੇਸ ਘਟਣੇ ਸ਼ੁਰੂ ਹੋਏ, ਲੋਕਾਂ ਨੂੰ ਮਿਲੀ ਰਾਹਤ

ਚੰਡੀਗੜ੍ਹ (ਸੁਸ਼ੀਲ) : ਠੰਡ ਵੱਧਣ ਦੇ ਨਾਲ ਹੀ ਡੇਂਗੂ ਦੇ ਮਾਮਲਿਆਂ ’ਚ ਵੀ ਕਮੀ ਹੋਣੀ ਸ਼ੁਰੂ ਹੋ ਗਈ ਹੈ। ਪਿਛਲੇ ਕੁੱਝ ਦਿਨਾਂ ਦੇ ਅੰਕੜੇ ਵੇਖੀਏ ਤਾਂ ਗ੍ਰਾਫ਼ 40 ਤੋਂ ਡਿੱਗ ਕੇ 28-29 ਤੱਕ ਪਹੁੰਚ ਗਿਆ ਹੈ। ਸ਼ਨੀਵਾਰ ਨੂੰ ਸਭ ਤੋਂ ਘੱਟ 25 ਕੇਸਾਂ ਦੀ ਪੁਸ਼ਟੀ ਹੋਈ ਹੈ। ਜੀ. ਐੱਮ. ਐੱਸ. ਐੱਚ. ਦੇ ਮੈਡੀਕਲ ਸੁਪਰੀਡੈਂਟ ਵੀ. ਐੱਸ. ਨਾਗਪਾਲ ਦੀ ਮੰਨੀਏ ਤਾਂ ਜਿਵੇਂ-ਜਿਵੇਂ ਠੰਡ ਵਧੇਗੀ, ਕੇਸ ਘੱਟ ਹੋਣ ਸ਼ੁਰੂ ਹੋ ਜਾਣਗੇ। ਨਵੰਬਰ ਮਹੀਨੇ ਦੇ 6 ਦਿਨਾਂ ’ਚ ਕੁੱਲ 146 ਕੇਸਾਂ ਦੀ ਪੁਸ਼ਟੀ ਹੋਈ ਹੈ। ਜਦੋਂ ਕਿ ਪਿਛਲੇ ਮਹੀਨੇ ਅਕਤੂਬਰ ’ਚ ਕੁੱਲ 770 ਕੇਸਾਂ ਦੀ ਪੁਸ਼ਟੀ ਹੋਈ ਸੀ। ਕੁੱਲ ਮਰੀਜ਼ਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਸ਼ਹਿਰ ’ਚ 1035 ਡੇਂਗੂ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂ ਕਿ ਮਲੇਰੀਆ ਦੇ 6 ਕੇਸ ਹਨ। ਜੀ. ਐੱਮ. ਐੱਸ. ਐੱਚ. ਡਾਕਟਰਾਂ ਦੀ ਮੰਨੀਏ ਤਾਂ ਪਿਛਲੇ ਕੁੱਝ ਦਿਨਾਂ ਤੋਂ ਐਮਰਜੈਂਸੀ ਕੇਸਾਂ ’ਚ ਕਮੀ ਆਈ ਹੈ। ਡੇਂਗੂ ਬੁਖ਼ਾਰ ਦੇ ਨਾਲ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਘੱਟ ਹੋਈ ਹੈ। ਜਿਵੇਂ ਹੀ ਤਾਪਮਾਨ ’ਚ ਹੋਰ ਗਿਰਾਵਟ ਆਵੇਗੀ, ਡੇਂਗੂ ਮੱਛਰ ਦੀ ਬ੍ਰੀਡਿੰਗ ’ਚ ਆਪਣੇ ਆਪ ਕਮੀ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ 10 ਦਿਨਾਂ ’ਚ ਸ਼ਹਿਰ ਨੂੰ ਡੇਂਗੂ ਤੋਂ ਰਾਹਤ ਮਿਲ ਜਾਵੇਗੀ।
3 ਸਾਲ ਬਾਅਦ ਸਭ ਤੋਂ ਜ਼ਿਆਦਾ ਕੇਸ
ਸਾਲ 2017 ’ਚ ਸ਼ਹਿਰ ’ਚ 1951 ਡੇਂਗੂ ਦੇ ਕੇਸਾਂ ਦੀ ਪੁਸ਼ਟੀ ਹੋਈ ਸੀ, ਜਦੋਂ ਕਿ 2018 ’ਚ ਕੇਸ ਘੱਟ ਹੋ ਕੇ 301 ਰਿਕਾਰਡ ਹੋਏ। 2019 ’ਚ 286 ਜਦੋਂ ਕਿ ਪਿਛਲੇ ਸਾਲ 2020 ’ਚ 265 ਕੇਸ ਰਿਕਾਰਡ ਹੋਏ ਸਨ। ਇਸ ਸਾਲ ਅਜੇ ਤਕ ਕੁੱਲ ਮਰੀਜ਼ਾਂ ਦੀ ਗਿਣਤੀ 1035 ਤੱਕ ਹੈ, ਜੋ ਤਿੰਨ ਸਾਲ ਬਾਅਦ ਸਭ ਤੋਂ ਜ਼ਿਆਦਾ ਹੈ।
ਅਗਲੇ ਹਫ਼ਤੇ ਤੱਕ ਹੋਰ ਡਿੱਗੇਗਾ ਪਾਰਾ
ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ’ਚ ਰਾਤਾਂ ਠੰਡੀਆਂ ਹੋ ਗਈਆਂ ਹਨ ਪਰ ਹੁਣ ਦਿਨ ਦਾ ਪਾਰਾ ਵੀ ਘੱਟ ਹੋ ਗਿਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ’ਚ ਦਿਨ ਦਾ ਪਾਰਾ, ਜੋ ਕਿ ਹੁਣ 20 ਡਿਗਰੀ ਦੇ ਕੋਲ ਚੱਲ ਰਿਹਾ ਹੈ, ਹੋਰ ਘੱਟ ਹੋਵੇਗਾ। ਇਸ ਦੇ ਨਾਲ ਹੀ ਵੈਕਟਰ ਬੌਰਨ ਡਿਜੀਜ਼ ਵੀ ਘੱਟ ਹੋਵੇਗੀ। ਸ਼ਨੀਵਾਰ ਦਿਨ ਦਾ ਵੱਧ ਤੋਂ ਵੱਧ ਪਾਰਾ 28.3 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਹੇਠਲਾ ਤਾਪਮਾਨ 12.4 ਡਿਗਰੀ ਦਰਜ ਹੋਇਆ। ਵਿਭਾਗ ਦੀ ਮੰਨੀਏ ਤਾਂ ਪਹਾੜਾਂ ’ਤੇ ਹੋ ਰਹੀ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ’ਤੇ ਹੋ ਰਿਹਾ ਹੈ, ਜਿਸ ਕਾਰਨ ਠੰਡ ਸਮੇਂ ਤੋਂ ਪਹਿਲਾਂ ਆ ਗਈ ਹੈ। ਫਿਲਹਾਲ ਆਉਣ ਵਾਲੇ ਦਿਨਾਂ ’ਚ ਮੀਂਹ ਦੇ ਕੋਈ ਆਸਾਰ ਨਹੀਂ ਹਨ ਪਰ ਤਾਪਮਾਨ ’ਚ ਗਿਰਵਾਟ ਜਾਰੀ ਰਹੇਗੀ।


author

Babita

Content Editor

Related News