ਡੇਂਗੂ ਦਾ ਲਾਰਵਾ ਜ਼ਿਲੇ ''ਚ ਤੇਜ਼ੀ ਨਾਲ ਫੈਲਣ ਲੱਗਾ

Sunday, Aug 20, 2017 - 06:59 AM (IST)

ਡੇਂਗੂ ਦਾ ਲਾਰਵਾ ਜ਼ਿਲੇ ''ਚ ਤੇਜ਼ੀ ਨਾਲ ਫੈਲਣ ਲੱਗਾ

ਅੰਮ੍ਰਿਤਸਰ,   (ਦਲਜੀਤ)-  ਡੇਂਗੂ ਦਾ ਲਾਰਵਾ ਤੇਜ਼ੀ ਨਾਲ ਜ਼ਿਲੇ 'ਚ ਫੈਲ ਰਿਹਾ ਹੈ। ਸਿਹਤ ਵਿਭਾਗ ਨੂੰ ਜ਼ਿਲੇ ਦੀਆਂ ਵੱਖ-ਵੱਖ ਥਾਵਾਂ ਤੋਂ ਅੱਜ ਡੇਂਗੂ ਦਾ ਵੱਡੀ ਗਿਣਤੀ 'ਚ ਲਾਰਵਾ ਮਿਲਿਆ ਹੈ। ਵਿਭਾਗ ਨੇ ਲਾਰਵਾ ਮਿਲਣ ਵਾਲੀਆਂ ਦੁਕਾਨਾਂ, ਹੋਟਲਾਂ, ਘਰਾਂ ਆਦਿ ਦੇ ਮਾਲਕਾਂ ਦੇ ਚਲਾਨ ਕੱਟੇ। ਜ਼ਿਲਾ ਮਲੇਰੀਆ ਅਧਿਕਾਰੀ ਡਾ. ਮਦਨ ਮੋਹਨ ਨੇ ਦੱਸਿਆ ਕਿ ਡੇਂਗੂ ਦਾ ਲਾਰਵਾ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ। ਪਿਛਲੇ ਕੁਝ ਦਿਨਾਂ 'ਚ 72 ਥਾਵਾਂ ਤੋਂ ਡੇਂਗੂ ਦਾ ਲਾਰਵਾ ਮਿਲਿਆ ਤੇ ਲੋਕਾਂ ਦੇ ਚਲਾਨ ਕੱਟੇ ਗਏ ਹਨ।  ਸਿਹਤ ਵਿਭਾਗ ਦੀਆਂ ਟੀਮਾਂ ਦਿਹਾਤ ਅਤੇ ਸ਼ਹਿਰੀ ਖੇਤਰਾਂ ਵਿਚ ਤਾਇਨਾਤ ਕੀਤੀਆਂ ਗਈਆਂ ਹਨ, ਜੋ ਕਿ ਵਿਸ਼ੇਸ਼ ਫੌਗਿੰਗ ਕਰ ਕੇ ਲੋਕਾਂ ਨੂੰ ਸਾਫ਼-ਸਫਾਈ ਬਾਰੇ ਜਾਗਰੂਕ ਕਰ ਰਹੀਆਂ ਹਨ। ਹੈਲਥ ਇੰਸਪੈਕਟਰ ਗੁਰਦੇਵ ਸਿੰਘ ਨੇ ਦੱਸਿਆ ਕਿ ਸ਼ਹਿਰੀ ਖੇਤਰ ਵਿਚ ਡੇਂਗੂ ਦਾ ਲਾਰਵਾ ਦਿਹਾਤੀ ਖੇਤਰ ਦੇ ਮੁਕਾਬਲੇ ਵੱਧ ਮਿਲ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ।
ਇਸ ਮੌਕੇ ਗੁਰਦੇਵ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ, ਹਰਵਿੰਦਰ, ਹਰਕਮਲ, ਸੰਜੀਵ ਕੁਮਾਰ ਤੇ ਹੋਰ ਮੌਜੂਦ ਸਨ। 


Related News